Ferozepur News

ਪਿੰਡ ਬਾਜੀਦਪੁਰ ਵਿਖੇ 23 ਮਾਰਚ ਦੇ ਸ਼ਹੀਦੀ ਦਿਵਸ ਤੇ ਇਨਕਲਾਬੀ ਨਾਟਕ ਮੇਲਾ 23 ਨੂੰ

bhagatsinghਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਪਿੰਡ ਬਾਜੀਦਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਪੱਖੀ ਚੇਤਨਾ ਕਲਾ ਮੰਚ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਨੇ ਕਿਹਾ ਕਿ ਪ੍ਰੋਗਰਾਮ ਦੀ ਤਿਆਰੀ ਮੁਕੰਮਲ ਹੋ ਗਈ ਹੈ ਅਤੇ ਅੱਜ ਚੇਤਨਾ ਕਲਾ ਮੰਚ ਦੇ ਅਹੁਦੇਦਾਰਾਂ ਦੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਚੇਤਨਾ ਮੰਚ ਦੇ ਸਕੱਤਰ ਸੁਰਜੀਤ ਮਾਹਲਾ ਨੇ ਕਰਦਿਆਂ ਲੋਕਾਂ ਨੂੰ ਪ੍ਰੋਗਰਾਮ ਵਿਚ ਪਹੁੰਚਣ ਦੀ ਅਪੀਲ ਕੀਤੀ। ਮੰਚ ਦੇ ਸਰਪ੍ਰਸਤ ਮੰਗਤ ਬਾਜੀਦਪੁਰੀ ਨੇ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਤੋਂ ਜਾਣੂ ਕਰਵਾਇਆ। ਉਨ•ਾਂ ਕਿਹਾ ਕਿ ਅੱਜ ਇਹ ਬਹੁਤ ਵੱਡੀ ਲੋੜ ਹੈ ਕਿ ਲੋਕ ਸ਼ਹੀਦਾਂ ਦੇ ਰਾਹ ਤੇ ਚੱਲਣ ਕਿਉਂਕਿ ਅੱਜ ਸਾਡੇ ਬੱਚਿਆਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ 23 ਮਾਰਚ ਨੂੰ 7 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ ਜੋ ਦੇਰ ਰਾਤ ਤੱਕ ਚੱਲੇਗਾ। ਇਸ ਵਿਚ ਲੋਕ ਚੇਤਨਾ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਨਕਲਾਬੀ ਕਵੀ ਜਗਸੀਰ ਆਪਣੀ ਸੰਗੀਤ ਮੰਡਲੀ ਨਾਲ ਗੀਤ ਸੰਗੀਤ ਪ੍ਰੋਗਰਾਮ ਪੇਸ਼ ਕਰਨਗੇ। ਮੀਟਿੰਗ ਵਿਚ ਰਕੇਸ਼ ਕੁਮਾਰ, ਸ਼ਤਰ ਸ਼ਰਮਾ, ਗੋਰਾ, ਡਾ. ਮਹਿਲ ਸਿੰਘ, ਸੋਨੂੰ ਕਮਲ ਬਰਾੜ, ਪੱਪੂ ਬਰਾੜ, ਦਵਿੰਦਰ ਸਿੰਘ, ਜਤਿੰਦਰ ਰੋਫੀ, ਰੇਸ਼ਮ ਸਿੰਘ, ਗੁਰਮੀਤ ਮੀਤਾ, ਹਰੀਸ਼ ਸ਼ਰਮਾ ਆਦਿ ਨੇ ਵੀ ਹਾਜ਼ਰ ਸਨ।

 

Related Articles

Back to top button