Ferozepur News

ਵਿਜੇ ਮੋਂਗਾ ਬਣੇ 11ਵੀ ਵਾਰ ਸਿਆ ਰਾਮ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ

ਵਿਜੇ ਮੋਂਗਾ ਬਣੇ 11ਵੀ ਵਾਰ ਸਿਆ ਰਾਮ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ

ਵਿਜੇ ਮੋਂਗਾ ਬਣੇ 11ਵੀ ਵਾਰ ਸਿਆ ਰਾਮ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ
ਫ਼ਿਰੋਜ਼ਪੁਰ 25 ਅਗਸਤ, 2022: ਸਿਆਰਾਮ ਡਰਾਮਾਟਿਕ ਕਲੱਬ ਅਤੇ ਦੁਸ਼ਹਿਰਾ ਕਮੇਟੀ ਫਿਰੋਜ਼ਪੁਰ ਸ਼ਹਿਰ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਚੇਅਰਮੈਨ ਕੈਲਾਸ਼ ਸ਼ਰਮਾ ਜੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਇਸ ਸਾਲ ਦੀ ਹੋਣ ਵਾਲੀ ਰਾਮਲੀਲਾ ਅਤੇ ਦੁਸਹਿਰੇ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ । ਜਿਸ ਵਿੱਚ ਇੱਕ ਵਾਰ ਫਿਰ ਸਰਵਸੰਮਤੀ ਨਾਲ ਵਿਜੇ ਮੋਂਗਾ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਿਨੋਦ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ ,ਬੌਬੀ ਖੁਰਾਨਾ ਵਾਈਸ ਪ੍ਰਧਾਨ, ਚੇਤਨ ਸ਼ਰਮਾ ਜਨਰਲ ਸਕੱਤਰ ,ਸੁਰਿੰਦਰ ਵਧਵਾ ਜੁਆਇੰਟ ਸਕੱਤਰ , ਵਿਸ਼ਾਲ ਸ਼ਰਮਾ ਕੈਸ਼ੀਅਰ, ਰਾਜੇਸ਼ ਗਿਰਧਰ ਨੂੰ ਸਟੇਜ ਸਕੱਤਰ ਚੁਣਿਆ ਗਿਆ। ਇਸ ਮੌਕੇ ਨਰਿੰਦਰ ਕੱਕਡ਼ ਕਮਲ ਕਾਲੀਆ ਪਵਨ ਬਾਂਸਲ ਆਦਿ ਕਲੱਬ ਦੇ ਸੀਨੀਅਰ ਮੈਂਬਰ ਵੀ ਮੌਜੂਦ ਸਨ । ਕਲੱਬ ਦੇ ਨਵਨਿਯੁਕਤ ਪ੍ਰਧਾਨ ਵਿਜੇ ਮੋਂਗਾ ਨੇ ਦੱਸਿਆ ਕਿ ਲੋਕਾਂ ਨੂੰ ਰਮਾਇਣ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ 20 ਸਤੰਬਰ ਤੋਂ ਰਾਮਾਨੰਦ ਸਾਗਰ ਦੀ ਰਮਾਇਣ ਡਿਜੀਟਲ ਤਰੀਕੇ ਨਾਲ ਵੱਡੇ ਪਰਦੇ ਤੇ ਦਿਖਾਈ ਜਾਵੇਗੀ ਅਤੇ 5 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਏਗਾ। ਇਸ ਮੌਕੇ ਕਲੱਬ ਦੇ ਚੇਅਰਮੈਨ ਕੈਲਾਸ਼ ਸ਼ਰਮਾ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਦੁਸਹਿਰਾ ਇਸ ਵਾਰ ਉਥੇ ਨਹੀਂ ਮਨਾਇਆ ਜਾ ਸਕਦਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਨਵੀਂ ਜਗ੍ਹਾ ਦੁਸ਼ਹਿਰਾ ਮਨਾਉਣ ਵਾਸਤੇ ਉਪਲੱਬਧ ਕਰਾਈ ਜਾਵੇ ਤਾਂ ਜੋ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਪੂਰੀ ਸ਼ਰਧਾ ਅਤੇ ਸੁਰੱਖਿਅਤ ਤਰੀਕੇ ਨਾਲ ਮਨਾਇਆ ਜਾ ਸਕੇ ।

Related Articles

Leave a Reply

Your email address will not be published. Required fields are marked *

Back to top button