Ferozepur News

ਪੈਸਫਿਕ ਮਾਸਟਰਜ਼ ਐਥਲੈਟਿਕਸ ਗੋਆ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲਾਂ, ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਕੀਤਾ ਨਾਮ ਰੌਸ਼ਨ

ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਰਜਨੀਸ਼ ਦਹੀਆ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ

ਪੈਸਫਿਕ ਮਾਸਟਰਜ਼ ਐਥਲੈਟਿਕਸ ਗੋਆ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲਾਂ, ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਕੀਤਾ ਨਾਮ ਰੌਸ਼ਨ
ਪੈਸਫਿਕ ਮਾਸਟਰਜ਼ ਐਥਲੈਟਿਕਸ ਗੋਆ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲਾਂ
ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਵੱਖ-ਵੱਖ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਕੀਤਾ ਨਾਮ ਰੌਸ਼ਨ
ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਰਜਨੀਸ਼ ਦਹੀਆ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ
ਹਰੀਸ਼ ਮੋਂਗਾ 
ਫਿਰੋਜ਼ਪੁਰ 2 ਫਰਵਰੀ, 2023:  ਗੋਆ ਵਿਖੇ ਹੋਈਆਂ ਪੈਸਫਿਕ ਮਾਸਟਰਜ਼ ਐਥਲੈਟਿਕਸ 2023 ਖੇਡਾਂ ਜਿਸ ਵਿੱਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਟਰੈਕ ਈਵੈਂਟ (ਸਾਰੀਆਂ ਦੌੜਾਂ) ਅਤੇ ਗ੍ਰਾਊਂਡ ਖੇਡਾਂ ( ਸ਼ਾਟਪੁੱਟ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਹੈਮਰ ਥ੍ਰੋ), ਜੰਪ ( ਲੰਬੀ ਛਾਲ, ਉੱਚੀ ਛਾਲ, ਟਰਿੱਪਲ ਛਾਲ, ਪੋਲ ਵਾਲਟ) ਆਦਿ ਕਾਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਪੰਜਾਬ ਖਾਸ ਕਰ ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਪੰਜਾਬ ਟੀਮ ਮੈਨੇਜਰ ਸ਼੍ਰੀ ਜਤਿੰਦਰ ਸਿੰਘ ਔਲਖ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਦੇ ਮਾਸਟਰ ਈਸ਼ਵਰ ਸ਼ਰਮਾਂ ਨੇ ਡਿਸਕਸ ਥ੍ਰੋ 37.03 ਮੀਟਰ ਅਤੇ ਜੈਵਲਿਨ ਥ੍ਰੋ 43.93 ਲਗਾ ਕੇ ਪੰਜਾਬ ਲਈ 2 ਗੋਲਡ ਮੈਡਲ, ਪਿੰਡ ਸੋਢੇ ਵਾਲਾ ਦੇ ਪ੍ਰਗਟ ਸਿੰਘ ਗਿੱਲ ਨੇ (40+ ਉਮਰ ਗਰੁੱਪ) ਵਿੱਚ ਹੈਮਰ ਥ੍ਰੋ 53 ਮੀਟਰ ਲਗਾ ਕੇ ਗੋਲਡ ਮੈਡਲ ਅਤੇ ਸ਼ਾਟਪੁੱਟ ਤੇ ਡਿਸਕਸ ਥ੍ਰੋ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਫ਼ਰੀਦਕੋਟ ਦੇ ਮਾਸਟਰ ਜਸਵਿੰਦਰ ਸਿੰਘ ਸੰਧੂ ਉਮਰ ਗਰੁੱਪ 45+ ਨੇ ਹੈਮਰ ਥ੍ਰੋ ਵਿੱਚ ਗੋਲਡ ਮੈਡਲ ਅਤੇ ਜੈਵਲਿਨ ਥ੍ਰੋ ਵਿੱਚ ਸਿਲਵਰ ਮੈਡਲ, ਮਾਸਟਰ ਚਰਨਜੀਤ ਸਿੰਘ ਨੇ 5000 ਮੀਟਰ ਪੈਦਲ ਚਾਲ ਵਿੱਚ ਕਾਂਸੇ ਦਾ ਤਗਮਾ ਅਤੇ ਅਵਿਨਾਸ਼ ਸ਼ਰਮਾਂ ਬਾਜੀਦਪੁਰ ਨੇ ਸ਼ਾਟਪੁੱਟ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ਼੍ਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਸ਼੍ਰੀ ਰਜਨੀਸ਼ ਦਹੀਆ ਵੱਲੋਂ ਇਨ੍ਹਾਂ ਖਿਡਾਰੀਆਂ ਦੀ ਪੰਜਾਬ ਲਈ ਇਸ ਪ੍ਰਾਪਤੀ ਕਰਕੇ ਖਿਡਾਰੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਇਨ੍ਹਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਜ਼ਿਲ੍ਹੇ ਦਾ ਵੀ ਮਾਣ ਵਧਾਇਆ ਹੈ।ਸਾਨੂੰ ਇਨ੍ਹਾਂ ਖਿਡਾਰੀਆਂ ਤੇ ਮਾਣ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਡਾ ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ, ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਸ਼੍ਰੀ ਅਮਰੀਕ ਸਿੰਘ ਸਾਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ / ਐ. ਸਿ) ਸ਼੍ਰੀ ਕਵਲਜੀਤ ਸਿੰਘ ਧੰਜੂ, ਸ਼੍ਰੀ ਰਾਜੀਵ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ / ਐ. ਸਿ) ਸ਼੍ਰੀ ਕੋਮਲ ਅਰੋੜਾ, ਸ਼੍ਰੀ ਸੁਖਵਿੰਦਰ ਸਿੰਘ, ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਡਾ.ਸਤਿੰਦਰ ਸਿੰਘ, ਟੀਚਰ ਕਲੱਬ ਫਿਰੋਜ਼ਪੁਰ, ਭੁਪਿੰਦਰ ਸਿੰਘ ਜੋਸਨ ਪ੍ਰਧਾਨ ਟੀਚਰਜ਼ ਕਲੱਬ , ਸਟੇਟ ਅਵਾਰਡੀ ਰਵੀ ਇੰਦਰ ਸਿੰਘ ,ਕੁਲਵੰਤ ਸਿੰਘ ਕੈਸ਼ੀਅਰ ਟੀਚਰਜ਼ ਕਲੱਬ, ਗੁਰਬਚਨ ਸਿੰਘ ਭੁੱਲਰ ਪ੍ਰੈੱਸ ਸਕੱਤਰ ਟੀਚਰਜ਼ ਕਲੱਬ, ਅਵਤਾਰ ਸਿੰਘ ਥਿੰਦ, ਤਲਵਿੰਦਰ ਸਿੰਘ ਖਾਲਸਾ,ਗੁਰਸਾਹਿਬ ਸਰਬਜੀਤ ਸਿੰਘ ਭਾਵੜਾ, ਮਿਹਰਦੀਪ ਸਿੰਘ, ਜਸਵਿੰਦਰ ਸਿੰਘ, ਹਰਫੂਲ ਸਿੰਘ, ਸੁਰਿੰਦਰ ਸਿੰਘ ਗਿੱਲ,ਸਰਵਜੋਤ ਸਿੰਘ ਮੁੱਤੀ, ਹਰੀਸ਼ ਕੁਮਾਰ ਬਾਂਸਲ, ਹਰਮਨਪ੍ਰੀਤ ਸਿੰਘ ਮੁੱਤੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਫਿਰੋਜ਼ਪੁਰ (ਰਜਿ:) ਵਲੋਂ ਜਸਵਿੰਦਰ ਸਿੰਘ ਸੰਧੂ, ਵਰਿੰਦਰ ਸਿੰਘ ਵੈਰੜ,ਸੰਤੋਖ ਸਿੰਘ, ਹਰਦੇਵ ਸਿੰਘ ਆਦਿ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਗਈ।

Related Articles

Leave a Reply

Your email address will not be published. Required fields are marked *

Back to top button