Ferozepur News

ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਵੱਲੋ ਮੀਟਿੰਗ

driverਫਿਰੋਜ਼ਪੁਰ 5 ਮਈ (ਏ.ਸੀ.ਚਾਵਲਾ) ਕੈਨਾਲ ਕਲੋਨੀ ਗਰਾਂਉਡ ਵਿੱਚ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਜਿਲਾ ਚੇਅਰਮੈਨ ਫਰਾਂਸਿਸ ਭੱਟੀ ਅਤੇ ਜਿਲਾ ਪ੍ਰਧਾਨ ਕਾਲਾ ਸਿੰਘ ਦੀ ਕਲਾਸ ਫੋਰ ਇੰਪ. ਯੂਨੀਅਨ ਫਿਰੋਜਪੁਰ ਅਤੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਭੰਗੂ ਹਾਜਰ ਆਏ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਦਰਜਾ ਚਾਰ ਕਰਮਚਾਰੀਆਂ ਅਤੇ ਡਰਾਈਵਰਾਂ ਦੀਆਂ ਨਵੀਆਂ ਸਰਕਾਰੀ ਭਰਤੀਆਂ ਤੇ ਰੋਕ ਲਾ ਦਿਤੀ ਗਈ ਹੈ । ਇਸ ਸਬੰਧ ਵਿੱਚ ਸਰਕਾਰ ਨੇ ਫੈਸਲਾ ਲਿਆ ਗਿਆ ਹੈ ਕਿ ਡਰਾਈਵਰਾਂ ਦੀ ਸੇਵਾ ਮੁਕਤ ਹੋਣ ਤੇ ਇਸ ਪੋਸਟ ਨੂੰ ਖਤਮ ਕਰਨ ਅਤੇ ਦਰਜਾ-4 ਕਰਮਚਾਰੀਆਂ ਦੀ ਸੇਵਾ ਮੁਕਤ/ਮੌਤ ਅਤੇ ਅਸਤੀਫ਼ਾ ਦੇਣ ਤੇ ਇਹਨਾਂ ਦੀਆਂ ਪੋਸਟਾਂ ਨੂੰ ਖਤਮ ਕਰਨ ਤੇ ਫੈਸਲਾ ਲਿਆ ਗਿਆ ਹੈ ।ਇਸ ਸਬੰਧ ਵਿੱਚ ਦਰਜਾ ਚਾਰ ਕਰਮਚਾਰੀ ਅਤੇ ਡਰਾਇਵਰ ਯੂਨੀਅਨ ਨੇ ਮੰਗ ਕੀਤੀ ਹੈ ਕਿ ਇਸ ਪੱਤਰ ਨੂੰ ਰੱਦ ਕਰਕੇ ਵਾਪਸ ਲਿਆ ਜਾਵੇ । ਇਸ ਸਬੰਧ ਵਿੱਚ ਫੈਸਲਾ ਲਿਆ ਗਿਆ ਹੈ ਕਿ ਸੂਬਾ ਚੇਅਰਮੈਨ ਸੱਜਨ ਸਿੰਘ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਕੁਲਵੰਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਗੋਰਮੈਂਟ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਚੰਡੀਗੜ• ਦੇ ਅਦੇਸ਼ ਅਨੁਸਾਰ ਮਿਤੀ 6-5-2015 ਨੂੰ ਸਾਰੇ ਜਿਲਿ•ਆਂ ਦੇ ਡੀ.ਸੀ. ਦਫਤਰਾਂ ਅੱਗੇ 11.30 ਵੱਜੇ ਧਰਨੇ ਦਿੱਤੇ ਜਾਣਗੇ ।ਅਤੇ ਸਰਕਾਰ ਦੇ ਪੁਤਲੇ ਜਲਾਏ ਜਾਣਗੇ । ਇਸ ਵਿੱਚ ਸਮੂਹ ਵਿਭਾਗਾਂ ਦੇ ਦਰਜਾ ਕਰਮਚਾਰੀ ਅਤੇ ਸਮੂਹ ਵਿਭਾਗਾਂ ਦੇ ਡਰਾਈਵਰਾਂ ਨੇ ਭਾਗ ਲਿਆ ਜਿਸ ਵਿੱਚ ਹਾਜਰ ਹੋਏ ਸਾਥੀ ਸੁਰਿੰਦਰ ਸਿੰਘ, ਸੁੰਦਰ ਭੰਡਾਰੀ, ਅਨਿਲ ਕੁਮਾਰ, ਅਜੀਤ ਸਿੰਘ, ਬਲਵਾਨ ਸਿੰਘ, ਵੈਦ ਪ੍ਰਕਾਸ਼ ਸਵਰਨਾ, ਪਾਲੋ, ਪਰਮਜੀਤ ਕੌਰ, ਲਾਜਵੰਤੀ,ਡਰਾਇਵਰ ਸਾਥੀ ਸਤਵੰਤ ਸਿਘ ਜਨਰਲ ਸੈਕਟਰੀ, ਜੋਗਿੰਦਰ ਸਿੰਘ ਉਪ ਪ੍ਰਧਾਨ ,ਰਜਿੰਦਰ ਕੁਮਾਰ ਅਸ਼ਰਫ ਅਲੀ, ਰਾਮ ਪ੍ਰਸਾਦ ਅਤੇ ਇੰਦਰਜੀਤ ਆਦਿ ਹਾਜਰ ਹੋਏ ।

Related Articles

Back to top button