Ferozepur News

ਨੋਨੀ ਮਾਨ ਵੱਲੋਂ ਬਾਰਡਰ ਪੱਟੀ &#39ਚ ਕੀਤੇ ਰੋਡ ਸ਼ੋਅ ਨੇ ਵਿਰੋਧੀਆਂ ਦੀ ਉਡਾਈ ਨੀਂਦ

ਗੁਰੂਹਰਸਹਾਏ, 1 ਫ਼ਰਵਰੀ (ਪਰਮਪਾਲ ਗੁਲਾਟੀ)- ਵਿਧਾਨ ਸਭਾ ਚੋਣਾਂ ਦੇ ਪੂਰੀ ਤਰ•ਾਂ ਭੱਖ ਚੁੱਕੇ ਚੋਣ ਮੈਦਾਨ ਵਿਚ ਆਪਣੀ ਲੋਕਪ੍ਰਿਯਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਹਲਕੇ ਵਿਚ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਤਦਾਦ ਵਿਚ ਕਾਰਾਂ, ਮੋਟਰਸਾਈਕਲਾਂ, ਜੀਪਾਂ, ਤੇ ਟਰੈਕਟਰਾਂ 'ਤੇ ਸਵਾਰ ਹਲਕਾ ਵਾਸੀਆਂ ਨੇ ਜਿਥੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ। ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਪੰਜਾਬ ਤੋਂ ਚੋਣ ਲੜ ਰਹੇ ਵਰਦੇਵ ਸਿੰਘ ਮਾਨ ਨੇ ਗੁਰੂਆਂ ਦੇ ਦਰਸ਼ਨ ਦੀਦਾਰਿਆਂ ਨਾਲ ਸਭ ਤੋਂ ਪਹਿਲਾਂ ਟਾਹਲੀ ਸਾਹਿਬ, ਪੀਰ ਮੁਹੰਮਦ ਗੁਰਦੁਆਰਾ ਸਾਹਿਬ ਪਹੁੰਚੇ, ਜਿਥੋਂ ਸ਼ੁਰੂ ਕੀਤਾ ਰੋਡ ਸ਼ੋਅ ਪਿੰਡ-ਬਾਏ-ਪਿੰਡ ਵਿਸ਼ਾਲ ਹੁੰਦਾ ਗਿਆ ਜੋ ਸਮਸ਼ਦੀਨ ਚਿਸਤੀ, ਥਾਰਾ, ਮਿੱਡਾ, ਬੁੱਢੀ ਵਾਲੇ ਝੁੱਗੇ, ਖੈਰੇ ਕੇ ਉਤਾੜ, ਮੰਡੀ ਪੰਜੇ ਕੇ, ਮੇਘਾ ਪੰਜ ਗਰਾਈ, ਛਾਂਗਾ ਰਾਏ, ਮੇਘਾ ਉਤਾੜ, ਆਤੂਵਾਲਾ ਤੋਂ ਹੁੰਦਾ ਹੋਇਆ ਮੰਡੀ ਗੁਰੂਹਰਸਹਾਏ ਪੁੱਜਾ ਜਿਥੇ 10 ਕਿਲੋਮੀਟਰ ਦੇ ਕਾਫਲੇ ਨੇ ਹਲਕੇ ਨੂੰ ਅਕਾਲੀ ਦਲ ਬਾਦਲ ਦੇ ਰੰਗ ਵਿਚ ਰੰਗ ਦਿੱਤਾ। ਅਕਾਲੀ ਦਲ ਬਾਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੇ ਇਸ ਰੋਡ ਸ਼ੋਅ ਵਿਚਲੇ ਰਿਕਾਰਡ ਤੋੜ ਇਕੱਠ ਨੇ ਜਿਥੇ ਕਾਂਗਰਸੀਆਂ ਦੇ ਹੋਸ਼ ਉਡਾ ਦਿੱਤੇ, ਉਥੇ ਅਕਾਲੀ ਦਲ ਬਾਦਲ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਬੋਲਦਿਆਂ ਸ: ਮਾਨ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦਾ ਜਨਣੀ ਹੈ, ਜਿਸ ਨਾਲ ਦੇਸ਼ ਦੇ ਨਾਲ-ਨਾਲ ਪੰਜਾਬ ਨੂੰੰ ਕੰਗਾਲ ਕਰਨ ਲਈ ਹਰ ਹੀਲਾ ਅਪਣਾਇਆ। ਉਨ•ਾਂ ਕਿਹਾ ਕਿ ਪੰਜਾਬ ਦਾ ਵਿਨਾਸ਼ ਕਰਨ ਲਈ ਕਾਂਗਰਸ ਨੇ ਜਿਥੇ ਕਈ ਅੰਡਬਰ ਰਚੇ, ਉਥੇ 1984 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਟੈਕ ਕਰਵਾਉਣ ਤੋਂ ਬਾਅਦ ਪੰਜਾਬੀ ਨੌਜਵਾਨਾਂ ਨੂੰ ਮਾਰ ਕੇ ਪੰਜਾਬ ਵਿਚੋਂ ਨੌਜਵਾਨਾਂ ਦਾ ਖਾਤਮਾ ਕਰਨ ਦਾ ਕੋਝਾ ਕਾਰਾ ਕੀਤਾ ਹੈ, ਜਿਸ ਤੋਂ ਵਾਕਿਫ ਲੋਕ ਕਾਂਗਰਸ ਨੂੰ ਕਦੇ ਵੀ ਪਸੰਦ ਨਹੀਂ ਕਰਨਗੇ। 
ਵਰਦੇਵ ਸਿੰਘ ਮਾਨ ਨੇ ਗਰਜਦਿਆਂ ਕਿਹਾ ਕਿ ਕਾਂਗਰਸ ਦਾ ਦੇਸ਼ ਭਰ ਤੋਂ ਸਫਾਇਆ ਹੋ ਚੁੱਕਾ ਹੈ ਅਤੇ ਹੁਣ 4 ਫਰਵਰੀ ਨੂੰ ਪੰਜਾਬ ਸਮੇਤ ਦੂਸਰੇ ਸੂਬਿਆਂ ਤੋਂ ਵੀ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਲੋਕ ਪੰਜਾਬ ਦੇ ਹਿੱਤ ਵਿਚ ਫੈਸਲੇ ਲੈਣ ਵਾਲੀ ਅਕਾਲੀ-ਭਾਜਪਾ ਨੂੰ ਤੀਸਰੀ ਵਾਰ ਸੱਤਾ ਸੌਂਪ ਵਿਚ ਸੂਬੇ ਦੇ ਸਰਵਪੱਖੀ ਵਿਕਾਸ ਦੀ ਚੱਲ ਰਹੀ ਹਨੇਰੀ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਬੋਲਦਿਆਂ ਬੋਬੀ ਮਾਨ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਇਕ-ਇਕ ਪਿੰਡ ਤੇ ਇਕ-ਇਕ ਗਲੀ ਵਿਚ ਉਨ•ਾਂ ਦੇ ਪਰਿਵਾਰ ਵੱਲੋਂ ਪਹੁੰਚ ਕੀਤੀ ਗਈ ਹੈ, ਜਿਥੇ ਹਲਕਾ ਵਾਸੀਆਂ ਨੇ ਪੂਰਾ ਮਾਣ-ਸਤਿਕਾਰ ਦਿੰਦਿਆਂ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਅਮਰਜੀਤ ਸਿੰਘ ਸਰਪੰਚ ਲੱਖੋਕੇ, ਮੁਖਤਿਆਰ ਸਿੰਘ ਗਿੱਲ ਚੇਅਰਮੈਨ ਬਲਾਕ ਸੰਮਤੀ ਮਮਦੋਟ, ਜਸਪਾਲ ਸਿੰਘ ਲੱਖੋਕੇ ਸੀਨੀਅਰ ਸਰਕਲ ਪ੍ਰਧਾਨ ਐਸ.ਸੀ. ਵਿੰਗ, ਗੁਰਪ੍ਰੀਤ ਸਿੰਘ ਲੱਖੋਕੇ ਸਾਬਕਾ ਚੇਅਰਮੈਨ, ਗੁਰਪ੍ਰਤਾਪ ਸਿੰਘ, ਜਰਨੈਲ ਸਿੰਘ ਹੁੰਦਲ, ਗੁਰਦਿਆਲ ਸਿੰਘ ਫੌਜੀ, ਨਿਸ਼ਾਨ ਸਿੰਘ ਕਾਲਾ ਨੰਬਰਦਾਰ, ਰਾਏ ਕੁਮਾਰ ਮੈਂਬਰ, ਗੁਰਵਿੰਦਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਹਰਜੀਤ ਸਿੰਘ, ਪ੍ਰੀਤਪਾਲ ਸਿੰਘ, ਹਰਪਾਲ ਸਿੰਘ ਬਾਲਾ, ਸ਼ਿੰਦਰ ਸਿੰਘ ਸਾਬਕਾ ਮੈਂਬਰ, ਕਰਨੈਲ ਸਿੰਘ ਗਿੱਲ, ਭਜਨ ਸਿੰਘ, ਕ੍ਰਿਪਾ ਸਿੰਘ, ਰਨਜੀਤ ਸਿੰਘ, ਗੁਰਜੰਟ ਸਿੰਘ ਗੋਲਾ, ਸੁਖਦੇਵ ਸਿੰਘ ਮੈਂਬਰ, ਰਣਜੀਤ ਸਿੰਘ, ਮਨਜੀਤ ਸਿੰਘ, ਸ਼ਰਨ ਜੀਤ ਸਿੰਘ ਮੈਂਬਰ, ਸੁਖਚੈਨ ਸਿੰਘ ਮੈਂਬਰ, ਕਰਮ ਸਿੰਘ ਮੈਂਬਰ, ਸੁੱਚਾ ਸਿੰਘ, ਅਮਰਜੀਤ ਸਿੰਘ ਫੌਜੀ, ਸਵਰਨ ਸਿੰਘ ਸਾਬਕਾ ਮੈਂਬਰ, ਹਿਮਤ ਸਿੰਘ, ਅਮਰਜੀਤ ਸਿੰਘ ਬਿੱਟੂ, ਜਗਸੀਰ ਸਿੰਘ, ਇੰਦਰ ਸਿੰਘ ਸਾਬਕਾ ਮੈਂਬਰ, ਸੋਨੂੰ, ਸੁਰਿੰਦਰ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ ਬੱਲ, ਜਗਜੀਤ ਸਿੰਘ, ਮਨਮੋਹਨ ਸਿੰਘ, ਬੂਟਾ, ਸੁਖਦੇਵ ਸਿੰਘ, ਜਸਪਾਲ ਸਿੰਘ, ਸਤਪਾਲ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Back to top button