Ferozepur News

ਨਗਰ ਕੌਸਲ/ ਨਗਰ ਪੰਚਾਇਤ ਚੋਣਾ ਦੇ ਆਖਰੀ ਦਿਨ 393 ਉਮੀਦਵਾਰਾਂ ਵੱਲੋਂ ਨਾਮਜਦਗੀਆਂ ਦਾਖਲ– ਖਰਬੰਦਾ

DCF
ਫਿਰੋਜਪੁਰ 13 ਫਰਵਰੀ (ਏ.ਸੀ.ਚਾਵਲਾ):  ਫਿਰੋਜ਼ਪੁਰ ਜਿਲ•ੇ ਲਈ 4 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਫਿਰੋਜ਼ਪੁਰ ਜਿਲ•ੇ ਵਿਚ  393 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ•ਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਫਿਰੋਜ਼ਪੁਰ ਲਈ 121, ਜ਼ੀਰਾ 86, ਮਮਦੋਟ 45, ਤਲਵੰਡੀ ਭਾਈ 66, ਮੁਦਕੀ 53 ਅਤੇ ਗੁਰੂਹਰਸਹਾਏ 23  ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ । ਉਨ•ਾਂ ਦੱਸਿਆ ਜਿਲ•ੇ ਵਿਚ ਅੱਜ ਕੁੱਲ 393 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆ ਹਨ। ਉਨ•ਾਂ ਕਿਹਾ ਕਿ 14 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ, 16 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਿਰੀ ਤਾਰੀਕ ਹੋਵੇਗੀ ਅਤੇ ਉਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ । ਜਿਲ•ੇ ਵਿਚ ਹੁਣ ਤੱਕ ਕੁੱਲ 447 ਨਾਮਜਦਗੀਆਂ ਭਰੀਆਂ ਗਈਆ ਹਨ।

Related Articles

Back to top button