Ferozepur News

ਵਿਧਾਇਕ ਪਿੰਕੀ ਵੱਲੋਂ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਤਿੰਨ ਰੋਜ਼ਾ ਕੈਂਪ ਦਾ ਆਯੋਜਨ

ਵਿਧਾਇਕ ਪਿੰਕੀ ਵੱਲੋਂ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਤਿੰਨ ਰੋਜ਼ਾ ਕੈਂਪ ਦਾ ਆਯੋਜਨ
ਕੈਂਪ ਦੇ ਦੂਜੇ ਦਿਨ ਬੁਢਾਪਾ, ਵਿਧਵਾ, ਅਪੰਗ ਤੇ ਅਨਾਥ ਬੱਚਿਆਂ ਦੇ ਭਰੇ ਗਏ 250 ਪੈਨਸ਼ਨ ਫਾਰਮ
ਕੈਂਪ ਦਾ ਮੰਤਵ ਇੱਕੋ ਛੱਤ ਹੇਠਾਂ ਹੀ ਜ਼ਰੂਰਤਮੰਦ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਲਾਭ ਦੇਣਾ-ਵਿਧਾਇਕ ਪਿੰਕੀ
ਸਮੂਹ ਹਲਕਾ ਨਿਵਾਸੀ 19 ਫਰਵਰੀ ਦਿਨ ਬੁੱਧਵਾਰ ਨੂੰ ਲੱਗਣ ਵਾਲੇ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ-ਇੰਦਰਜੀਤ ਖੋਸਾ
ਵਿਧਾਇਕ ਪਿੰਕੀ ਵੱਲੋਂ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਤਿੰਨ ਰੋਜ਼ਾ ਕੈਂਪ ਦਾ ਆਯੋਜਨ

ਫ਼ਿਰੋਜ਼ਪੁਰ 18 ਫਰਵਰੀ 2020 ( ) ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਰਿਹਾਇਸ਼ ਝੋਕ ਰੋਡ ਫ਼ਿਰੋਜ਼ਪੁਰ ਛਾਉਣੀ ਵਿਖੇ ਲਗਾਏ ਜਾ ਰਹੇ ਇਸ ਤਿੰਨ ਰੋਜ਼ਾ ਕੈਂਪ ਦਾ ਮੁੱਖ ਮੰਤਵ ਜ਼ਰੂਰਤਮੰਦ ਪੈਨਸ਼ਨਰਾਂ ਦੇ ਇੱਕੋ ਛੱਤ ਹੇਠਾਂ ਹੀ ਫਾਰਮ ਭਰਕੇ ਉਨ੍ਹਾਂ ਨੂੰ ਪੈਨਸ਼ਨ ਦਾ ਲਾਭ ਦੇਣਾ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਪੈਨਸ਼ਨ ਲਗਾਉਣ ਲਈ ਦਫ਼ਤਰਾਂ ਦੇ ਗੇੜੇ ਨਾ ਮਾਰਨੇ ਪੈਣ। ਉਨ੍ਹਾਂ ਦੱਸਿਆ ਕਿ ਅੱਜ ਕੈਂਪ ਦੇ ਦੂਜੇ ਦਿਨ ਦੌਰਾਨ ਬਜ਼ੁਰਗ, ਵਿਧਵਾਵਾਂ, ਅਪੰਗ ਤੇ ਅਨਾਥ ਬੱਚਿਆਂ ਦੇ  ਲਗਭਗ 250 ਪੈਨਸ਼ਨ ਫਾਰਮ ਭਰੇ ਗਏ ਅਤੇ ਪਹਿਲੇ ਦਿਨ 17 ਫਰਵਰੀ ਨੂੰ ਲਗਾਏ ਕੈਂਪ ਦੌਰਾਨ ਲਗਭਗ 70 ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਗਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਵੀ ਹਾਜ਼ਰ ਸਨ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀ ਧਰਮਪਤਨੀ ਇੰਦਰਜੀਤ ਖੋਸਾ ਨੇ ਕੈਂਪ ਦਾ ਦੌਰਾ ਕਰਦਿਆਂ ਕੈਂਪ ਵਿੱਚ ਹਾਜ਼ਰ ਬਜ਼ੁਰਗਾਂ ਦਾ ਹਾਲ ਚਾਲ ਪੁੱਛਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕੈਂਪ ਦੌਰਾਨ ਕੋਈ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜ਼ਰੂਰਤਮੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿਸ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਇਹ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੂਜੇ ਦਿਨ ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨਾਂ ਦੇ ਆਈ ਕਾਰਡ ਵੀ ਬਣਾਏ ਗਏ ਹਨ ਜਿਸ ਤੇ ਬਜ਼ੁਰਗਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਮਿਲੇਗਾ। ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ 19 ਫਰਵਰੀ 2020 ਦਿਨ ਬੁੱਧਵਾਰ ਨੂੰ ਲੱਗਣ ਵਾਲੇ ਇਸ ਕੈਂਪ ਦਾ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਅਪੀਲ ਕੀਤੀ।
ਇਸ ਮੌਕੇ ਸੁਰਜੀਤ ਸਿੰਘ ਸੇਠੀ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਇਸ ਤੋਂ ਪਹਿਲਾ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਲੋਕਾਂ ਨੂੰ ਵਿਕਲਾਂਗਤਾ/ਅੰਗਹੀਣ ਸਰਟੀਫਿਕੇਟ ਜਾਰੀ ਕਰਨ ਦੀ ਨਵੀਂ ਪਹਿਲਕਦਮੀ ਕਰਦਿਆਂ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ। ਜਿਸ ਦਾ ਬਹੁਤ ਸਾਰੇ ਯੋਗ ਲਾਭਪਾਤਰੀਆਂ ਨੇ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ, ਉਹ ਚਾਹੇ ਉਨ੍ਹਾਂ ਦੀ ਸਿਹਤ ਦੀ ਹੋਵੇ ਜਾਂ ਹਲਕੇ ਦੇ ਵਿਕਾਸ ਦੀ ਹੋਵੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਵਿਧਾਇਕਾਂ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਵਿਧਾਇਕਾਂ ਤੇ ਉੱਚ ਅਧਿਕਾਰੀਆਂ ਨੂੰ ਵੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਸੀਨੀਅਰ ਸਿਟੀਜ਼ਨ ਪ੍ਰਧਾਨ ਸ੍ਰੀ. ਪੀ.ਡੀ.ਸ਼ਰਮਾ, ਮਨਪ੍ਰੀਤ ਕੌਰ, ਇੰਸਪੈਕਟਰ ਨਗਰ ਕੌਂਸਲ ਨੱਥੂ ਰਾਮ, ਸੋਨੀਆ ਬਹਿਲ, ਹਰਪ੍ਰੀਤ ਸਿੰਘ, ਭਗਵਾਨ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ ਅਟਾਰੀ, ਰਿੰਕੂ ਗਰੋਵਰ, ਬਲਵੀਰ ਬਾਠ, ਪਰਮਿੰਦਰ ਹਾਂਡਾ, ਰੁਪਿੰਦਰ ਸਿੰਘ ਸਾਈਂਆਵਾਲਾ ਅਤੇ ਐੱਮ.ਸੀ. ਬੋਹੜ ਸਿੰਘ ਬੀਕਾਨੇਰੀਆ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button