Ferozepur News

ਨਵੇਂ ਵਰੇ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮ

ਮਿਤੀ 28 ਦਸੰਬਰ 2018(ਫਿਰੋਜ਼ਪੁਰ) ਲਾਰਾ ਇਕ ਦਿਨ, ਦੋ ਦਿਨ ਜਾਂ ਮਹੀਨੇ ਦਾ ਨਹੀ ਬਲਕਿ 2 ਸਾਲ ਦੀ ਵੀ ਹੋ ਸਕਦਾ ਹੈ ਇਹ ਗੱਲ ਪੰਜਾਬ ਕਾਂਗਰਸ ਸਰਕਾਰ ਨੇ ਸਾਬਿਤ ਕਰ ਦਿੱਤੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁੰਹ ਚੁੱਕਣ ਤੋਂ 2 ਦਿਨ ਪਹਿਲਾ ਕਾਂਗਰਸ ਵੱਲੋਂ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਸੈਕਟਰ 17 ਚੰਡੀਗੜ ਵਿਚ ਚੱਲ ਰਹੀ ਭੁੱਖ ਹੜਤਾਲ ਖਤਮ ਕਰਵਾਈ ਸੀ ਕਿ ਮੁੱਖ ਮੰਤਰੀ ਪੰਜਾਬ ਸੁੰਹ ਚੁੱਕਣ ਤੋਂ ਬਾਅਦ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ ਅਤੇ ਸਭ ਤੋਂ ਪਹਿਲ਼ਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ 2 ਸਾਲ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਦਿਦਾਰ ਤੱਕ ਨਹੀ ਹੋਏ।ਕਾਂਗਰਸ ਦੇ ਮੰਤਰੀਆ ਅਤੇ ਹੋਰ ਆਗੂਆ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਲਾਰੇ ਹੀ ਦਿੱਤੇ ਹਨ ਹੋਰ ਕੁਝ ਨਹੀ। ਸਰਕਾਰ ਵੱਲੋਂ 2 ਵਾਰ ਕੈਬਿਨਟ ਸਬ ਕਮੇਟੀਆ ਬਣਾਈਆ ਗਈਆ ਜਿਸਦੀ ਪ੍ਰਧਾਨਗੀ ਪਹਿਲਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ ਅਤੇ ਫਿਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਨੇ ਪਰ ਇਹ ਕਮੇਟੀਆ ਵਿਚ ਸਿਰਫ ਕਾਗਜ਼ਾ ਤੱਕ ਹੀ ਸੀਮਿਤ ਰਹਿ ਗਈਆ ਅਤੇ ਮੁਲਾਜ਼ਮਾਂ ਨੂੰ ਲਾਰੇ ਦੇ ਸਿਵਾਏ ਇਹਨਾਂ ਨੇ ਵੀ ਕੁੱਝ ਨਹੀ ਦਿੱਤਾ।ਸਰਕਾਰ ਦੇ ਇਸ ਲਾਰਿਆ ਦੇ ਰਵੱਈਏ ਤੋਂ ਮੁਲਾਜ਼ਮਾਂ  ਵਿਚ ਰੋਸ ਹੈ ਅਤੇ ਮੁਲਾਜ਼ਮ ਹੁਣ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਘੇਰਨ ਦੀ ਰਣਨੀਤੀ ਬਣਾ ਚੁੱਕੇ ਹਨ ਜਿਸਦੀ ਸ਼ੁਰੂਆਤ ਨਵੇਂ ਸਾਲ ਦੇ ਦਿਨ ਤੋਂ ਕੀਤੀ ਜਾਵੇਗੀ।

 

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ  ਐਕਸ਼ਨ ਕਮੇਟੀ ਪੰਜਾਬ ਦੇ ਆਗੂ ਜਨਕ ਸਿੰਘ, ਸਰਬਜੀਤ ਸਿੰਘ, ਦਵਿੰਦਰ ਤਲਵਾੜ, ਵਰਿੰਦਰ ਸਿੰਘ,ਰਜਿੰਦਰ ਸਿੰਘ ਸੰਧਾ, ਰਾਮ ਪ੍ਰਸਾਦਿ, ਪ੍ਰਵੀਨ ਕੁਮਾਰ ਆਦਿ ਨੇ ਕਿਹਾ  ਕਿ ਮੁਲਾਜ਼ਮ ਹੁਣ ਚੱੁਪ ਨਹੀ ਰਹਿਣਗੇ ਅਤੇ ਸਰਕਾਰ ਦੇ ਝੂਠੇ ਲਾਰਿਆ ਦੀ ਭੰਡੀ ਕਰਨਗੇ। ਆਗੁਆ ਨੇ ਕਿਹਾ ਕਿ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੁਲਾਜ਼ਮ ਕਾਂਗਰਸ ਸਰਕਾਰ ਦੇ ਲਾਰਿਆ ਦੀ ਪੰਡ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਫੂਕਣਗੇ ਅਤੇ ਇਸ ਉਪਰੰਤ ਕਾਂਗਰਸ ਸਰਕਾਰ ਦੇ ਵਾਅਦਿਆ ਤੇ ਮੁਲੲਸ ਮੰਗਾਂ ਦਾ ਫਰੇਮ ਕੀਤਾ ਚਾਰਟ ਡਿਪਟੀ ਕਮਿਸ਼ਨਰ ਨੂੰ ਸੋਪਣਗੇ। ਆਗੂਆ ਨੇ ਕਿਹਾ ਕਿ ਪਿਛਲੇ ਸਾਲ ਵੀ ਪਹਿਲੀ ਜਨਵਰੀ ਵਾਲੇ ਦਿਨ ਸਮੂਹ ਕਾਂਗਰਸ ਪ੍ਰਧਾਨਾਂ ਅਤੇ ਵਿਧਾਇਕਾਂ ਨੂੰ ਮੁਲਾਜ਼ਮਾਂ ਨੇ ਫੋਟੋ ਫਰੇਮ ਸੋਪੇ ਸੀ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਭਵਨ ਚੰਡੀਗੜ ਵਿਖੇ ਜਾ ਕੇ ਫੋਟੌ ਫਰੇਮ ਦਿੱਤਾ ਗਿਆ ਸੀ ਜਸ ਦੋਰਾਨ ਉਂਾ ਵੱਲੋਂ ਮੀਡੀਆ ਦੀ ਮੋਜੂਦਗੀ ਵਿਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਿਲਵਾਉਣਗੇ ਪਰ ਇਕ ਸਾਲ ਬੀਤਣ ਤੇ ਵੀ ਕੁੱਝ ਨਹੀ ਹੋਇਆ। ਸਰਕਾਰ ਦੇ ਇਸ ਲਾਰਿਆ ਦਾ ਮੁਲੲਸ ਸ਼ੋਸ਼ਲ ਮੀਡੀਆ ਰਾਹੀ ਪੰਚਾਇਤ ਚੋਣਾਂ ਦੋਰਾਨ ਵੀ ਪ੍ਰਚਾਰ ਕਰਨਗੇ ਤਾਂ ਜੋ ਨੋਜਵਾਨ ਵਰਗ ਨੂੰ ਸਰਕਾਰ ਦੇ ਵਾਅਦਿਆ ਦੀ ਅਸਲੀਅਤ ਪਤਾ ਲਾਗ ਸਕੇ

Related Articles

Back to top button