Ferozepur News

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੇਸ਼ ਭਗਤੀ ਅਤੇ ਖੇਡ ਮੇਲੇ ਸਬੰਧੀ ਸੁਸਾਇਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੀਤੀ ਪਲੇਠੀ ਮੀਟਿੰਗ

DSCN0627 copyਫ਼ਿਰੋਜ਼ਪੁਰ 1 ਮਾਰਚ(ਏ. ਸੀ. ਚਾਵਲਾ) ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੀਜਾ ਦੇਸ਼ ਭਗਤੀ ਅਤੇ ਖੇਡ ਮੇਲਾ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਜ਼ਿਲ•ਾ ਪ੍ਰਸ਼ਾਸਨ ਦੀ ਪਲੇਠੀ ਮੀਟਿੰਗ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਦੀ ਅਗਵਾਈ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਹੋਈ। ਮੇਲੇ &#39ਚ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਜ਼ਲੀ ਭੇਟ ਕਰਨ ਲਈ ਅਤੇ ਸਮਾਜ ਨੂੰ ਦੇਸ਼ ਭਗਤੀ ਦੇ ਰੰਗ &#39ਚ ਰੰਗਣ ਦੇ ਨਾਲ-ਨਾਲ ਸਮਾਜ &#39ਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਹਰ ਵਰਗ ਨੂੰ ਖੇਡ ਗਰਾਉਂਡਾਂ ਨਾਲ ਜੋੜਣ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਹੁਸੈਨੀ ਵਾਲਾ ਸਮਾਰਕਾਂ &#39ਤੇ 23 ਮਾਰਚ ਨੂੰ ਸ਼ਰਧਾਜਲੀ ਸਮਾਗਮ ਕੀਤਾ ਜਾਵੇਗਾ, ਉਥੇ ਫ਼ਿਰੋਜ਼ਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਦੇਸ਼ ਭਗਤੀ ਦੇ ਰੰਗ &#39ਚ ਰੰਗਣ ਲਈ ਵੱਖ-ਵੱਖ ਥਾਵਾਂ &#39ਤੇ ਪ੍ਰੋਗਰਾਮ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਬੱਚੇ, ਬੁੱਢੇ ਅਤੇ ਨੌਜਵਾਨ ਲੜਕੇ-ਲੜਕੀਆਂ ਨੂੰ ਸਿਹਤ ਸੰਭਾਲਣ ਲਈ ਖੇਡ ਗਰਾਉਂਡਾਂ ਨਾਲ ਜੋੜਣ ਵਾਸਤੇ ਦੌੜਾਂ ਤੋਂ ਇਲਾਵਾ ਕਬੱਡੀ, ਬਾਸਕਟਬਾਲ, ਹੈਂਡਬਾਲ, ਵਾਲੀਬਾਲ, ਕੁਸ਼ਤੀਆਂ, ਰੱਸਾਕਸ਼ੀ, ਬਾਕਸਿੰਗ, ਹਾਕੀ ਆਦਿ ਮੁਕਾਬਲੇ ਕਰਵਾਏ ਜਾਣਗੇ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਪਿਛਲੇ ਸਾਲਾਂ ਦੇ ਤਜ਼ਰਬਿਆਂ ਅਤੇ ਪ੍ਰੋਗਰਾਮਾਂ ਦੇ ਵੇਰਵਿਆਂ ਨੂੰ ਸਾਂਝੇ ਕਰਦਿਆਂ ਇਸ ਦੇਸ਼ ਭਗਤੀ ਅਤੇ ਖੇਡ ਮੇਲੇ ਨੂੰ 7 ਦਿਨਾਂ ਤੋਂ ਵਧਾ ਕੇ 11 ਦਿਨਾਂ ਕਰਨ ਬਾਰੇ ਵਿਚਾਰ ਰੱਖਦੇ ਹੋਏ ਮੇਲੇ ਦੀ ਸਫ਼ਲਤਾ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਲੋੜੀਂਦੇ ਪ੍ਰਬੰਧਾਂ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ। ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐਸ. ਡੀ. ਐਮ. ਸੰਦੀਪ ਸਿੰਘ ਗੜ•ਾ, ਐਸ. ਪੀ. ਐਚ. ਲਖਬੀਰ ਸਿੰਘ, ਜਸਲੀਨ ਕੌਰ ਜੀ. ਏ., ਬਲਕਾਰ ਸਿੰਘ ਮੱਲ•ੀ ਜ਼ਿਲ•ਾ ਮੁੱਖ ਖੇਤੀਬਾੜੀ ਅਫ਼ਸਰ, ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਗਟ ਸਿੰਘ ਬਰਾੜ ਡਿਪਟੀ ਡੀ. ਓ., ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਪੋਲੀਟੈਕਨੀਕਲ ਕਾਲਜ, ਡਾ: ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਆਦਿ ਨੇ ਆਪੋ-ਆਪਣੇ ਵਿਚਾਰਾਂ ਰਾਹੀਂ ਮੇਲੇ ਰਾਹੀਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਲੋਕਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਮੇਲੇ ਨੂੰ ਹੋਰ ਵੀ ਲੋਕਪ੍ਰਿਯਾ ਬਨਾਉਣ &#39ਤੇ ਜ਼ੋਰ ਦਿੰਦਿਆਂ ਆਪਣੇ-ਆਪਣੇ ਸੁਝਾਅ ਦਿੱਤੇ। ਮੀਟਿੰਗ ਵਿਚ ਐਸ. ਐਮ. ਓ. ਡਾ: ਪ੍ਰਦੀਪ ਅਗਰਵਾਲ, ਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ•ਾ ਪੰਚਾਇਤ ਯੂਨੀਅਨ, ਕੁਲਵਿੰਦਰ ਸਿੰਘ ਵਿੱਕੀ ਸੰਧੂ ਉਪ ਪ੍ਰਧਾਨ ਜ਼ਿਲ•ਾ ਯੁਵਾ ਮੋਰਚਾ, ਵਰਿੰਦਰ ਸਿੰਘ ਵੈਰੜ ਕੌਂਸਲਰ ਮਮਦੋਟ, ਸਨਬੀਰ ਸਿੰਘ ਖਲਚੀਆਂ ਪ੍ਰਧਾਨ ਜ਼ਿਲ•ਾ ਯੂਥ ਵਿੰਗ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ, ਚਰਨਦੀਪ ਸਿੰਘ ਬੱਗੇ ਵਾਲਾ ਜਨਰਲ ਸਕੱਤਰ ਮੰਡਲ ਭਾਜਪਾ, ਸਿੰਬਲਜੀਤ ਸਿੰਘ ਸੰਧੂ, ਜਗਮੀਤ ਸਿੰਘ ਮੱਲਵਾਲ, ਗੁਰਮੀਤ ਸਿੰਘ ਤੂਤ, ਰਾਜਨ ਅਰੋੜਾ, ਬਲਕਰਨਜੀਤ ਸਿੰਘ ਹਾਜੀ ਵਾਲਾ, ਗੁਰਵਿੰਦਰ ਸਿੰਘ ਗੋਖੀ ਵਾਲਾ, ਰਛਪਾਲ ਸਿੰਘ ਵਿਰਕ, ਬਲਕਰਨ ਸਿੰਘ ਜੰਗ, ਸਾਰਜ ਸਿੰਘ ਬੰਬ, ਵਿਨੇ ਹਾਂਡਾ, ਭੁੱਲਰ ਰੁਕਣ ਸ਼ਾਹ ਵਾਲਾ, ਸਰਵਨ ਸਿੰਘ ਸਰਪੰਚ ਇਲਮੇ ਵਾਲਾ, ਕਾਲਾ ਸਿੰਘ ਸੁਵਾਮੀ ਗੁਲਾਮੀ ਵਾਲਾ, ਜਸਵਿੰਦਰ ਸਿੰਘ, ਛੱਤਰਪਾਲ ਸਿੰਘ ਇਲਮੇਵਾਲਾ ਆਦਿ ਵੱਡੀ ਗਿਣਤੀ &#39ਚ ਸੁਸਾਇਟੀ ਮੈਂਬਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

Related Articles

Back to top button