Ferozepur News

ਨਗਰ ਕੌਂਸਲ ਦੀ ਚੋਣ ਨੂੰ ਲੇਕੇ ਕਾਂਗਰਸ ਪਾਰਟੀ ਨੇ ਪਹਿਲੀ ਸੂਚੀ ਜਾਰੀ ਕੀਤੀ

ਪਹਿਲੀ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਮ ਕਿੱਤੇ ਉਜਾਗਰ

ਨਗਰ ਕੌਂਸਲ ਦੀ ਚੋਣ ਨੂੰ ਲੇਕੇ ਕਾਂਗਰਸ ਪਾਰਟੀ ਨੇ ਪਹਿਲੀ ਸੂਚੀ ਜਾਰੀ ਕੀਤੀ
ਪਹਿਲੀ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਮ ਕਿੱਤੇ ਉਜਾਗਰ

ਨਗਰ ਕੌਂਸਲ ਦੀ ਚੋਣ ਨੂੰ ਲੇਕੇ ਕਾਂਗਰਸ ਪਾਰਟੀ ਨੇ ਪਹਿਲੀ ਸੂਚੀ ਜਾਰੀ ਕੀਤੀ

24 ਜਨਵਰੀ ਫਿਰੋਜ਼ਪੁਰ (ਰਵੀ ਕੁਮਾਰ)
ਨਗਰ ਕੌਂਸਲ ਦੀ ਚੋਣ ਨੂੰ ਲੇਕੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਦੇਖਰੇਖ ਵਿੱਚ ਹਾਈਕਮਾਂਡ ਵੱਲੋਂ ਪਾਰਟੀ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਜਾਣਕਾਰੀ ਦੇਂਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਨਗਰ ਕੌਂਸਲ ਦੀ ਚੋਣ ਨੂੰ ਲੇਕੇ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਪਾਰਟੀ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵਾਰਡ ਨੰਬਰ 2 ਨਵਜੋਤ ਸਿੰਘ ਪਿੰਕੀ, ਵਾਰਡ ਨੰਬਰ 3 ਵਿੱਚ ਮਨਜੀਤ ਕੌਰ, ਵਾਰਡ ਨੰਬਰ 4 ਬੋਰਡ ਸਿੰਘ, ਵਾਰਡ ਨੰਬਰ 7 ਵਿੱਚ ਪਰਵਿੰਦਰ ਕੁਮਾਰ ਉਰਫ ਪਿੱਟੁ ਕਪਾਈ, ਵਾਰਡ ਨੰਬਰ 14 ਵਿੱਚ ਕਸ਼ਮੀਰ ਸਿੰਘ ਭੂਲਰ, ਵਾਰਡ ਨੰਬਰ 23 ਵਿੱਚ ਸਾਕਸ਼ੀ ਖੁਰਾਨਾ, ਵਾਰਡ ਨੰਬਰ 24 ਵਿੱਚ ਪਰਮਿੰਦਰ ਹਾਂਡਾ, ਵਾਰਡ ਨੰਬਰ 25 ਵਿੱਚ ਆਸ਼ਾ ਘਾਰੂ, ਵਾਰਡ ਨੰਬਰ 28 ਵਿੱਚ ਮਿਸ਼ਲ ਗਾਚਲੀ , ਵਾਰਡ ਨੰਬਰ 33 ਤੋਂ ਰਾਜਿੰਦਰ ਸਿਪੀ ਨੂੰ ਟਿਕਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ 33 ਵਾਰਡਾਂ ਵਿੱਚੋਂ 10 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵਲੋਂ ਦਿੱਤੀ ਗਈ ਟਿਕਟ ਦੇ ਸਾਰਿਆਂ ਉਮੀਦਵਾਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕੀ ਉਹ ਅਜ ਤੋਂ ਹੀ ਆਪਣੇ ਆਪਣੇ ਵਾਰਡਾਂ ਵਿੱਚ ਕਮ ਕਰਨਾਂ ਸ਼ੁਰੂ ਕਰ ਦੇਂਦੇ ਹਨ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੰਦਰ ਮੋਹਨ ਹਾਂਡਾ ਨੇ ਦੱਸਿਆ ਕਿ ਸਹਿਰ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਸਹਿਰ ਦੇ ਵਾਰਡਾਂ ਵਿੱਚ ਅਪਨੇ ਉਮੀਦਵਾਰ ਖੜੇ ਕਰਨਗੇ ਲਈ ਉਮੀਦਵਾਰ ਨਹੀਂ ਮਿਲ ਰਹੇ ਹਨ। ਹਾਂਡਾ ਨੇ ਦੱਸਿਆ ਕਿ ਭਾਜਪਾ ਅਤੇ ਅਕਾਲੀ ਦਲ ਦੇ ਆਗੂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਕੋਠੀ ਵਿੱਚ ਸਵੇਰ ਤੋਂ ਸ਼ਾਮ ਤਕ ਬੈਠੇ ਰਹਿੰਦੇ ਹਨ ਲੇਕਿਨ ਪਾਰਟੀ ਆਪਣੇ ਵਰਕਰਾਂ ਨੂੰ ਕਦੇ ਨਹੀਂ ਭੁੱਲਦੀ ਹੈ।

Related Articles

Leave a Reply

Your email address will not be published. Required fields are marked *

Back to top button