Ferozepur News

ਡੀ. ਪੀ. ਐਸ. ਸਕੂਲ ਫਰੀਦਕੋਟ ਰੋਡ ਫਿਰੋਜ਼ਪੁਰ ਵਿਖੇ ਵੁਮਨਹੁਡ ਦਾ ਆਯੋਜਨ

23FZR03ਫ਼ਿਰੋਜ਼ਪੁਰ, 23 ਮਈ (ਏ.ਸੀ.ਚਾਵਲਾ) ਇਲਾਕਾ ਨਿਵਾਸੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਖੋਲ•ੇ ਗਏ ਨਵੇਂ ਸਕੂਲ ਡੀ. ਪੀ. ਐਸ. ਫਰੀਦਕੋਟ ਰੋਡ ਫਿਰੋਜ਼ਪੁਰ ਵਿਖੇ ਉੱਘੀ ਅਭਿਨੇਤਰੀ, ਮਾਡਲ ਅਤੇ ਮਿਸ. ਇੰਡੀਆ ਅਰਥ 2011 ਦੇ ਸੁਆਗਤ ਵਿਚ ਰੰਗਾਰੰਗ ਪ੍ਰੋਗਰਾਮ ਜਿਸ ਦਾ ਵਿਸ਼ਾ ਸੀ ਵੁਮਨਹੁਡ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਕੂਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ• ਕੇ ਹਿੱਸਾ ਲੈਂਦੇ ਹੋਏ ਵੁਮਨਹੁਡ ਦੇ ਸੰਦੇਸ਼ ਨੂੰ ਪ੍ਰਫੂਲਿਤ ਕੀਤਾ। ਉੱਘੀ ਅਭਿਨੇਤਰੀ ਹਸਲੀਨ ਕੌਰ ਜੋ ਕਿ ਖੁਦ ਦਿੱਲੀ ਪਬਲਿਕ ਸਕੂਲ ਸਮੇਤ ਕੁਝ ਦੀ ਪੁਰਾਦੀ ਵਿਦਿਆਰਥਣ ਰਹਿ ਚੁੱਕੀ ਹੈ ਨੇ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਫਿਲਮ ਜਗਤ ਅਤੇ ਮਾਡਲਿੰਗ ਦੇ ਖੇਤਰ ਵਿਚ ਮੱਲਾਂਮਾਰ ਚੁੱਕੀ ਹਸਲੀਨ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇਸ ਪ੍ਰੋਗਰਾਮ ਵੁਮਨਹੁਡ ਰਾਹੀਂ ਹੋਂਸਲਾ ਅਫਜਾਈ ਕੀਤੀ। ਇਸ ਪ੍ਰੋਗਰਾਮ ਵਿਚ ਸ਼ਹਿਰ ਦੀਆਂ ਕਈ ਉੱਘੀਆਂ ਹਸਤੀਆਂ ਜਿਵੇਂ ਦਿੱਲੀ ਪਬਲਿਕ ਸਕੂਲ 1960 ਦੀ ਪਰਾਣੀ ਵਿਦਿਆਰਥਣ ਮੈਡਮ ਡੌਲੀ ਬੇਦੀ, ਫਿਰੋਜਪੁਰ ਦੀ ਪ੍ਰਮੁੱਖ ਗਾਇਨਕਾਲੋਜਿਸਟ ਡਾ. ਮੈਡਮ ਢਿੱਲੋਂ, ਪ੍ਰਸਿੱਧ ਨਿਸ਼ਾਨੇਬਾਜ਼ ਰੇਜ਼ਨ ਸੋਢੀ ਦੇ ਮਾਤਾ ਜੀ ਮੈਡਮ ਗੀਤਾਂਜ਼ਲੀ ਸੋਢੀ ਅਤੇ ਡੀ. ਪੀ. ਐਸ. ਫਿਰੋਜ਼ਪੁਰ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਸੰਦੀਪ ਸੂਚ ਨੇ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।

Related Articles

Back to top button