Ferozepur News

ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਵੱਲੋਂ 34ਵੇ ਦਿਨ ਵੀ ਸਿਵਲ ਹਸਪਤਾਲ, ਫਿਰੋਜਪੁਰ ਵਿਖੇ ਕੀਤਾ ਗਿਆ ਪਿੱਟ ਸਿਆਪਾ- ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ

ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਵੱਲੋਂ 34ਵੇ ਦਿਨ ਵੀ ਸਿਵਲ ਹਸਪਤਾਲ, ਫਿਰੋਜਪੁਰ ਵਿਖੇ ਕੀਤਾ ਗਿਆ ਪਿੱਟ ਸਿਆਪਾ- ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ

ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਵੱਲੋਂ 34ਵੇ ਦਿਨ ਵੀ ਸਿਵਲ ਹਸਪਤਾਲ, ਫਿਰੋਜਪੁਰ ਵਿਖੇ ਕੀਤਾ ਗਿਆ ਪਿੱਟ ਸਿਆਪਾ- ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ

ਫਿਰੋਜਪੁਰ, 19.12.2021: ਐੱਨ.ਐੱਚ.ਐੱਮ. ਇੰਪਲਾਇਜ਼ ਯੂਨੀਅਨ ਪੰਜਾਬ ਵੱਲੋਂ 34ਵੇਂ ਦਿਨ ਵੀ ਜਿਲ੍ਹਾ ਫਿਰੋਜਪੁਰ ਦੇ ਨੈਸ਼ਨਲ ਹੈਲਥ ਮਿਸ਼ਨ ਮੁਲਾਜਮਾਂ ਵੱਲੋਂ ਸਿਵਲ ਹਸਪਤਾਲ, ਫਿਰੋਜਪੁਰ ਵਿਖੇ ਮੰਗਾਂ ਨਾ ਮੰਨਣ ਬਾਬਤ ਪੰਜਾਬ ਸਰਕਾਰ ਵਿਰੁੱਧ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ, ਫਿਰੋਜਪੁਰ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਸਿਹਤ ਸੇਵਾਵਾਂ ਬੰਦ ਹੋਣ ਕਰਕੇ ਸਿਹਤ ਵਿਭਾਗ ਦੇ ਕੰਮਾਂ ਤੇ ਕਾਫੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਐਨ.ਐਚ.ਐਮ. ਕਾਮੇ ਆਪਣੇ ਕੰਮ ਛੱਡ ਕੇ ਹੜਤਾਲ ਤੇ ਬੈਠਣ ਲਈ ਮਜਬੂਰ ਹੋਏ ਹਨ। ਐੱਨ.ਐੱਚ.ਐੱਮ. ਮੁਲਾਜਮਾਂ ਆਗੂ ਬਗੀਚ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਨਾਕਾਮੀ ਨੂੰ ਛਪਾਉਣ ਦੇ ਲਈ ਜੋ ਫਲੈਕਸ ਬੋਰਡ ਤੇ 36 ਹਜਾਰ ਮੁਲਾਜਮ ਪੱਕੇ ਕਰਨ ਝੂਠ ਮਾਰਿਆਂ ਹੈ, ਉਨਾਂ ਫਲੈਕਸ ਬੋਰਡਾਂ ਨੂੰ ਉਤਾਰਨ ਦੀ ਮੰਗ ਕੀਤੀ.। ਇਸ ਸਮੇਂ ਐਨ.ਐਚ.ਐਮ. ਯੂਨੀਅਨ ਆਗੂ ਮਨਪ੍ਰੀਤ ਕੋਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਧੀਨ ਆਉਦੇ ਵੱਖ-ਵੱਖ ਵਿਭਾਗਾਂ ਦੇ ਠੇਕੇ ਤੇ ਕੰਮ ਕਰਦੇ ਮੁਲਾਜਮ ਅਜੇ ਵੀ ਆਪਣੀਆਂ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁੱਲ ਰਹੇ ਹਨ। ਇਸ ਬਾਬਤ ਐਨ.ਐਚ.ਐਮ. ਇੰਪਲਾਇਜ ਯੂਨੀਅਨ, ਪੰਜਾਬ ਵੱਲੋ ਇੱਕ ਵਿਸ਼ਾਲ ਰੈਲੀ ਵਿੱਤ ਮੰਤਰੀ ਦੇ ਹਲਕੇ ਵਿੱਚ ਮਿਤੀ 21-12-2021 ਨੂੰ ਕੀਤੀ ਜਾ ਰਹੀ ਹੈ ਅਤੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਸਮੂਹ ਮੁਲਾਜਮ ਹੁਣ ਉਨਾਂ ਚਿਰ ਨਹੀ ਉਠਣਗੇ ਜਦੋ ਤੱਕ ਐਨ.ਐਚ.ਐਮ. ਮੁਲਾਜਮਾਂ ਦਾ ਹੱਲ ਨਹੀ ਹੁੰਦਾ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦਾ ਸਟਾਫ, ਸਿਵਲ ਹਸਪਤਾਲ ਦੀਆਂ ਸਮੂਹ ਸਟਾਫ ਨਰਸਾਂ, ਬਲਾਕਾਂ ਦੇ ਕਮਿਊਨਟੀ ਹੈਲਥ ਅਫਸਰਜ਼ ਅਤੇ  ਭਰਾਤਰੀ ਜੱਥੇਬੰਦੀਆਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button