Ferozepur News

ਪੰਜਾਬ ਗੋਰਮਿੰਟ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਕੀਤੀ ਮੀਟਿੰਗ – ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਵਿੱਢਾਗੇ ਤਿੱਖਾ ਸੰਘਰਸ਼ : ਪੈਨਸ਼ਨਰਜ਼

ਪੰਜਾਬ ਗੋਰਮਿੰਟ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਕੀਤੀ ਮੀਟਿੰਗ
– ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਵਿੱਢਾਗੇ ਤਿੱਖਾ ਸੰਘਰਸ਼ : ਪੈਨਸ਼ਨਰਜ਼

Pensioners at Guruharsahai
ਗੁਰੂਹਰਸਹਾਏ, 5 ਮਈ (ਪਰਮਪਾਲ ਗੁਲਾਟੀ)- ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜਿਲ•ਾ ਪ੍ਰਧਾਨ ਦੇਵ ਰਾਜ ਨਰੂਲਾ, ਜਨਰਲ ਸਕੱਤਰ ਅਜੀਤ ਸਿੰਘ ਸੋਢੀ ਅਤੇ ਡੀ.ਆਰ ਭੋਲਾ ਵੀ ਵਿਸ਼ੇਸ਼ ਤੌਰ &#39ਤੇ ਸ਼ਾਮਲ ਹੋਏ। ਸਮੂਹ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਜਿਲ•ਾ ਪ੍ਰਧਾਨ ਦੇਵ ਰਾਜ ਨਰੂਲਾ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਕੀਤੀ ਜਾ ਰਹੀ ਟਾਲ-ਮਟੋਲ ਦੀ ਸਖ਼ਤ ਅਲੋਚਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਮੂਹ ਪੈਨਸ਼ਨਰਾਂ ਦੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਉਨ•ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਵਰੀ 2014 ਤੋਂ ਸਤੰਬਰ 2014 ਤੱਕ ਦਾ 10 ਪ੍ਰਤੀਸ਼ਤ ਡੀ.ਏ. ਅਤੇ ਜੁਲਾਈ 2014 ਤੋਂ ਫਰਵਰੀ 2015 ਦਾ 7 ਪ੍ਰਤੀਸ਼ਤ ਡੀ.ਏ. ਦਾ ਫੈਸਲਾ ਕਰਕੇ ਤੁਰੰਤ ਅਦਾ ਕੀਤਾ ਜਾਵੇ, ਜਨਵਰੀ 2006 ਤੋਂ 31 ਜੁਲਾਈ 2009 ਤੱਕ ਰੋਕੇ ਐਲ.ਟੀ.ਸੀ. ਦਾ ਬਕਾਇਆ ਅਦਾ ਕੀਤਾ ਜਾਵੇ, ਜਨਵਰੀ 2006 ਤੋਂ ਪਹਿਲਾਂ ਦੇ ਪੈਨਸ਼ਨਰਜ਼ ਦੀ ਪੈਨਸ਼ਨ 40 ਪ੍ਰਤੀਸ਼ਤ ਲਾਭ ਦੇ ਕੇ ਫਿਕਸ ਕੀਤੀ ਜਾਵੇ, ਸੀਨੀਅਰ ਸਿਟੀਜਨ ਪੈਨਸ਼ਨਰਜ਼ ਤੋਂ ਚੰਡੀਗੜ• ਦੇ ਪੈਨਸ਼ਨਰਾਂ ਵਾਂਗ 50 ਪ੍ਰਤੀਸ਼ਤ ਬੱਸ ਕਿਰਾਇਆ ਲਿਆ ਜਾਵੇ, ਕੇਂਦਰ ਦੀ ਤਰ•ਾਂ ਛੇਵਾਂ ਤਨਖਾਹ ਕਮਿਸ਼ਨ ਸਥਾਪਿਤ ਕੀਤਾ ਜਾਵੇ, 25 ਸਾਲ ਦੀ ਸੇਵਾ ਦਾ ਲਾਭ ਜਨਵਰੀ 2006 ਤੋਂ ਦਿੱਤਾ ਜਾਵੇ, ਜਨਵਰੀ 2006 ਤੋਂ ਪੈਨਸ਼ਨ ਫਿਕਸ ਕਰਨ ਦਾ ਫਾਰਮੂਲਾ 2.26 ਦੀ ਥਾਂ ਤੇ 2.61 ਕੀਤਾ ਜਾਵੇ, ਮੈਡੀਕਲ ਭੱਤਾ 500 ਰੁਪਏ ਤੋਂ ਵਧਾਕੇ 2000 ਰੁਪਏ ਕੀਤਾ ਜਾਵੇ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ, ਸੀਨੀਅਰ ਸਿਟੀਜ਼ਨ ਪੈਨਸ਼ਨਰਜ਼ ਲਈ 50 ਹਜ਼ਾਰ ਤੱਕ ਦੀ ਆਮਦਨ ਇਨਕਮ ਟੈਕਸ ਤੋਂ ਮੁਕਤ ਕੀਤੀ ਜਾਵੇ, 50 ਪ੍ਰਤੀਸ਼ਤ ਡੀ.ਏ. ਬੇਸਿਕ ਪੇ ਵਿਚ ਮਰਜ ਕਰਕੇ ਪੈਨਸ਼ਨਰੀ ਲਾਭ ਦਿੱਤੇ ਜਾਣ ਆਦਿ ਪੈਨਸ਼ਨਰਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ।
ਇਸ ਮੌਕੇ &#39ਤੇ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾਂ, ਜਨਕ ਰਾਜ ਜਨਰਲ ਸਕੱਤਰ, ਕ੍ਰਿਸ਼ਨ ਲਾਲ, ਸ਼ੇਰਾ ਰਾਮ, ਰਾਮ ਸ਼ਰਨ, ਰਾਜਿੰਦਰ ਪਾਲ ਝੱਟਾ, ਮਹਿਤਾਬ ਸਿੰਘ ਸੋਢੀ, ਸਤਪਾਲ ਨਰੂਲਾ, ਮਦਨ ਲਾਲ ਖੁਰਾਣਾ ਖਜਾਨਚੀ, ਬੇਅੰਤ ਸਿੰਘ ਸੋਢੀ, ਸ਼ੇਰ ਸਿੰਘ ਉਪ ਪ੍ਰਧਾਨ, ਇੰਸਪੈਕਟਰ ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਦੇਸ ਰਾਜ ਬਾਜੇ ਕੇ, ਗੁਰਮੀਤ ਸਿੰਘ, ਹਜ਼ੂਰ ਸਿੰਘ, ਬਹਾਲ ਸਿੰਘ ਆਦਿ ਸਮੇਤ ਬਹੁਤ ਸਾਰੇ ਇਸਤਰੀ ਪੈਨਸ਼ਨਰਜ਼ ਵੀ ਹਾਜ਼ਰ ਸਨ।

Related Articles

Back to top button