Ferozepur News

ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦਿਨ-ਦਿਹਾੜੇ ਲੁਟੇਰੇ ਪੌਣੇ 5 ਲੱਖ ਖੋਹ ਕੇ ਫਰਾਰ

ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦਿਨ-ਦਿਹਾੜੇ ਲੁਟੇਰੇ ਪੌਣੇ 5 ਲੱਖ ਖੋਹ ਕੇ ਫਰਾਰ

Powercop employee looted
ਗੁਰੂਹਰਸਹਾਏ, 5 ਜੁਲਾਈ (ਪਰਮਪਾਲ ਗੁਲਾਟੀ)- ਅੱਜ ਦੁਪਹਿਰ ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦੋ ਅਣਪਛਾਤੇ ਲੁਟੇਰਿਆਂ ਵਲੋਂ 4,71,590 ਰੁਪਏ ਦੀ ਰਕਮ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਗੁਰੂਹਰਸਹਾਏ ਦਫ਼ਤਰ ਦਾ ਕੈਸ਼ੀਅਰ ਜਸਪਾਲ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬਿਜਲੀ ਦੇ ਬਿੱਲਾਂ ਦੀ ਇੱਕਠੀ ਕੀਤੀ ਰਕਮ 5,01,590 ਰੁਪਏ ਨੂੰ ਬੈਗ ਵਿਚ ਪਾ ਕੇ ਸਟੇਟ ਬੈਂਕ ਆਫ਼ ਪਟਿਆਲਾ ਵਿਚ ਜਮ•ਾਂ ਕਰਨ ਲਈ ਕਰੀਬ 3.10 ਵਜੇ ਆਪਣੇ ਮੋਟਰਸਾਈਕਲ &#39ਤੇ ਜਾ ਰਿਹਾ ਸੀ ਤਾਂ ਜਦੋਂ ਉਹ ਟੈਲੀਫੋਨ ਐਕਸਚੇਂਜ ਕੋਲ ਪਹੁੰਚਿਆਂ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਇਕਲ &#39ਤੇ ਸਵਾਰ ਮੂੰਹ ਢਕੇ ਦੋ ਨੌਜਵਾਨਾਂ ਨੇ ਧੱਕਾ ਮਾਰ ਕੇ ਉਸਨੂੰ ਹੇਠਾਂ ਸੁੱਟ ਲਿਆ। ਲੁੱਟ ਦਾ ਸ਼ਿਕਾਰ ਹੋਏ ਕੈਸ਼ੀਅਰ ਜਸਪਾਲ ਸਿੰਘ ਬੇਦੀ ਨੇ ਦੱਸਿਆ ਕਿ ਜਦੋਂ ਉਸਨੇ ਲੁਟੇਰਿਆਂ ਵਲੋਂ ਬੈਗ ਖੋਹਣ ਤੋਂ ਰੋਕਿਆਂ ਤਾਂ ਲੁਟੇਰਿਆਂ ਨਾਲ ਉਸਦੀ ਖਿੱਚਧੂਹ ਹੋਈ, ਜਿਸ ਦੌਰਾਨ ਬੈਗ ਦੀ ਇਕ ਤਣੀ ਟੁੱਟ ਜਾਣ &#39ਤੇ 30 ਹਜ਼ਾਰ ਰੁਪਏ ਦੀ ਰਾਸ਼ੀ ਬੈਗ ਵਿਚੋਂ ਹੇਠਾਂ ਡਿੱਗ ਪਈ, ਜਦਕਿ ਬਾਕੀ ਰਕਮ 4,71,590 ਰੁਪਏ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ &#39ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪੁਲਸ ਵਲੋਂ ਰੋਡ &#39ਤੇ ਸਥਿਤ ਦੁਕਾਨਾਂ ਉਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੇਖ ਕੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਦਿਨ ਦਿਹਾੜੇ ਹੋਈ ਇਸ ਲੁੱਟਖੋਹ ਕਾਰਨ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਦਿਨ-ਬ ਦਿਨ ਇਲਾਕੇ ਅੰਦਰ ਚੋਰੀ ਅੰਦਰ ਲੁੱਟਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਪਰ ਪੁਲਸ ਇਹਨਾਂ ਵਾਰਦਾਤਾਂ &#39ਤੇ ਠੱਲ• ਪਾਉਣ ਵਿਚ ਸਫ਼ਲ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਅੱਜ ਦੀ ਹੋਈ ਪੌਣੇ 5 ਲੱਖ ਰੁਪਏ ਦੀ ਲੁੱਟ ਵੀ ਪੁਲਸ ਥਾਣਾ ਗੁਰੂਹਰਸਹਾਏ ਤੋਂ ਕੁਝ ਹੀ ਮੀਟਰ ਦੀ ਦੂਰੀ &#39ਤੇ ਵਾਪਰੀ ਹੈ।

Related Articles

Back to top button