Ferozepur News

ਬਸਤੀ ਟੈਂਕਾਂ ਵਾਲੀ ਦੇ 50 ਪਰਿਵਾਰ ਅਕਾਲੀ ਦਲ ਅਤੇ ਬੀਜੇਪੀ ਨੂੰ ਛੱਡ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਬਸਤੀ ਟੈਂਕਾਂ ਵਾਲੀ ਦੇ 50 ਪਰਿਵਾਰ ਅਕਾਲੀ ਦਲ ਅਤੇ ਬੀਜੇਪੀ ਨੂੰ ਛੱਡ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਬਸਤੀ ਟੈਂਕਾਂ ਵਾਲੀ ਦੇ 50 ਪਰਿਵਾਰ ਅਕਾਲੀ ਦਲ ਅਤੇ ਬੀਜੇਪੀ ਨੂੰ ਛੱਡ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ
ਫਿਰੋਜਪੁਰ, 1ਫਰਵਰੀ ( ) ਬੀਜੇਪੀ ਅਤੇ ਅਕਾਲੀ ਦਲ ਨੂੰ ਉਸ ਸਮੇਂ ਬਹੁਤ ਵੱਡਾ ਝੱਟਕਾ ਲੱਗਾ ਜਦੋਂ ਅਕਾਲੀ ਦਲ ਅਤੇ ਬੀਜੇਪੀ ਦੇ ਤਿੰਨ ਪੀੜ੍ਹੀਆਂ ਤੋਂ ਵਫ਼ਾਦਾਰ ਸਿਪਾਹੀ ਰਹੇ ਮੰਡਲ ਪ੍ਰਧਾਨ ਚੋਪੜਾ ਪਰਿਵਾਰ ਸਮੇਤ 50ਪਰਿਵਾਰ ਵਿਧਾਇਕ ਪਿੰਕੀ ਦੀ ‌ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗੲੇ। ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬਸਤੀ ਟੈਂਕਾਂ ਵਾਲੀ ਦੇ ਸੋਨੂੰ ਚੋਪੜਾ, ਹਰਜੀਤ ਚੋਪੜਾ, ਗੁਰਜੀਤ ਸਿੰਘ, ਅਜੀਤ ਸਿੰਘ, ਰਵਿੰਦਰ ਚੋਪੜਾ, ਸ਼ੀਤਲ ਅਰੋੜਾ, ਮਨੀਸ਼ ਕੁਮਾਰ, ਰਣਜੀਤ ਸਿੰਘ ਆਦਿ ਵੱਡੀ ਗਿਣਤੀ ਪਰਿਵਾਰ ਸਮੇਤ ਸ਼ਾਮਲ ਸਨ। ਸੋਨੂੰ ਚੋਪੜਾ ਨੇ ਬੋਲਦਿਆਂ ਕਿਹਾ ਕਿ ਉਹ ਵਿਧਾਇਕ ਪਿੰਕੀ ਪਿਛਲੇ 10 ਤੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਅਕਾਲੀ ਦਲ ਅਤੇ ਭਾਜਪਾ ਨੇ ਸਰਕਾਰ ਹੋਣ ਦੇ ਬਾਵਜੂਦ ਫਿਰੋਜਪੁਰ ਦਾ ਕੋਈ ਵਿਕਾਸ ਨਹੀਂ ਕੀਤਾ। ਵਿਧਾਇਕ ਪਿੰਕੀ ਨੇ ਫਿਰੋਜਪੁਰ ਨਾਲੋਂ ਪਛੜਿਆ ਸ਼ਬਦ ਹਟਾ ਦਿੱਤਾ ਹੈ ੳਹਨਾਂ ਨੇ ਬਿਨਾਂ ਪੱਖਪਾਤ ਫਿਰੋਜ਼ਪੁਰ ਹਲਕੇ ਦਾ ਵਿਕਾਸ ਕਰਵਾਇਆ । ੳੁਨ੍ਹਾਂ ਨੇ ਵੱਡੇ ਵੱਡੇ ਪ੍ਰੋਜੈਕਟ ਪੀ,ਜੀ,ਆਈ ਸੈਟੇਲਾਇਟ ਸੈਂਟਰ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਯੂਨੀਵਰਸਿਟੀ ਮਨਜ਼ੂਰ ਕਰਵਾਈ ਹੈ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਕਮੀਂ ਨਹੀਂ ਰਹੀ ਸੀਵਰੇਜ਼ ਅਤੇ ਸ਼ਹਿਰ ਵਿੱਚ ਐਲਈਡੀ ਲਾਈਟਾਂ, ਪਾਰਕਾਂ ਵਿੱਚ ਜ਼ਿੰਮਾ ਅਤੇ ਐਲੲਈਡੀ ਟੀਵੀ ਸਕ੍ਰੀਨ ਲਗਵਾਈਆਂ ਹਨ। ਵਿਧਾਇਕ ਪਿੰਕੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ। ੳੁਨ੍ਹਾਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ੳੁਨ੍ਹਾਂ ਕਿਹਾ ਕਿ ਅਕਾਲੀ ਅਤੇ ਭਾਜਪਾ ਨੇ ਸਿਰਫ ਲੋਕਾਂ ਨੂੰ ਝੂਠੇ ਲਾਰੇ ਹੀ ਲਾਏ ਹਨ ਅਤੇ ਸਿਰਫ਼ ਆਪਣਾਂ ਹੀ ਵਿਕਾਸ ਕੀਤਾ ਹੈ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਧਾਨਸਭਾ ਚੋਣਾਂ ਵਿੱਚ ੳੁਨ੍ਹਾਂ ਵਿਰੁੱਧ ਚੋਣ ਲੜ ਕੇ ਦੇਖ ਲੈਣ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਫਿਰੋਜ਼ਪੁਰ ਦੇ ਲੋਕ ਕਿਸ ਨਾਲ ਜ਼ਿਆਦਾ ਪਿਆਰ ਕਰਦੇ ਹਨ । ੲਿਸ ਮੌਕੇ ਰਵਿੰਦਰ ਸਿੰਘ ਕਾਜੂ, ਡਾ:ਕੇ ਸੀ ਅਰੋੜਾ, ਹਰੀਸ਼ ਹੰਬੜੀ, ਨਰਿੰਦਰ ਸਿੰਘ, ਸੁਸ਼ੀਲ, ਵੀਕੇ ਸ਼ਰਮਾ, ਰਜਿੰਦਰ ਛਾਬੜਾ, ਰਾਮ ਕਿਸ਼ਨ ਠੇਕੇਦਾਰ, ਸੁਨੀਲ ਪਾਸੀ, ਰਿੰਕੂ ਗਰੋਵਰ, ਬਲਵੀਰ ਬਾਠ, ਭਗਵਾਨ ਭੁੱਲਰ ਖਾਈ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button