Ferozepur News
ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ 11 ਮੇੈਂਬਰੀ ਕਮੇਟੀ ਦੀ ਹੋਈ ਚੋਣ
ਦੀਦਾਰ ਸਿੰਘ ਮੁੱਦਕੀ ਨੂੰ ਜ਼ਿਲ੍ਹਾ ਕਨਵੀਨਰ ਅਤੇ ਸਰਬਜੀਤ ਸਿੰਘ ਭਾਵੜਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌੰਪੀ
ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ 11 ਮੇੈਂਬਰੀ ਕਮੇਟੀ ਦੀ ਹੋਈ ਚੋਣ
ਦੀਦਾਰ ਸਿੰਘ ਮੁੱਦਕੀ ਨੂੰ ਜ਼ਿਲ੍ਹਾ ਕਨਵੀਨਰ ਅਤੇ ਸਰਬਜੀਤ ਸਿੰਘ ਭਾਵੜਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌੰਪੀ
ਫਿਰੋਜ਼ਪੁਰ 17 ਜੁਲਾਈ, 2021: ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫਿਰੋਜ਼ਪੁਰ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਪੰਜਾਬ ਦੀ ਜ਼ਿਲਾ ਫਿਰੋਜਪੁਰ ਦੀ 11 ਮੇੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸਿੱਖਿਆ ਵਿਭਾਗ ਪੰਜਾਬ, ਜਲ ਅਤੇ ਸੈਨੀਟੇਸ਼ਨ ਵਿਭਾਗ, ਰੈਵੇਨਿਊ ਪਟਵਾਰ, ਪੀ.ਡਬਲਯੂ.ਡੀ, ਦਫ਼ਤਰ ਸਿੱਖਿਆ ਵਿਭਾਗ, ਰੇਲਵੇ ਵਿਭਾਗ, ਸਿਹਤ ਵਿਭਾਗ, ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਸਰਬ ਸੰਮਤੀ ਨਾਲ ਦੀਦਾਰ ਸਿੰਘ ਮੁੱਦਕੀ ਨੂੰ ਜਿਲ੍ਹਾ ਕਨਵੀਨਰ, ਸਰਬਜੀਤ ਸਿੰਘ ਭਾਵੜਾ ਨੂੰ ਜਨਰਲ ਸਕੱਤਰ, ਮਲਕੀਤ ਸਿੰਘ ਹਰਾਜ ਕੋ ਕਨਵੀਨਰ, ਤਲਵਿੰਦਰ ਸਿੰਘ ਖਾਲਸਾ ਕੈਸ਼ੀਅਰ, ਸੁਰਿੰਦਰ ਕੰਬੋਜ ਪ੍ਰੈੱਸ ਸਕੱਤਰ,ਰਾਜਦੀਪ ਸਿੰਘ ਸਾਈਆਂ ਵਾਲਾ , ਸੰਦੀਪ ਕੰਬੋਜ, ਬਲਜਿੰਦਰ ਸਿੰਘ, ਗੁਰਦੇਵ ਸਿੰਘ, ਵਰੁਣ ਅਤੇ ਮਨਿੰਦਰ ਸਿੰਘ ਦੀ ਕੋ ਕਨਵੀਨਰ ਵਜੋਂ ਚੋਣ ਕੀਤੀ ਗਈ।
ਇਸ ਮੌਕੇ ਦੀਦਾਰ ਸਿੰਘ ਮੁੱਦਕੀ, ਸਰਬਜੀਤ ਸਿੰਘ ਭਾਵੜਾ, ਮਲਕੀਤ ਸਿੰਘ ਹਰਾਜ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਸਰਕਾਰਾਂ ਨੇ ਜਨਵਰੀ 2004 ਤੋਂ ਜੋ ਨਵੀਂ ਪੈਨਸ਼ਨ ਸਕੀਮ ਲਿਆਂਦੀ ਹੈ ਉਸ ਨਾਲ ਮੁਲਾਜ਼ਮਾਂ ਦਾ ਬੁਢਾਪਾ ਰੁਲ ਰਿਹਾ ਹੈ ਅਤੇ ਨਵੇਂ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਨਾਮ ਤੇ ਨਿਗੂਣੀ ਰਾਸ਼ੀ ਦੇ ਕੇ ਸਰਕਾਰ ਭੱਦਾ ਮਜ਼ਾਕ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੇ ਐਨ.ਪੀ.ਐਸ. ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਉਤੇ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਪਰ ਸਰਕਾਰ ਬਣੀ ਨੂੰ ਵੀ ਸਾਢੇ ਚਾਰ ਸਾਲ ਹੋ ਗਏਪ ਪਰ ਅਜੇ ਤੱਕ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਉਹਨਾਂ ਕਿਹਾ ਕਿ ਕਿਹਾ ਕਿ ਪੰਜਾਬ ਵਿੱਚ ਐਨ.ਪੀ.ਐਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ ਅਤੇ ਅੱਜ ਜਦੋਂ ਐਨ.ਪੀ.ਐਸ. ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ। ਇਹਨਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣਾ ਚੋਣ ਵਾਅਦਾ ਪੂਰਾ ਕਰਨਾ ਬਣਦਾ ਹੈ। ਅੱਜ ਦੇ ਸਮੇਂ ਐਨ.ਪੀ.ਐਸ. ਤਹਿਤ ਰਿਟਾਇਰ ਹੋ ਰਹੇ ਕਰਮਚਾਰੀ ਨਿਗੁਣੀਆਂ ਪੈਨਸ਼ਨਾਂ ਨਾਲ ਅਪਣੀ ਦਵਾਈਆਂ ਦਾ ਖਰਚਾ ਵੀ ਨਹੀਂ ਉਠਾ ਪਾ ਰਹੇ। ਸਾਰੀ ਉਮਰ ਸਰਕਾਰੀ ਸਰਵਿਸ ਦੇ ਲੇਖੇ ਲਾ ਕੇ ਗੁਰਬਤ ਦੀ ਜਿੰਦਗੀ ਜੀਣ ਲਈ ਮਜਬੂਰ ਹਨ। ਕਾਰਪੋਰੇਟ ਪੱਖੀ ਨੀਤੀ ਤੇ ਚੱਲ ਕੇ ਸਰਕਾਰ ਸਾਰੀ ਉਮਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਨਮਾਨਜਨਕ ਬੁਢਾਪੇ ਦੀ ਗਰੰਟੀ ਨਹੀਂ ਦੇ ਪਾ ਰਹੀ, ਉਹਨਾਂ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ। ਇਸ ਲੰਗੜੇ ਪੇਅ ਕਮਿਸ਼ਨ ਨੂੰ ਮੁਲਾਜਮਾਂ ਨੇ ਮੁਢੋ ਨਕਾਰ ਦਿੱਤਾ ਹੈ।
ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜਮ ਹੁਣ ਪੁਰਾਣੀ ਪੈਨਸ਼ਨ ਦੇ ਆਪਣੇ ਹੱਕ ਦੀ ਬਹਾਲੀ ਲਈ ਫੈਸਲਾਕੁੰਨ ਲੜਾਈ ਲੜਨਗੇ ਕਿਉਂਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਹੈ, ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਹਜਾਰ ਜਾਂ ਪੰਦਰਾਂ ਸੌ ਰੁਪਏ ਪੈਨਸ਼ਨ ਲੈ ਰਹੇ ਹਨ ਜਿਸ ਗੁਜ਼ਾਰਾ ਕਰਨਾ ਮੁਸ਼ਕਿਲ ਹੀ ਨਹੀਂ ਨਾ-ਮੁਮਕਿਨ ਹੈ।
ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਵਿਭਾਗਾਂ ਨਾਲ ਸੰਪਰਕ ਕਰਕੇ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ ਸਟੈਨੋ, ਸੋਨੀ ਕੁਮਾਰ, ਰਤਨਦੀਪ ਸਿੰਘ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਲਵਪ੍ਰੀਤ ਸਿੰਘ, ਦਿਨੇਸ਼ ਕੁਮਾਰ, ਕਰਮਜੀਤ ਕੌਰ, ਸੌਰਭ ਸਚਦੇਵਾ, ਵਿਜੇ ਕੁਮਾਰ, ਮਨਦੀਪ ਸਿੰਘ, ਰਸ਼ਪਾਲ ਸਿੰਘ, ਹਰਜਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ