Ferozepur News

ਪੰਜਾਬ ਸਰਕਾਰ ਦੀ ਫ਼ਸਲੀ ਵਿਭਿੰਨਤਾ ਅਤੇ ਪਾਣੀ ਦੀ ਬੱਚਤ ਲਈ ਨਵੀਂ ਪਹਿਲ

images Maize 13-6-152ਫ਼ਿਰੋਜਪੁਰ 13  ਜੂਨ  (ਏ.ਸੀ.ਚਾਵਲਾ) ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਰਾਜ ਅੰਦਰ ਫ਼ਸਲੀ ਵਿਭਿੰਨਤਾ ਲਿਆਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਅਤੇ ਪਾਣੀ ਦੀ ਸੰਭਾਲ ਕਰਨ ਦੇ ਮਕਸਦ ਨਾਲ ਕਿਸਾਨਾਂ ਨੂੰ ਝੋਨੇ ਦੀ ਥਾਂ ਤੇ ਮੱਕੀ ਦੀ ਫ਼ਸਲ ਦੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਕਿਸਾਨਾਂ ਨੂੰ ਮੱਕੀ ਦੇ ਵਧੀਆ ਤੇ ਸੁਧਰੇ ਬੀਜਾਂ ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਵਧੇਰੇ ਝਾੜ ਦੇਣ ਵਾਲੀਆਂ ਮੱਕੀ ਦੀਆਂ ਉੱਨਤ ਕਿਸਮਾਂ ਦੇ ਬੀਜ ਸਬਸਿਡੀ ਤੇ ਉਪਲਬਧ ਕਰਵਾਏ ਜਾ ਰਹੇ ਹਨ  ।  ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਮਾਹਿਰਾਂ ਦੀ ਸਲਾਹ ਨਾਲ ਮੱਕੀ ਦੀਆਂ ਉੱਨਤ ਕਿਸਮਾਂ ਹੀ ਬੀਜਣ ,ਜਿਸ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਸਾਡੇ ਵਡਮੁੱਲੇ ਕੁਦਰਤੀ ਸੋਮੇ ਪਾਣੀ ਦੀ ਵੱਡੀ ਪੱਧਰ ਤੇ ਬੱਚਤ ਹੋਵੇਗੀ । ਬਲਾਕ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਸੰਧੂ ਨੇ ਦੱਸਿਆ ਕਿ ਫ਼ਿਰੋਜਪੁਰ ਜ਼ਿਲੇ• ਵਿਚ ਕਿਸਾਨਾਂ ਨੂੰ ਮੋਨਸੈਂਟੋ ਇੰਡੀਆ ਲਿਮਟਿਡ ਦਾ ਮੱਕੀ ਦਾ ਬੀਜ ਕਿਸਮ ਡੀ.ਕੇ.ਸੀ. 9125  ਜੋ 136 ਰੁਪਏ ਪ੍ਰਤੀ ਕਿੱਲੋ,ਡੀ.ਸੀ.ਐਮ ਸ਼੍ਰੀਰਾਮ ਲਿਮਟਿਡ ਮੱਕੀ ਦਾ ਬੀਜ ਟੀ.ਐਕਸ.369  ਜੋ 126 ਰੁਪਏ ਪ੍ਰਤੀ ਕਿੱਲੋ, ਐਡਵਾਂਟਾ ਕੰਪਨੀ ਦੀ ਮੱਕੀ ਦੀ ਕਿਸਮ ਟੀ.ਏ.ਸੀ.  751 ਜੋ 146 ਰੁਪਏ ਪ੍ਰਤੀ ਕਿੱਲੋ, ਰਾਸੀ ਸੀਡਜ ਐਸ.ਵਾਈ 558 ਜੋ 116 ਰੁਪਏ ਪ੍ਰਤੀ ਕਿੱਲੋ, ਲਕਸ਼ਮੀ 333 ਜੋ ਕਿ  64 ਰੁਪਏ ਪ੍ਰਤੀ ਕਿੱਲੋ ਅਤੇ ਪ੍ਰਭਾਤ ਐਗਰੋ ਕੰਪਨੀ ਦੀ ਪੀ.ਐਮ.ਐਚ 2255 ਜੋ ਕਿ  73 ਰੁਪਏ ਪ੍ਰਤੀ ਕਿੱਲੋ ਦੀ ਦਰ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ । ਉਨ•ਾਂ ਕਿਹਾ ਕਿ ਇੱਕ ਕਿਸਾਨ ਨੂੰ 5 ਏਕੜ ਤੱਕ ਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਬੀਜ ਕੰਪਨੀਆਂ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਦੇ ਬੀਜ ਦੇ ਨਾਲ -ਨਾਲ ਤਕਨੀਕੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ । ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੱਕੀ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਇਸ ਦੀ ਬਿਜਾਈ ਵੱਟਾਂ (ਬੈਡਜ) ਉੱਤੇ ਹੀ ਕਰਨ । ਉਨ•ਾਂ ਕਿਹਾ ਕਿ ਮੱਕੀ ਹੇਠ ਰਕਬਾ ਵਧਣ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਪਾਣੀ ਦੀ ਵੱਡੀ ਪੱਧਰ ਤੇ ਬੱਚਤ ਹੋਵੇਗੀ । ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੱਕੀ ਦਾ ਸਬਸਿਡੀ ਤੇ ਬੀਜ ਲੈਣ ਅਤੇ ਇਸ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਲਈ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਨ ।

Related Articles

Back to top button