Ferozepur News

ਐਸ ਬੀ ਐਸ ਕੈਂਪਸ ਵਿਚ ਟੈਕਨੋ ਓਪਸ-2015 ਦਾ ਉਦਘਾਟਨ

ਐਸ ਬੀ ਐਸ ਕੈਂਪਸ ਵਿਚ ਟੈਕਨੋ ਓਪਸ-2015 ਦਾ ਉਦਘਾਟਨ
FON LOGO
ਫਿਰੋਜ਼ਪੁਰ:- ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਚੇਅਰਮੈਨ ਬੋaਜੀ ਸ੍ਰੀ ਦਿਨੇਸ਼ ਲਾਕਰਾ ਦੀ ਅਗਵਾਈ ਵਿੱਚ &#39ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ&#39 ਦੇ ਸਟੂਡੈਂਟ ਚੈਪਟਰ ਦੁਆਰਾ ਆਯੋਜਿਤ ਦੋ ਰੋਜ਼ਾ ਤਕਨੀਕੀ ਸਮਾਰੋਹ &#39ਟੈਕਨੋ ਓਪਸ-੨੦੧੫&#39 ਦਾ ਉਦਘਾਟਨ ਕੀਤਾ ਗਿਆ।ਇਸ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ  ਕਰਕੇ ਕੀਤੀ।ਮੁੱਖ ਮਹਿਮਾਨ ਨੇ ਸ਼੍ਹਮਾ ਰੌਸ਼ਨ ਕੀਤੀ।ਇਸ ਦੋ ਰੋਜ਼ਾ ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਤਕਨੀਕੀ ਗਤੀਵਿਧੀਆਂ ਦੇ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਇਸ ਸਮਾਰੋਹ ਵਿੱਚ ਵੱਖ ਵੱਖ ਕਾਲਜਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋ ਰਹੇ ਹਨ ਅਤੇ ਇਸ ਤਰਾਂ ਦੇ ਆਯੋਜਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਸਾਬਤ ਹੁੰਦੇ ਹਨ। ਉਹਨਾ ਸਮਾਰੋਹ ਦੇ ਚੀਫ ਕੋਆਰਡੀਨੇਟਰ ਡਾ. ਕੁਲਤਾਰਦੀਪ ਸਿੰਘ, ਕੋਆਰਡੀਨੇਟਰ ਡਾ.ਵਿਸ਼ਾਲ ਸ਼ਰਮਾ,ਸ੍ਰੀ ਸੁਨੀਲ ਬਹਿਲ ਅਤੇ ਸ੍ਰੀ ਦਪਿੰਦਰਦੀਪ ਸਿੰਘ ਨੂੰ ਟੈਕਨੋ ਓਪਸ-2015 ਦੇ ਆਯੋਜਨ ਲਈ ਮੁਬਾਰਕਬਾਦ ਦਿੱਤੀ।ਡਾ. ਸਿੱਧੂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਵਧੀਆ ਇੰਜੀਨੀਅਰ ਬਨਾਉਣ ਅਤੇ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ।ਉਹਨਾ ਆਈਐਸਟੀਈ ਨਾਲ ਸੰਬੰਧਿਤ ਖਾਸ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ੧੯੬੮ ਵਿੱਚ ਬਣੀ ਇਹ ਸੋਸਾਇਟੀ ਸਨਅਤਾਂ ਦੇ ਵਿਕਾਸ ਲਈ ਪੇਸ਼ੇਵਰ ਇੰਜੀਨੀਅਰ ਅਤੇ ਤਕਨੀਸ਼ੀਅਨ ਤਿਆਰ ਕਰਨ ਲਈ ਤਕਨੀਕੀ ਸੰਸਥਾਵਾਂ ਨਾਲ ਸਹਿਯੋਗ ਕਰਕੇ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ। ਇਸ ਉਦਘਾਟਨੀ ਸਮਾਰੋਹ ਮੌਕੇ ਐਸੋਸੀਏਟ ਡਾਇਰੈਕਟਰ ਡਾ. ਏ ਕੇ ਤਿਆਗੀ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨਾਲ ਪ੍ਰੇਰਨਾਦਾਇਕ ਸ਼ਬਦ ਸਾਂਝੇ ਕੀਤੇ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਕਿਰਨਜੀਤ ਕੌਰ ਨੇ ਨਿਭਾਈ।ਇਸ ਮੌਕੇ ਪ੍ਰਬੰਧਕੀ ਅਫਸਰ ਗੌਰਵ ਕੁਮਾਰ, ਸਾਰੇ ਵਿਭਾਗੀ ਮੁਖੀ, ਫੈਕਲਟੀ ,ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Related Articles

Back to top button