Ferozepur News

ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਸਟੇਟ ਐਵਾਰਡੀ ਸਨਮਾਨਿਤ

jagdeeppalਫਿਰੋਜ਼ਪੁਰ 26 ਮਾਰਚ (ਏ. ਸੀ. ਚਾਵਲਾ) ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਿਰੋਜ਼ਪੁਰ ਜਗਜੀਤ ਸਿੰਘ ਚਾਹਲ ਸਹਾਇਕ ਦੀ ਰਹਿਨੁਮਾਈ ਹੇਠ ਵਿਭਾਗ ਵਲੋਂ ਰਾਸ਼ਟਰੀ ਯੁਵਕ ਸਪਤਾਹ ਅਧੀਨ ਖੂਨਦਾਨ ਕੈਂਪ ਅਤੇ ਸੱਭਿਆਚਾਰਕ ਪ੍ਰੋਗਰਾਮ ਫਿਰੋਜ਼ਸ਼ਾਹ ਦੇ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਦੇ ਸਮਾਗਮ ਵਿਚ ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਘੱਲ ਖੁਰਦ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਅਧੀਨ ਵੱਖ ਵੱਖ ਕਲੱਬਾਂ ਦੇ ਮੈਂਬਰਾਂ ਅਤੇ ਸਕੂਲਾਂ ਦੇ ਵਲੰਟੀਅਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਵਿਭਾਗ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਕਾਰਨ, ਨੈਤਿਕ ਸਿੱਖਿਆ, ਏਡਜ਼, ਭਰੂਣ ਹੱਤਿਆ, ਪਲਸ ਪੋਲੀਓ ਮੁਹਿੰਮ, ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ, ਪਾਣੀ ਦੀ ਬੱਚਤ ਲਈ ਗੁਲਾਲ ਨਾਲ ਹੋਲੀ, ਚਾਈਨਜ਼ ਪਟਾਕੇ ਅਤੇ ਡੋਰਾਂ ਦੀ ਨਾ ਵਰਤੋਂ ਕਰਨ ਸਬੰਧੀ, ਸਵੈ ਰੋਜ਼ਗਾਰ ਦੀ ਟਰੇਨਿੰਗ, ਮੁੱਢਲੀ ਸਹਾਇਤਾ ਦੀ ਟਰੇਨਿੰਗ ਕਰਵਾਉਣ ਅਤੇ ਵੱਖ ਵੱਖ ਰੈਲੀਆਂ ਵਿਚ ਵਲੰਟੀਅਰਜ਼ ਦੀ ਸ਼ਮੂਲੀਅਤ ਕਰਵਾਉਣ ਤੇ ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਸਟੇਟ ਐਵਾਰਡੀ ਨੂੰ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਚਾਹਲ ਵਲੋਂ ਜਗਦੀਪ ਪਾਲ ਸਿੰਘ ਪ੍ਰੋਗਰਾਮ ਅਫਸਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ•ਾਂ ਵਲੋਂ ਰੈੱਡ ਰੀਬਨ ਕਲੱਬਾਂ, ਤਹਿਸੀਲ ਅਤੇ ਜ਼ਿਲ•ਾ ਪੱਧਰੀ ਪ੍ਰੋਗਰਾਮ ਵਿਚ ਵੀ ਇੱਛਾ ਅਨੁਸਾਰ ਖੂਨਦਾਨ, ਏਡਜ਼, ਨਸ਼ਿਆਂ ਵਿਰੁੱਧ ਪ੍ਰੋਗਰਾਮ ਵਿਚ ਵੀ ਪ੍ਰਬੰਧਕਾਂ ਦੀ ਭੂਮਿਕਾ ਅਤੇ ਆਪਣੇ ਸਕੂਲ ਦੇ ਵਲੰਟੀਰਜ਼ ਦੀ ਸ਼ਮੂਲੀਅਤ ਕਰਵਾਈ। ਸਵਾਮੀ ਵਿਵੇਕਾਨੰਦ ਦੀ ਜੀਵਨੀ ਬਾਰੇ ਅਤੇ ਧੀ ਲਈ ਸਿੱਖਿਆ ਸਬੰਧੀ ਪੇਸ਼ ਕੀਤੀ ਅਦਾਕਾਰੀ ਵੀ ਸ਼ਲਾਘਯੋਗ ਸੀ। ਇਸ ਮੌਕੇ ਗੁਰਿੰਦਰ ਸਿੰਘ ਸਟੇਟ ਐਵਾਰਡੀ, ਮੇਹਰ ਸਿੰਘ ਸਟੇਟ ਐਵਾਰਡੀ, ਗੁਰਨਾਮ ਸਿੱਧੂ ਨੈਸ਼ਨਲ ਐਵਾਰਡੀ, ਰਾਜਿੰਦਰ ਰਾਜਾ ਪ੍ਰਧਾਨ ਯੂਥ ਕਲੱਬ, ਅੰਗਰੇਜ਼ ਸਿੰਘ, ਸਰਬਜੀਤ ਕੌਰ, ਤਰਨਜੀਤ ਕੌਰ ਵੀ ਹਾਜ਼ਰ ਸਨ।

Related Articles

Back to top button