Ferozepur News

ਨਿਰਵੈਰ ਸਿੰਘ ਸਿੰਧੀ ਨੇ ਵਰਕਰਾਂ ਨਾਲ ਕੇਕ ਕੱਟ ਕੇ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਖੁਸ਼ੀ ਦਾ ਕੀਤਾ ਇਜਹਾਰ 

ਬਜਟ ਵਿਚ ਮਾਨ ਸਰਕਾਰ ਨੇ ਰੱਖਿਆ ਹਰੇਕ ਵਰਗ ਦਾ ਖਿਆਲ 

ਨਿਰਵੈਰ ਸਿੰਘ ਸਿੰਧੀ ਨੇ ਵਰਕਰਾਂ ਨਾਲ ਕੇਕ ਕੱਟ ਕੇ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਖੁਸ਼ੀ ਦਾ ਕੀਤਾ ਇਜਹਾਰ
ਬਜਟ ਵਿਚ ਮਾਨ ਸਰਕਾਰ ਨੇ ਰੱਖਿਆ ਹਰੇਕ ਵਰਗ ਦਾ ਖਿਆਲ

ਨਿਰਵੈਰ ਸਿੰਘ ਸਿੰਧੀ ਨੇ ਵਰਕਰਾਂ ਨਾਲ ਕੇਕ ਕੱਟ ਕੇ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਖੁਸ਼ੀ ਦਾ ਕੀਤਾ ਇਜਹਾਰ 

ਫਿਰੋਜਪੁਰ :- 11 ਮਾਰਚ 2023 :- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਜਿਸਦੇ ਸਬੰਧ ਵਿਚ ਅੱਜ ਲੋਕ ਸਭਾ ਹਲਕਾ ਫਿਰਜਪੁਰ ਦੇ ਸੀਨੀਅਰ ਆਗੂ ਅਤੇ ਜਿਲਾ ਫਿਰੋਜਪੁਰ ਦੇ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੇ ਹਲਕਾ ਫਿਰੋਜਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੇ ਦਫਤਰ ਪਹੁੰਚ ਕੇ ਵਰਕਰਾਂ ਨਾਲ ਮਿਲਕੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ | ਇਸ ਮੌਕੇ ਹਲਕਾ ਵਿਧਾਇਕ ਦੇ ਪਰਿਵਾਰਿਕ ਮੈਬਂਰਾਂ ਨੇ ਹਾਜਰ ਹੋਕੇ ਵਰਕਰਾਂ ਵਿਚ ਉਤਸ਼ਾਹ ਭਰਿਆ ਅਤੇ ਇੱਕ ਵਾਰ ਮਾਹੌਲ ਫਿਰ ਚੋਣਾਂ ਵਰਗਾ ਹੋ ਗਿਆ | ਇਸ ਮੌਕੇ ਜਿਲਾ ਮੀਡੀਆ ਇੰਚਾਰਜ ਅਤੇ ਲੋਕ ਸਭ ਫਿਰੋਜਪੁਰ ਦੇ ਸੀਨੀਅਰ ਆਗੂ ਨਿਰਵੈਰ ਸਿੰਘ ਸਿੰਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਇੱਕ ਸਾਲ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਬਹੁਤ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਜਿਸਨੂੰ ਲੈਕੇ ਅੱਜ ਹਲਕਾ ਫਿਰਜੋਪੁਰ ਦਿਹਾਤੀ ਦੇ ਦਫਤਰ ਵਿਚ ਵਰਕਰਾਂ ਵੱਲੋਂ ਕੇਕ ਕੱਟ ਕੇ ਅਤੇ ਡੀ ਜੇ ਲਗਾ ਭੰਗੜੇ ਪਾਕੇ ਖੁਸ਼ੀ ਮਨਾਈ ਗਈ ਹੈ | ਅੱਗੇ ਓਹਨਾ ਕਿਹਾ ਕਿ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਵਿਚ ਲੋਕ ਪੱਖੀ ਬਜਟ ਪੇਸ਼ ਕੀਤਾ ਗਿਆ ਜਿਸ ਵਿਚ ਹਰੇਕ ਵਰਗ ਦਾ ਖਿਆਲ ਰੱਖਿਆ ਗਿਆ ਹੈ | ਇਸ ਮੌਕੇ ਹਲਕਾ ਫਿਰੋਜਪੁਰ ਦਿਹਾਤੀ ਦੇ ਸਮੂਹ ਵਰਕਰ ,ਬਲਾਕ ਪ੍ਰਧਾਨ ,ਸਰਕਲ ਪ੍ਰਧਾਨ ਅਤੇ ਵੱਖ ਵੱਖ ਵਿੰਗਾਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਸਹਿਬਾਨ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button