ਪੰਜਾਬ ਐਂਡ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਭੁੱਖ ਹੜਤਾਲ ਅੱਜ 15ਵੇਂ ਦਿਨ ਵਿਚ ਸ਼ਾਮਲ
ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਫੂਕੇ ਗਏ ਪੁਤਲੇ
ਫ਼ਿਰੋਜ਼ਪੁਰ 30 ਸਤੰਬਰ 2020 ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਵੱਲੋਂ ਅੱਜ 15ਵੇਂ ਦਿਨ ਸ਼ਾਮਲ ਹੋਈ ਅਤੇ ਅੱਜ 15 ਦਿਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਚ’ ਵੱਡੀ ਗਿਣਤੀ ਵਿਚ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਕਰਮਚਾਰੀਆਂ ਨੇ ਹਿੱਸਾ ਗਿਆ।
ਇਸ ਮੌਕੇ ਅੱਜ 15ਵੇਂ ਦਿਨ ਵੀ 14 ਸਾਥੀ ਭੁੱਖ ਹੜਤਾਲ ਤੇ ਬੈਠੇ ਜਿਨ੍ਹਾਂ ਵਿਚ ਦਰਸ਼ਨ ਸਿੰਘ ਭੁੱਲਰ, ਸੁਦਰਸ਼ਨ ਕੁਮਾਰ, ਸੁਖਦੇਵ ਸਿੰਘ ਠਠੇਰਾ, ਸਤਨਾਮ ਸਿੰਘ ਅਤੇ ਦੇਵ ਨਰਾਇਣ ਜਲ ਸਪਲਾਈ ਵਿਭਾਗ, ਮੁਖ਼ਤਿਆਰ ਸਿੰਘ, ਸਾਧੂ ਸਿੰਘ, ਬਲਵਿੰਦਰ ਸਿੰਘ ਕਟੋਰਾ, ਬਖ਼ਸ਼ੀਸ਼ ਸਿੰਘ, ਚੰਨਣ ਸਿੰਘ ਪ੍ਰਧਾਨ, ਸ਼ਾਮ ਸਿੰਘ, ਸੁਨੀਲ ਕੁਮਾਰ, ਮੁਲਕ ਸਿੰਘ ਅਤੇ ਪ੍ਰੇਮ ਕੁਮਾਰ ਪਾਵਰ ਕਾਰਪੋਰੇਸ਼ਨ ਐਸੋਸੀਏਸ਼ਨ ਪੰਜਾਬ ਸ਼ਾਮਲ ਹਨ।
ਭੁੱਖ ਹੜਤਾਲ ਵਿਚ 14 ਸਾਥੀਆਂ ਨੂੰ ਬਠਾਉਣ ਤੋ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਅਤੇ ਟ੍ਰੈਫਿਕ ਨੂੰ ਜਾਮ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।
ਇਸ ਮੌਕੇ ਕਨਵੀਨਰ ਮਨੋਹਰ ਲਾਲ ਪ੍ਰਧਾਨ ਪੀ.ਐੱਸ.ਐਮ.ਐੱਸ.ਯੂ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ ਪ.ਸ.ਸ.ਫ, ਰਾਮ ਪ੍ਰਸ਼ਾਦ ਪ੍ਰਧਾਨ ਕਲਾਸ ਫੋਰਥ ਯੂਨੀਅਨ, ਪ੍ਰਵੀਨ ਕੁਮਾਰ ਜਨਰਲ ਸਕੱਤਰ ਅਤੇ ਕਨਵੀਨਰ ਅਜਮੇਰ ਸਿੰਘ, ਜਸਵਿੰਦਰ ਸਿੰਘ ਕੁੜਮਾਂ, ਓਮ ਪ੍ਰਕਾਸ਼ ਪੰਜਾਬ ਪੈਨਸ਼ਨ ਯੂਨੀਅਨ, ਅਜੀਤ ਸਿੰਘ ਸੋਢੀ ਪੈਨਸ਼ਨਰ ਯੂਨੀਅਨ, ਓਮ ਪ੍ਰਕਾਸ਼ ਰਾਣਾ ਡੀਸੀ ਦਫ਼ਤਰ, ਰਕੇਸ਼ ਸ਼ਰਮਾ, ਰਘਬੀਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਵਿਲਸਨ ਪ੍ਰਧਾਨ ਡੀਸੀ ਦਫ਼ਤਰ, ਹਰਭਗਵਾਨ ਕੰਬੋਜ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ, ਹਕੂਮਤ ਰਾਏ ਸਰਕਲ ਪ੍ਰਧਾਨ, ਜਗਤਾਰ ਸਿੰਘ ਸਰਕਲ ਪ੍ਰਧਾਨ, ਓਮ ਪ੍ਰਕਾਸ਼ ਰਾਣਾ ਡੀ.ਸੀ ਦਫ਼ਤਰ, ਜਸਪਾਲ ਸਿੰਘ ਮਲਕੀਤ ਸਿੰਘ ਪਾਸੀ ਉਂਕਾਰ ਸਿੰਘ, ਪਿੱਪਲ ਸਿੰਘ ਜਨਰਲ ਸਕੱਤਰ ਕਲੈਰੀਕਲ ਯੂਨੀਅਨ, ਸੋਨੂੰ ਕਸ਼ਯਪ, ਬਲਵੰਤ ਸਿੰਘ ਸੰਧੂ ਪ੍ਰਧਾਨ, ਗੁਰਦੇਵ ਜ਼ਿਲ੍ਹਾ ਖ਼ਜ਼ਾਨਚੀ ਕਲਾਸ ਫੋਰ ਯੂਨੀਅਨ, ਨਰਿੰਦਰ ਸ਼ਰਮਾ ਸਿਹਤ ਵਿਭਾਗ ਅਤੇ ਅਜੀਤ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਾਰਿਆਂ ਦੀ ਸਰਕਾਰ ਹੈ ਅਤੇ ਇਨ੍ਹਾਂ ਵੱਲੋਂ ਜੋ ਮੈਨੀਫੈਸਟੋ ਦੌਰਾਨ ਕੀਤੀ ਗਈ ਵਾਅਦਿਆਂ ਵਿਚ ਕੋਈ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾ ਦੌਰਾਨ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਇਹ ਸਹੂੰ ਖਾਦੀ ਸੀ ਕਿ ਉਹ ਸਰਕਾਰ ਬਣਨ ਤੇ ਇੱਕ ਹਫ਼ਤੇ ਅੰਦਰ ਮੁਲਾਜ਼ਮਾਂ ਨੂੰ ਪੇ-ਕਮਿਸ਼ਨਰ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇਗੀ ਪਰ ਉਲਟਾ ਅੱਜ 4 ਸਾਲ ਬੀਤ ਜਾਣ ਤੇ ਵੀ ਸਰਕਾਰ ਨੇ ਦੇਣਾ ਤਾਂ ਕਿ ਸੀ ਸਗੋਂ ਮੁਲਾਜ਼ਮਾਂ ਤੋ ਖੋਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੀਆਂ ਨਾਲੋਂ ਵੱਧ ਹੈ ਪਹਿਲਾ ਇਹ ਅਕਾਲੀ ਸਰਕਾਰ ਵੱਲ ਵਿੱਤ ਮੰਤਰੀ ਰਹੇ ਜਿੱਥੇ ਕਿ ਇਨ੍ਹਾਂ ਵੱਲੋਂ ਮੁਲਾਜ਼ਮ ਮਾਰੂ ਫ਼ੈਸਲੇ ਲਏ ਗਏ ਅਤੇ ਇਨ੍ਹਾਂ ਅਕਾਲੀ ਸਰਕਾਰ ਨੇ ਬਾਹਰ ਦਾ ਰਸਤਾ ਦਿਖਾਇਆਂ ਹੁਣ ਇਹ ਕਾਂਗਰਸ ਸਰਕਾਰ ਨੂੰ ਵੀ ਮੁਲਾਜ਼ਮਾਂ ਦੇ ਉਲਟ ਕਰਕੇ ਖ਼ਤਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰ ਵਾਰ ਮੁਲਾਜ਼ਮਾਂ ਦੇ ਵਿਰੁੱਧ ਫ਼ੈਸਲਾ ਕਰਨ ਵਿਚ ਅੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਸੀਂ ਜੇਲ੍ਹ ਭਰੋ ਅੰਦੋਲਨ ਕਰਨ ਤੋ ਵੀ ਪਿੱਛੇ ਨਹੀਂ ਹਟਾਂਗੇ।
ਇਸ ਮੌਕੇ ਬਲਵੰਤ ਸਿੰਘ ਸੰਧੂ ਪ੍ਰਧਾਨ ਮਲਕੀਤ ਚੰਦ ਪਾਸੀ, ਰਾਮ ਪਾਲ, ਕੁਲਦੀਪ ਅਟਵਾਲ ਅਤੇ ਦਲਜਿੰਦਰ ਸਿੰਘ ਅਟਵਾਲ, ਵਿਜੇ ਕੁਮਾਰ, ਕਰਵਜੀਤ ਸ਼ਰਮਾ ਪੰਜਾਬ ਪੈਨਸ਼ਨਰ ਯੂਨੀਅਨ, ਜਗਤਾਰ ਸਿੰਘ, ਬਲਦੇਵ ਰਾਜ, ਯਸ਼ਪਾਲ, ਮਹਿੰਦਰ ਸਿੰਘ, ਹਰਬੰਸ ਲਾਲ ਵੋਹਰਾ, ਸੁਰਜੀਤ ਸਿੰਘ, ਚੰਦਰ ਮੋਹਨ, ਪਿਆਰਾ ਸਿੰਘ, ਨਛੱਤਰ ਸਿੰਘ, ਜੋਗਿੰਦਰ ਸਿੰਘ, ਰੂਪ ਸਿੰਘ, ਸਿਦਰਪਾਲ, ਜਸਵਿੰਦਰ ਸਿੰਘ, ਸਵਿੰਦਰਪਾਲ ਕੋਰ, ਰੇਖਾ ਰਾਣੀ, ਅਮਰਜੀਤ ਕੋਰ, ਜਸਵੰਤ ਸਿੰਘ, ਰੇਸ਼ਮ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਬਗ਼ੀਚਾ ਸਿੰਘ ਪ੍ਰਤਾਪ ਸਿੰਘ, ਬਲਵੀਰ ਸਿੰਘ,ਰੇਸ਼ਮ ਚੰਦ, ਬੂਟਾ ਸਿੰਘ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਮੁੱਖ ਮੰਗਾਂ
ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਣਵਾੜੀ ਵਰਕਰਾਂ ਘੱਟੋ ਘੱਟ ਵੇਤਨ ਐਕਟ ਲਾਗੂ ਕਰਕੇ 18000 ਰੁਪਏ ਤਨਖ਼ਾਹ ਲਾਗੂ ਕੀਤੀ ਜਾਵੇ।
ਪੁਨਰ ਗਠਨ ਦੇ ਨਾਂ ਤੇ ਵੱਖ ਵੱਖ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ।
ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਦੇ ਬਰਾਬਰ ਤਨਖ਼ਾਹ ਸਕੇਲ ਦੇਣ ਦਾ ਨੋਟੀਫ਼ਿਕੇਸ਼ਨ ਵਾਪਸ ਲਿਆ ਜਾਵੇ।
ਮੋਬਾਈਲ ਭੱਤੇ ਵਿਚ ਕਟੌਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ।
ਤਿੰਨ ਸਾਲਾਂ ਤੋਂ ਲਟਕਾਈ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ।
ਹਰੇਕ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।
ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ।
ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ।
ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ।
ਮਹਿੰਗਾਈ ਭੱਤੇ ਦਾ 133 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ।
ਸਾਲਾਨਾ 2400 ਲਗਾਇਆ ਜਜ਼ੀਆ ਟੈਕਸ ਵਾਪਸ ਲਿਆ ਜਾਵੇ।
ਪੈਨਸ਼ਨ ਦੁਹਰਾਈ ਦੀਆਂ ਪਾਵਰਾਂ ਡੀ ਡੀ ਓ ਪੱਧਰ ਤੇ ਦਿੱਤੀਆਂ ਜਾਣ।
ਗਰੈਚੁਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ।
ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦੀ ਸੁਵਿਧਾ ਜਾਰੀ ਰੱਖੀ ਜਾਵੇ।
ਮਹਾਂ ਲੇਖਾਕਾਰ ਪੰਜਾਬ ਦੇ ਦਫ਼ਤਰ ਵਿਖੇ ਪੂਰਵ 1/12/2011 ਦੇ ਪੈਨਸ਼ਨਰਾਂ ਦੇ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।