Ferozepur News

7 ਰੋਜ਼ਾ ਸ਼ਹੀਦੀ ਸਮਾਗਮਾ ਦੀ ਕਿ੍ਕੇਟ ਟੂਰਨਾਮੈਂਟ ਨਾਲ ਸ਼ੁਰੂਆਤ

23 ਨੂੰ ਹੋਵੇਗਾ ਹੁਸੈਨੀ ਵਾਲਾ ਵਿਖੇ ਕਬੱਡੀ ਕੱਪ :- ਵੈਰੜ

7 ਰੋਜ਼ਾ ਸ਼ਹੀਦੀ ਸਮਾਗਮਾ ਦੀ ਕਿ੍ਕੇਟ ਟੂਰਨਾਮੈਂਟ ਨਾਲ ਸ਼ੁਰੂਆਤ

7 ਰੋਜ਼ਾ ਸ਼ਹੀਦੀ ਸਮਾਗਮਾ ਦੀ ਕਿ੍ਕੇਟ ਟੂਰਨਾਮੈਂਟ ਨਾਲ ਸ਼ੁਰੂਆਤ
23 ਨੂੰ ਹੋਵੇਗਾ ਹੁਸੈਨੀ ਵਾਲਾ ਵਿਖੇ ਕਬੱਡੀ ਕੱਪ :- ਵੈਰੜ

ਝੋਕ ਹਰੀ ਹਰ 17 ਮਾਰਚ, 2023: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ 7 ਰੋਜ਼ਾ ਸ਼ਹੀਦੀ ਮੇਲਾ 2023 ਅੱਜ ਝੋਕ ਹਰੀ ਹਰ ਦੇ ਖੇਡ ਸਟੇਡੀਅਮ ਅੰਦਰ ਕਿ੍ਕੇਟ ਟੂਰਨਾਮੈਂਟ ਨਾਲ ਸ਼ੁਰੂ ਹੋ ਗਿਆ । ਪ੍ਰਵਾਸੀ ਭਾਰਤੀਆਂ ਅਤੇ ਪਿੰਡ ਝੋਕ ਹਰੀ ਹਰ ਦੇ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 4 ਰੋਜ਼ਾ ਟੂਰਨਾਮੈਟ ਦਾ ਸਰਪੰਚ ਜਥੇਦਾਰ ਮਲਕੀਤ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ । ਸਮਾਗਮਾ ਵਿੱਚ
ਭੁਪਿੰਦਰ ਸਿੰਘ ਸੰਧੂ ਨਿਊਜ਼ੀਲੈਂਡ , ਅਵਤਾਰ ਸਿੰਘ ਸੰਧੂ ਨਿਊਜ਼ੀਲੈਂਡ , ਰਾਜਦੀਪ ਸਿੰਘ ਸੰਧੂ ਨਿਊਜ਼ੀਲੈਂਡ ,
ਕੌਮਾਂਤਰੀ ਕਿ੍ਕੇਟ ਖਿਡਾਰੀ ਅਮ੍ਰਿਤ ਸਿੰਘ ਸੰਧੂ ਆਦਿ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ । ਟੂਰਨਾਮੈਂਟ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਆਗੂ ਮਨਦੀਪ ਸਿੰਘ ਸੰਧੂ , ਗੁਰਪ੍ਰੀਤ ਸਿੰਘ ਗੁਗੂ , ਸੋਨੂ ਧਨੋਆ , ਸੈਮ ਗਿੱਲ , ਹਰਪ੍ਰੀਤ ਸਿੰਘ ਹੈਪੀ ਧਨੋਆ , ਜੋਗਿੰਦਰ ਸਿੰਘ ਜਿੰਦੂ ਆਦਿ ਨੇ ਦੱਸਿਆ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਨਾਮਵਰ 48 ਟੀਮਾਂ ਨੇ ਭਾਗ ਲਿਆ । ਉਨ੍ਹਾਂ ਨੇ ਦੱਸਿਆ ਕਿ 20 ਮਾਰਚ ਨੂੰ ਫਾਇਨਲ ਮੁਕਾਬਲਾ ਹੋਵੇਗਾ ।
ਤੇ ਜੇਤੂ ਟੀਮ ਨੂੰ 41 ਹਜ਼ਾਰ ਰੂਪੇ ਅਤੇ ਉਪ ਜੇਤੂ ਨੂੰ 31 ਹਜ਼ਾਰ ਰੁਪਏ ਦੇ ਨਗਦ ਇਨਾਮਾ ਅਤੇ ਕੱਪਾ ਨਾਲ ਸਨਮਾਨਿਤ ਕੀਤਾ ਜਾਵੇਗਾ । ਸੁਸਾਇਟੀ ਆਗੂ ਗੁਰਮੀਤ ਸਿੰਘ ਸਿੱਧੂ ਮੱਲੁਵਾਲੀਆ , ਰਵਿੰਦਰ ਸਿੰਘ ਢਿੱਲੋਂ ਅਤੇ ਸੁਖਵੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ ਨੇ ਦੱਸਿਆ ਕਿ 21 ਮਾਰਚ ਸ਼ਾਮ 6 ਵਜੇ ਨਾਮਦੇਵ ਚੌਕ ਫ਼ਿਰੋਜ਼ਪੁਰ ਸ਼ਹਿਰ ਵਿਖੇ “ਏਕ ਸ਼ਾਮ ਸ਼ਹੀਦੋ ਕੇ ਨਾਮ” ਦੇਸ਼ ਭਗਤੀ ਸਮਾਗਮ ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਦੀ ਦੇਖ ਰੇਖ ਹੇਠ ਕਰਵਾਇਆ ਜਾਵੇਗਾ । 22 ਮਾਰਚ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਹੁਸੈਨੀ ਵਾਲਾ ਸਮਾਰਕ ਤੱਕ ਜਾਗਰੂਕਤਾ ਮਾਰਚ ਕੱਢਿਆ ਜਾਵੇਗਾ । ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਹੁਸੈਨੀ ਵਾਲਾ ਬਾਰੇ ਕੇ ਉਪਨ ਕਬੱਡੀ ਕੱਪ ਕਰਵਾਇਆ ਜਾਵੇਗਾ । ਜੇਤੂ ਨੂੰ 61 ਹਜ਼ਾਰ ਅਤੇ ਕੱਪ , ਉਪ ਜੇਤੂ ਨੂੰ 51 ਹਜ਼ਾਰ ਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ।
ਇਸ ਮੌਕੇ ਗੁਰਮੀਤ ਸਿੰਘ ਉੱਪਲ, ਨਿਰਮਲ ਸਿੰਘ ਸੰਧੂ ਚੇਅਰਮੈਨ ਸਮਸ ਕਮੇਟੀ, ਗੁਰਪ੍ਰੀਤ ਸਿੰਘ ਸੰਧੂ, ਬਲਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਹਰਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਸੰਧੂ , ਕਰਨਬਰ ਸਿੰਘ ਸੰਧੂ, ਜੁਗਰਾਜ ਸਿੰਘ ਸੰਧੂ, ਰਣਜੋਧ ਸਿੰਘ ਸੰਧੂ, ਬਖਸੀਸ਼ ਸਿੰਘ ਧਨੋਆ, ਪੂਰਨ ਸਿੰਘ ਉੱਪਲ , ਬਲਵਿੰਦਰ ਸਿੰਘ ਧਨੋਆ ,
ਆਦਿ ਵੱਡੀ ਗਿਣਤੀ ਚ ਸਖਸ਼ੀਅਤਾ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button