ਪਰਲ ਕੰਪਨੀ ਵਿਚ ਨਿਵੇਸ਼ਕਾਂ ਦਾ ਫਸਿਆ ਹੋਇਆ 49100 ਕਰੋੜ ਰੁਪਏ ਵਾਪਸ ਕਰਨ ਲਈ ਐਸ. ਈ. ਬੀ. ਆਈ. ਪ੍ਰਾਪਰਟੀ ਨੂੰ ਵੇਚ ਕੇ 6 ਮਹੀਨੇ ਦੇ ਅੰਦਰ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦੇ ਹੁਕਮ ਦਾ ਸਵਾਗਤ
ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਦੀ ਫਿਰੋਜ਼ਪੁਰ ਜ਼ਿਲ•ੇ ਦੀ ਮੀਟਿੰਗ
ਪਰਲ ਕੰਪਨੀ ਵਿਚ ਨਿਵੇਸ਼ਕਾਂ ਦਾ ਫਸਿਆ ਹੋਇਆ 49100 ਕਰੋੜ ਰੁਪਏ ਵਾਪਸ ਕਰਨ ਲਈ ਐਸ. ਈ. ਬੀ. ਆਈ. ਪ੍ਰਾਪਰਟੀ ਨੂੰ ਵੇਚ ਕੇ 6 ਮਹੀਨੇ ਦੇ ਅੰਦਰ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦੇ ਹੁਕਮ ਦਾ ਸਵਾਗਤ
ਫਿਰੋਜ਼ਪੁਰ 10 ਫਰਵਰੀ (ਬੋਬੀ ਖੁਰਾਣਾ, ਰਾਜੇਸ਼ ਕਟਾਰੀਆ) : ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਦੀ ਫਿਰੋਜ਼ਪੁਰ ਜ਼ਿਲ•ੇ ਦੀ ਮੀਟਿੰਗ ਗੁਰਦੁਆਰਾ ਸਾਰਾਗੜ•ੀ ਸਾਹਿਬ ਫਿਰੋਜ਼ਪੁਰ ਵਿਖੇ ਜ਼ਿਲ•ਾ ਪ੍ਰਧਾਨ ਸੁਖਜੀਤ ਸਿੰਘ, ਸਟੇਟ ਕਮੇਟੀ ਮੈਂਬਰ ਡਾ. ਗੁਰਮੀਤ ਸਿੰਘ ਖੰਨਾ ਅਤੇ ਸੁਰਿੰਦਰ ਸਿੰਘ ਬੇਟੂ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਯੂਨੀਅਨ ਵਲੋਂ ਸੁਪਰੀਮ ਕੋਰਟ ਵਲੋਂ ਪਰਲ ਕੰਪਨੀ ਵਿਚ ਨਿਵੇਸ਼ਕਾਂ ਦਾ ਫਸਿਆ ਹੋਇਆ 49100 ਕਰੋੜ ਰੁਪਏ ਵਾਪਸ ਕਰਨ ਲਈ ਐਸ. ਈ. ਬੀ. ਆਈ. ਨੂੰ ਕੰਪਨੀ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਦੀ ਜ਼ਬਤ ਕੀਤੀ ਪ੍ਰਾਪਰਟੀ ਨੂੰ ਵੇਚ ਕੇ 6 ਮਹੀਨੇ ਦੇ ਅੰਦਰ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦੇ ਹੁਕਮ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਦੇ ਸੰਘਰਸ਼ ਸਦਕਾ ਅੱਜ ਲੋਕਾਂ ਦਾ ਖੂਨ ਪਸੀਨੇ ਨਾਲ ਕਮਾਇਆ ਪੈਸਾ ਵਾਪਸ ਹੋਣ ਦੀ ਉਮੀਦ ਜਾਗੀ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਯੂਨੀਅਨ ਦੇ ਨਾਲ ਜੁੜੇ ਰਹਿਣ ਅਤੇ ਆਪਣੇ ਏਜੰਟਾਂ ਰਾਹੀਂ ਆਪਣੀ ਕੀਤੀ ਹੋਈ ਇਨਵੈਸਟਮੈਂਟ ਦਾ ਰਿਕਾਰਡ ਯੂਨੀਅਨ ਕੋਲ ਜਲਦ ਤੋਂ ਜਲਦ ਦਰਜ ਕਰਵਾਉਣ ਤਾਂ ਜੋ ਲੋਕਾਂ ਦਾ ਪੈਸਾ ਜਲਦੀ ਵਾਪਸ ਕਰਵਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ ਲੋਕਾਂ ਦੀ ਪਰਲਜ਼ ਕੰਪਨੀ ਵਿਚ ਲੱਗੀ ਮਿਹਨਤ ਦੀ ਕਮਾਈ ਦੀ ਪਾਈ ਪਾਈ ਵਾਪਸ ਕਰਵਾਉਣ ਲਈ ਵਚਨਬੱਧ ਹੈ ਅਤੇ ਪੈਸਾ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਮੇ ਸਤਵੰਤ ਬਸਰਾ, ਮੋਂਟੀ ਨਰੂਲਾ, ਵਿਨੇ ਮਹਿਤਾ, ਜਸਪਾਲ ਸਿੰਘ ਲੈਪੋ, ਮਹਿੰਦਰ ਸੱਗੂ, ਅਮਰਜੀਤ ਸਿੰਘ ਤੂਤ, ਅਜੀਤ ਸਿੰਘ ਸਾਦਿਕ ਆਦਿ ਹਾਜ਼ਰ ਸਨ।