Ferozepur News

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

17 ਨਵੰਬਰ, ਫਿਰੋਜ਼ਪੁਰ: ਜ਼ਿਲ੍ਹੇ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਸਥਿਤ ਚੋਪੜਾ ਪੈਟਰੋਲ ਪੰਪ ਤੇ ਅੱਜ ਅਣਪਛਾਤੇ ਹਥਿਆਰਬੰਦਾਂ ਨੇ ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਕਰੀਬ ਬਾਰਾਂ ਹਜ਼ਾਰ ਲੁੱਟ ਕੇ ਲੈ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਚੋਪੜਾ ਪੈਟਰੋਲ ਪੰਪ ਤੇ ਦੁਪਹਿਰ ਦੇ ਸਮੇਂ ਦੋ ਅਣਪਛਾਤੇ ਨੌਜਵਾਨ ਤੇਲ ਪਵਾਉਣ ਲਈ ਆਏ, ਜਿਵੇਂ ਹੀ ਪੈਟਰੋਲ ਪੰਪ ਦਾ ਕਰਮਚਾਰੀ ਤੇਲ ਪਾਉਣ ਲੱਗਾ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਪਿਸਟਲ ਕੱਢ ਲਿਆ ਅਤੇ ਪੈਟਰੋਲ ਪੰਪ ਕਰਮਚਾਰੀ ਨੂੰ ਪਿਸਟਲ ਵਿਖਾ ਕੇ ਉਸ ਦੇ ਹੱਥ ਵਿੱਚੋਂ ਬੈਗ ਖੋਹ ਕੇ ਫਰਾਰ ਹੋ ਗਏ।

ਪੈਟਰੋਲ ਪੰਪ ਦੇ ਮੈਨੇਜਰ ਮੁਤਾਬਕ ਬੈਗ ਦੇ ਵਿਚ ਕਰੀਬ ਬਾਰਾਂ ਹਜ਼ਾਰ ਰੁਪਏ ਨਗਦੀ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਸਬੰਧਤ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਦੇ ਮਨੇਜਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।

Related Articles

Back to top button