Ferozepur News

ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵਿਚ ਲਗਾਇਆ ਬਸੰਤ ਦਾ ਮੇਲਾ

ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵਿਚ ਲਗਾਇਆ ਬਸੰਤ ਦਾ ਮੇਲਾਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵਿਚ ਲਗਾਇਆ ਬਸੰਤ ਦਾ ਮੇਲਾ

Ferozepur, February 15, 2021; ਦਿਸ਼ਾ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਦੇ ਬੱਚਿਆਂ ਨੇ ਬਸੰਤ ਦਾ ਤਿਉਹਾਰ ਮਨਾਉਂਦੇ ਹੋਏ ਸਕੂਲ ਵਿੱਚ ਬੱਚਿਆਂ ਵਿੱਚ ਪਤੰਗ ਉਡਾਉਣ ਅਤੇ ਪਤੰਗ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਿਮਰਦੀਪ ਕੌਰ ਸੰਧੂ ਨੇ ਬਸੰਤ ਦੇ ਤਿਉਹਾਰ ਅਤੇ ਬਸੰਤ ਰੁੱਤ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਸਾਰੇ ਹੀ ਹਾਊਸਾਂ ਦੇ ਵਿਦਿਆਰਥੀਆਂ ਨੇ ਪਤੰਗਬਾਜ਼ੀ ਦੇ ਜੌਹਰ ਦਿਖਾਏ। ਅਤੇ ਪਤੰਗਾਂ ਸਜਾਉਣ ਦੇ ਮੁਕਾਬਲਿਆਂ ਵਿੱਚ ਹੀਸਾ ਲਿਆ। ਇਨਾਂ ਵਿਚ ਪਹਿਲੇ ਸਥਾਨ ਤੇ ਭਗਤ ਸਿੰਘ ਹਾਊਸ ਨੇ ਬਾਜ਼ੀ ਮਾਰੀ।

ਸਕੂਲ ਦੇ ਅਕੈਡਮਿਕ ਇਨਚਾਰਜ ਸ਼੍ਰੀ ਮਨਜੀਤ ਕੁਮਾਰ ਨੇ ਭਗਤ ਸਿੰਘ ਹਾਊਸ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਵਧਾਈ ਦਿੱਤੀ। ਅਤੇ ਬਸੰਤ ਮਨਾਉਂਣ ਸਮੇਂ ਚਾਇਨਾ ਡੋਰ ਨਾਂ ਵਰਤਣ ਲਈ ਪ੍ਰੇਰਿਤ ਕੀਤਾ।

ਸਕੂਲ ਦੇ ਡਾਇਰੈਕਟਰ ਡਾਕਟਰ ਸਤਿੰਦਰਪਾਲ ਸਿੰਘ ਸੰਧੂ ਨੇ ਸਾਰੇ ਬੱਚਿਆਂ ਨੂੰ ਅਨੁਸ਼ਾਸਨ ਅਤੇ ਰੁਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਨੁਸ਼ਾਸਨ ਵਿਚ ਰਹਿ ਕੇ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।

Related Articles

Leave a Reply

Your email address will not be published. Required fields are marked *

Back to top button