Ferozepur News

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਫਿਰੋਜ਼ਪੁਰ 12 ਮਾਰਚ (ਏ. ਸੀ. ਚਾਵਲਾ) : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ•ਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਛਾਉਣੀ ਵਿਖੇ ਦੇਵ ਰਾਜ ਨਰੂਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਸਰਕਾਰ ਨਾਲ 22 ਜਨਵਰੀ 2014, 19 ਫਰਵਰੀ 2014, 9 ਅਪ੍ਰੈਲ 2014 ਅਤੇ 11 ਅਪ੍ਰੈਲ 2014 ਵਿਚਾਰ ਵਟਾਂਦਰਾ ਕਰਨ ਉਪਰੰਤ 7 ਮੰਨੀਆਂ ਹੋਈਆਂ ਮੰਗਾਂ, ਜਨਵਰੀ 2014 ਦਾ 9 ਮਹੀਨੇ ਡੀ. ਏ. ਦਾ ਬਕਾਇਆ, ਕੇਂਦਰੀ ਪੈਟਰਨ ਮਹੀਨਾ ਜੁਲਾਈ 2014 ਦੀ ਡੀ. ਏ. ਦੀ ਕਿਸ਼ਤ ਜਾਰੀ ਹੋਦ ਤੇ ਤੁਰੰਤ ਲਾਗੂ ਨਾ ਕਰਨਾ, ਛੇਵੇਂ ਪੇ ਕਮਿਸ਼ਨ ਦੀ ਸਥਾਪਨਾ, ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 50 ਪ੍ਰਤੀਸ਼ਤ ਮਹਿੰਗਾਈ ਭੱਤਾ ਮੂਲ ਪੈਨਸ਼ਨ ਵਿਚ ਜੋੜਨਾ, ਭੱਤਿਆਂ ਵਿਚ 25 ਪ੍ਰਤੀਸ਼ਤ ਦਾ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਕੇ ਵਾਅਦਾ ਖਿਲਾਫੀ, ਧੋਖਾਧੜੀ ਅਤੇ ਬੇਇਨਸਾਫੀ ਕਰਕੇ ਅਜੇ ਤੱਕ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ ਹੈ। ਜਿਸ ਕਰਕੇ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਨੇ 8 ਫਰਵਰੀ 2015 ਨੂੰ ਸੰਗਰੂਰ ਵਿਖੇ ਰੋਸ ਮੁਜ਼ਾਹਰਾ ਕਰਦੇ ਹੋਏ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ। ਦੇਵ ਰਾਜ ਨਰੂਲਾ ਨੇ ਦੱਸਿਆ ਕਿ ਧੂਰੀ ਵਿਖੇ ਰਾਜ ਪੱਧਰੀ ਰੈਲੀ ਕਰਕੇ 11 ਅਪ੍ਰੈਲ 2015 ਨੂੰ ਹੋਣ ਵਾਲੇ ਉਪ ਚੁਣਾਅ ਦੇ ਮੌਕੇ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇਗੀ। ਮੀਟਿੰਗ ਵਿਚ ਅਜਮੇਰ ਸਿੰਘ, ਅਜੀਤ ਸਿੰਘ ਸੋਢੀ, ਚੰਦਨਬੀਰ ਸਿੰਘ ਚਿਮਨੀ, ਦਰਸ਼ਨ ਲਾਲ ਭੋਲਾ, ਮਨੋਹਰ ਲਾਲ ਸ਼ਰਮਾ ਆਦਿ ਵੀ ਹਾਜ਼ਰ ਸਨ।

Related Articles

Back to top button