Ferozepur News

ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾਣਗੇ ਵਿਸ਼ੇਸ਼ ਯਤਨ  : ਵਿਧਾਇਕ ਭੁੱਲਰ

 ਗੱਟੀ ਰਾਜੋ ਕੇ ਸਕੂਲ'ਚ 03 ਨਵੇਂ ਕਮਰਿਆਂ ਅਤੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾਣਗੇ ਵਿਸ਼ੇਸ਼ ਯਤਨ  : ਵਿਧਾਇਕ ਭੁੱਲਰ
ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾਣਗੇ ਵਿਸ਼ੇਸ਼ ਯਤਨ  : ਵਿਧਾਇਕ ਭੁੱਲਰ ।
 ਗੱਟੀ ਰਾਜੋ ਕੇ ਸਕੂਲ’ਚ 03 ਨਵੇਂ ਕਮਰਿਆਂ ਅਤੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ।
 ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ ਅਤੇ 500 ਵਿਦਿਆਰਥੀਆਂ ਨੂੰ ਵੰਡੀਆ ਡਿਕਸ਼ਨਰੀਆ ।
ਫਿਰੋਜ਼ਪੁਰ, 29.4.4022: ਪੰਜਾਬ ਸਰਕਾਰ ਸੂਬੇ ਅੰਦਰ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਸ. ਰਣਬੀਰ ਸਿੰਘ ਭੁੱਲਰ ਐਮ . ਐਲ. ਏ. ਫਿਰੋਜ਼ਪੁਰ ਸ਼ਹਿਰੀ ਨੇ ਹਿੰਦ ਪਾਕਿ ਸਰਹੱਦ ਦੇ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ *ਨਵੇਂ ਬਣੇ 03 ਕਮਰਿਆਂ ਅਤੇ ਹੋਰ ਵਿਕਾਸ ਦੇ ਕੰਮਾਂ ਦੇ ਉਦਘਾਟਨ* ਕਰਨ ਉਪਰੰਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ । ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸਟਾਫ ਵੱਲੋਂ ਸਰਹੱਦੀ ਖੇਤਰ ਦੀ ਸਿੱਖਿਆ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਲਈ ਪਹਿਲ ਦੇ ਆਧਾਰ ਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ  ਦੀ ਮਹੱਤਤਾ ਨਿੱਜੀ ਉਦਾਹਰਣਾਂ ਦੇ ਕੇ ਸਮਝਾਇਆ ਅਤੇ ਪ੍ਰੇਰਿਤ ਕੀਤਾ ,ਉਨ੍ਹਾਂ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਗੱਲ ਵੀ ਕੀਤੀ ।
      ਇਸ ਮੌਕੇ ਸ. ਭੁੱਲਰ ਅਤੇ ਸ. ਚਮਕੌਰ ਸਿੰਘ ਡੀ.ਈ.ਓ. ਸੈਕੰਡਰੀ ਨੇ  ਸਕੂਲ ਵਿੱਚ ਪੰਜਾਬੀ ਅਧਿਆਪਕਾਂ ਵੱਲੋਂ *ਪੰਜਾਬੀ ਵਿਰਸੇ ਦੀ ਸੰਭਾਲ ਲਈ ਬਣਾਈ  ਪੰਜਾਬੀ ਸੱਥ ਦਾ ਵੀ ਉਦਘਾਟਨ ਕੀਤਾ । ਇਸ ਤੋ ਇਲਾਵਾ ਵੱਖ ਵੱਖ ਖੇਤਰ ਵਿੱਚ ਮੱਲਾ ਮਾਰਨ ਵਾਲੇ 35 ਹੋਣਹਾਰ ਵਿਦਿਆਰਥੀ ਸਨਮਾਨਿਤ ਕੀਤੇ ਅਤੇ 500 ਵਿਦਿਆਰਥੀਆਂ ਨੂੰ ਡਿਕਸ਼ਨਰੀਆ ਵੀ ਵੰਡੀਆਂ*   ।
      ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਨਾਲ ਕਰਨ ਉਪਰੰਤ, ਡਾ. ਸਤਿੰਦਰ ਸਿੰਘ ਪ੍ਰਿੰਸੀਪਲ ਨੇ ਰਸਮੀ ਤੌਰ ਤੇ ਸਵਾਗਤ ਕਰਦਿਆਂ ਸਕੂਲ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਕੀਤੇ ਗੁਣਾਤਮਕ ਸੁਧਾਰਾਂ ਅਤੇ ਵਿਦਿਆਰਥੀਆਂ ਦੀਆਂ ਖੇਡਾਂ, ਸਿਖਿਆ ਅਤੇ ਸਹਿਪਾਠੀ ਕਿਰਿਆਵਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ  ।
      ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਚਮਕੌਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਅਤੇ ਸਕੀਮਾਂ  ਸਬੰਧੀ ਜਾਣਕਾਰੀ ਦਿੱਤੀ ਅਤੇ ਅਧਿਆਪਕ ਵਰਗ ਨੂੰ ਆਪਣੇ ਕਿੱਤੇ ਨੂੰ ਸੇਵਾ ਵਜੋਂ ਲੈਣ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਗੱਲ ਕਰਦਿਆਂ ਕਿਤਾਬੀ ਗਿਆਨ ਦੇ ਨਾਲ ਸਹਿਪਾਠੀ ਕਿਰਿਆਵਾਂ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਗੱਲ ਵੀ ਕੀਤੀ ।
    ਸਮਾਗਮ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਪੰਜਾਬੀ ਲੋਕ ਨਾਚ ਸੰਮੀ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਦਾ
ਵਿਸ਼ੇਸ਼ ਨਾਟਕ ਖਿੱਚ ਦਾ ਕੇਂਦਰ ਰਿਹਾ ਅਤੇ ਸਰੋਤਿਆਂ ਦੀ ਖੂਬ ਪ੍ਰਸੰਸਾ ਮਿਲੀ ।
ਇਸ ਮੌਕੇ ਸਤਲੁਜ ਈਕੋ ਕਲੱਬ ਵੱਲੋਂ ਵੇਸਟ ਮਟੀਰੀਅਲ ਖਾਸ ਤੌਰ ਤੇ ਈਕੋ ਬਰਿੱਕਸ ਤੋਂ ਤਿਆਰ ਕੀਤੀਆਂ ਉਪਯੋਗੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
   ਇਸ ਮੌਕੇ ਬਲਕਾਰ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਹਰਚਰਨ ਸਿੰਘ ਸਾਮਾ ਚੇਅਰਮੈਨ ਗਰਾਮਰ ਸਕੂਲ ,ਲਾਲ ਸਿੰਘ ਸਰਪੰਚ ,ਸੁਰਜੀਤ ਸਿੰਘ ਵਿਲਾਸਰਾ ਆਗੂ ਆਮ ਆਦਮੀ ਪਾਰਟੀ, ਮਨਮੀਤ ਸਿੰਘ ਮਿੱਠੂ ਸਾਬਕਾ ਕੌਂਸਲਰ ,ਅਮਰਿੰਦਰ ਸਿੰਘ ਸੈਣੀ ਪੀ. ਏ,ਗਗਨ ਸਿੰਘ ਸਰਪੰਚ ਗੋਬਿੰਦ ਨਗਰ  ,ਸੁਖਚੈਨ ਸਿੰਘ ਸਟੈਨੋ, ਡਾ.ਰੂਪ ਸਿੰਘ ,ਕੁਲਵੰਤ ਸਿੰਘ ਹੈਡ ਟੀਚਰ ,ਨਰਿੰਦਰ ਸਿੰਘ ਫ਼ਾਰਮਾਸਿਸਟ, ਸੁਰਜੀਤ ਸਿੰਘ ਸਰਪੰਚ ,ਪ੍ਰਕਾਸ਼ ਸਿੰਘ ਹਜਾਰਾ,ਗੋਮਾ ਸਿੰਘ ਕਿਸਾਨ ਆਗੁ,ਸਾਹਿਬ ਸਿੰਘ ,ਜਰਨੈਲ ਸਿੰਘ ,ਜਸਪਾਲ ਸਿੰਘ,ਸ਼ਰਨਜੀਤ ਸਿੰਘ  ਸਮੁਹ ਆਮ ਆਦਮੀ ਪਾਰਟੀ  ਆਗੁ ਵੱਖ ਵੱਖ ਪਿੰਡਾ ਦੇ ਸਰਪੰਚ ,ਪੰਚ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹ‍ਾਜਰ ਸਨ।
ਮੰਚ ਸੰਚਾਲਨ ਦੀ ਜਿੰਮੇਵਾਰੀ
ਸਰੁਚੀ ਮਹਿਤਾ ਅਤੇ ਬਲਜੀਤ ਕੌਰ ਨੇ ਬਾਖੁਬੀ ਨਿਭਾਈ ।
ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਸਟਾਫ ਗੁਰਪ੍ਰੀਤ ਕੋਰ ਲੈਕਚਰਾਰ , ਗੀਤਾ, ਸਰੁਚੀ ਮਹਿਤਾ , ਸੰਦੀਪ ਕੁਮਾਰ ,ਵਿਜੇ ਭਾਰਤੀ ,ਸੂਚੀ ਜੈਨ ,ਵਿਸ਼ਾਲ ਗੁਪਤਾ, ਮਨਦੀਪ ਸਿੰਘ, ਅਰੁਣ ਕੁਮਾਰ ਸ਼ਰਮਾ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ , ਬਲਜੀਤ ਕੌਰ, ਕੰਚਨ ਬਾਲਾ ,ਨੈਨਸੀ ,ਆਚਲ ਮਨਚੰਦਾ ਅਤੇ ਨੇਹਾ ਕਾਮਰਾ  ਨੇ ਵਿਸ਼ੇਸ਼ ਯੋਗਦਾਨ ਪਾਇਆ ।
      ਸਮਾਗਮ ਵਿਚ ਪਹੁੰਚੇ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਸਕੂਲ ਵੱਲੋਂ  *ਪੌਦੇ ਅਤੇ ਕਿਤਾਬਾਂ ਦੇ ਕੇ ਸਨਮਾਨਿਤ* ਕੀਤਾ ਗਿਆ  ।

Related Articles

Leave a Reply

Your email address will not be published. Required fields are marked *

Back to top button