Ferozepur News

ਪੰਜਾਬ ਸਰਕਾਰ ਨੇ ਜ਼ਮੀਨਾਂ ਦੇ ਕੂਲੈਕਟਰ ਰੇਟ 10 ਪ੍ਰਤੀਸ਼ਤ ਘਟਾਏ: ਖਰਬੰਦਾ

S.D.P.S KHARBANDAਫਿਰੋਜ਼ਪੁਰ 30 ਅਪ੍ਰੈਲ (ਮਦਨ ਲਾਲ ਤਿਵਾੜੀ) ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ, ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਅਸ਼ਟਾਮ ਤੇ ਰਜਿਸਟਰੀ ਸ਼ਾਖਾ), ਚੰਡੀਗੜ•  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਲ 2015-16 ਦੇ ਕੂਲੈਕਟਰ ਰੇਟ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਨਿਯੂਡ ਇੰਸਟਰੂਮੈਂਟਸ) ਰੂਲਜ, 1983 ਦੇ ਰੂਲਜ 3-ਏ ਅਧੀਨ ਨਿਸ਼ਚਿਤ ਦਰਾਂ ਨੂੰ ਜਮੀਨ ਦੀਆਂ ਕੀਮਤਾਂ ਵਿਚ ਹੋਏ ਉਤਰਾਅ-ਚੜ•ਾਅ ਦੇ ਸੰਨਮੁੱਖ ਸੋਧ ਕੇ ਸਮੂਹ ਸਬ ਰਜਿਸਟਰਾਰ ਅਤੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿੱਚ ਮੀਟਿੰਗ ਕਰਨ ਤੋ ਬਾਅਦ ਰਿਹਾਇਸ਼ੀ/ਚਾਹੀ ਨਹਿਰੀ ਜਮੀਨ ਵਿੱਚ 10ਪ੍ਰਤੀਸ਼ਤ ਰੇਟ ਘਟਾਇਆ ਗਿਆ। ਡਿਪਟੀ ਕਮਿਸ਼ਨਰ ਨੇ  ਦੱਸਿਆ  ਕਿ ਸਾਲ 2015-16 ਦੇ ਪ੍ਰਵਾਨ ਹੋਏ ਰੇਟ 1 ਮਈ 2015 ਤੋਂ ਲਾਗੂ ਹੋ ਜਾਣਗੇ। ਉਨ•ਾਂ ਦੱਸਿਆ ਕਿ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਮੂਹ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ ਦੇ ਦਫਤਰਾਂ ਵਿਚ ਵੇਖੀ ਜਾ ਸਕਦੀ ਹੈ।

Related Articles

Back to top button