ਪ੍ਰਕਾਸ਼ ਪ੍ਰਦੂਸ਼ਣ ਵੱਲ ਤੇਜੀ ਨਾਲ ਵੱਧ ਰਹੇ — ਵਿਜੈ ਗਰਗ
ਅਸੀਂ ਤੇਜੀ ਨਾਲ ਪ੍ਰਕਾਸ਼ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਰਹੇ ਹਾਂ। ਪ੍ਰਕਾਸ਼ ਪ੍ਰਦੂਸ਼ਣ ਦਾ ਮਤਲਬ ਰਾਤ ਦੇ ਸਮੇਂ ਕ੍ਰਿਤਮਿਕ ਰੋਸ਼ਨੀ ਦਾ ਲੋੜ ਤੋਂ ਜ਼ਿਆਦਾ ਵਰਤੋਂ। ਅੱਜ ਤੋਂ 15 ਸਾਲ ਪਹਿਲਾਂ ਰਾਤ ਦੇ ਸਮੇਂ ਪਿੰਡਾਂ, ਸ਼ਹਿਰਾਂ ਵਿੱਚ ਕਿੰਨੀ ਰੋਸ਼ਨੀ ਦਾ ਪ੍ਰਯੋਗ ਹੁੰਦਾ ਸੀ ਅਤੇ ਹੁਣ ਕਿ ਸਥਿਤੀ ਹੈ?ਇੱਕ ਖੋਜ ਦੇ ਮੁਤਾਬਿਕ ਇਹ ਪਤਾ ਲੱਗਾ ਕਿ, ਦੁਨੀਆਂ ਵਿੱਚ ਪ੍ਰਕਾਸ਼ ਪ੍ਰਦੂਸ਼ਣ ਸਾਲ ਭਰ 2.2 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ। ਸਾਲ 2012 ਤੋਂ 2016 ਤੱਕ ਹਰ ਸਾਲ 7.4 ਫ਼ੀਸਦੀ ਦੀ ਦਰ ਨਾਲ ਅਸੀਂ ਰਾਤਾਂ ਨੂੰ ਬਿਨਾਂ ਕਿਸੇ ਕਾਰਨ ਗੁਆ ਰਹੇ ਹਾਂ। ਇਸ ਅਧਿਐਨ ਦੇ ਖੋਜ ਕਰਤਾ ਭੌਤਿਕ ਵਿਗਿਆਨੀ ਕ੍ਰਿਸਟੋਫਰ ਕੀਬਾ ਇਸਨੂੰ 'ਰਾਤ ਦਾ ਗੁੰਮ' ਜਾਣਾ ਕਹਿੰਦੇ ਹਨ। ਕਿਸੇ ਵੀ ਇਲਾਕੇ ਦੀ ਰਾਤ ਨੂੰ ਕ੍ਰਿਤਮਿਕ ਰੂਪ ਨਾਲ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਪ੍ਰਕਾਸ਼ ਪ੍ਰਦੂਸ਼ਣ ਨਹੀਂ ਹੈ, ਪਰ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਕ੍ਰਿਤਮਿਕ ਪ੍ਰਕਾਸ਼ ਦਾ ਗੈਰ-ਜਰੂਰੀ ਵਰਤੋਂ ਪ੍ਰਕਾਸ਼ ਪ੍ਰਦੂਸ਼ਣ ਹੈ।
ਹੁਣ ਸਵਾਲ ਇਹ ਉੱਠਦਾ ਹੈ, ਕਿ ਅਸੀਂ ਇਸ ਪ੍ਰਦੂਸ਼ਣ ਤੋਂ ਬਚਣ ਲਈ ਵਿਕਾਸ ਦੀ ਦੌਰ ਵਿੱਚ ਪਿੱਛੇ ਰਹਿ ਜਾਈਏ? ਕ੍ਰਿਸਟੋਫਰ ਕੋਲ ਇਸਦਾ ਹੈਰਾਨ ਕਰਨ ਵਾਲਾ ਜਵਾਬ ਹੈ। ਉਸਦਾ ਅਧਿਐਨ ਕਹਿੰਦਾ ਹੈ, ਕਿ ਰੌਸ਼ਨੀ ਦੇ ਲਗਾਤਾਰ ਵਰਤੋਂ ਨਾਲ ਖੁਸ਼ਹਾਲੀ ਅਤੇ ਸੁਰੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸੀਂ ਪ੍ਰਕਾਸ਼ ਦਾ ਸੀਮਿਤ ਉਪਯੋਗ ਕਿਵੇਂ ਕਰਾਂਗੇ? ਕ੍ਰਿਸਟੋਫਰ ਨੇ ਵੀ ਇਸਦਾ ਜਵਾਬ ਦਿੰਦੇ ਕਿਹਾ, ਕਿ ਸਭ ਤੋਂ ਜ਼ਿਆਦਾ ਫਰਕ ਬਾਹਰ ਦੀਆਂ ਲਾਈਟਾਂ ਤੇ ਪੈਂਦਾ ਹੈ। ਉਸਦੇ ਮੁਤਾਬਿਕ ਅਸੀਂ ਐਲ.ਈ.ਡੀ ਲਾਈਟਾਂ ਲਗਾ ਕੇ ਅਸੀਂ ਬਿਜਲੀ ਦੇ ਆਉਣ ਵਾਲੇ ਖਰਚੇ ਤੋਂ ਬੱਚ ਸਕਦੇ ਹਾਂ, ਪਰ ਸਾਨੂੰ ਪਤਾ ਵੀ ਨਹੀਂ ਚਲਦਾ ਕਿ ਕਦੋਂ ਅਸੀਂ ਉਸ ਬੱਚਤ ਨੂੰ ਜ਼ਰੂਰਤ ਤੋਂ ਜ਼ਿਆਦਾ ਦੇਰ ਤੱਕ ਅਤੇ ਬਿਨਾਂ ਜ਼ਰੂਰਤ ਕੀਤੀ ਗਈ ਰੋਸ਼ਨੀ ਦੇ ਲਈ ਗਵਾ ਦਿੰਦੇ ਹਾਂ। ਰਾਤ ਨੂੰ ਸਜਾਵਟ ਦੇ ਲਈ ਵਰਤੋਂ ਕੀਤੀ ਰੋਸ਼ਨੀ ਦੇ ਪ੍ਰਯੋਗ ਨੂੰ ਵੀ ਘਟਾਉਣਾ ਚਾਹੀਦਾ ਹੈ।
ਰਾਤ ਨੂੰ ਕ੍ਰਿਤਮਿਕ ਪ੍ਰਕਾਸ਼ ਦੇ ਵੱਧਦੇ ਉਪਯੋਗ ਦਾ ਮਨੁੱਖ ਅਤੇ ਹੋਰ ਜੀਵਾਂ ਦੀ ਸਿਹਤ ਤੇ ਵੀ ਗਹਿਰਾ ਅਸਰ ਪੈਂਦਾ ਹੈ। ਇੱਕ ਰਿਪੋਰਟ ਤੋਂ ਇਹ ਪਤਾ ਲੱਗਾ, ਕਿ ਇੱਕ ਔਰਤ ਦੇ ਕਮਰੇ ਵਿੱਚ ਦੇਰ ਰਾਤ ਤੱਕ ਬੱਤੀ ਜਗਦੀ ਰਹਿਣ ਜਾਂ ਰਾਤ ਨੂੰ ਕਮਰੇ ਵਿੱਚ ਬਾਹਰ ਦੀ ਰੌਸ਼ਨੀ ਆਉਣ ਨਾਲ ਉਸ ਔਰਤ ਦੇ ਸਤਨ ਕੈਂਸਰ ਦੀ ਸੰਭਾਵਨਾ ਬਾਕੀ ਦੀ ਔਰਤਾਂ ਨਾਲੋਂ ਵੱਧ ਜਾਂਦੀ ਹੈ। ਵਿਗਿਆਨਿਕਾਂ ਦੇ ਮੁਤਾਬਿਕ ਰਾਤ ਨੂੰ ਕ੍ਰਿਤਮਿਕ ਰੌਸ਼ਨੀ ਦੇ ਪ੍ਰਯੋਗ ਨਾਲ ਸਰੀਰ ਦਾ ਨੀਂਦ-ਚੱਕਰ ਵਿਗੜ ਜਾਂਦਾ ਹੈ ਅਤੇ ਉਹ ਭੁੱਲ ਜਾਂਦਾ ਹੈ ਕਿ ਕਦੋਂ ਦਿਨ ਹੈ ਤੇ ਕਦੋਂ ਰਾਤ। ਇਸ ਤੋਂ ਇਲਾਵਾ ਰਾਤ ਨੂੰ ਵੱਧਦੀ ਰੌਸ਼ਨੀ ਦੇ ਕਾਰਨ ਚਮਗਾਦੜ ਅਤੇ ਉੱਲੂ ਵਰਗੇ ਜੀਵਾਂ ਤੋਂ ਉਹਨਾਂ ਦਾ ਕੁਦਰਤੀ ਨਿਵਾਸ ਹੌਲੀ-ਹੌਲੀ ਖੋਹ ਰਹੇ ਹਾਂ। ਇਸਦੇ ਪਹਿਲਾਂ ਤੋਂ ਵਿਗੜ ਰਹੇ ਕੁਦਰਤੀ ਸੰਤੁਲਨ ਦੇ ਹੋਰ ਖਰਾਬ ਹੋਣ ਦਾ ਡਰ ਪੈਦਾ ਹੋ ਰਿਹਾ ਹੈ।