Ferozepur News

“ਨਕਲ ਵਿਰੋਧੀ ਮੁਹਿੰਮ” ਦੀ ਸਫਲਤਾ ਲਈ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਜ਼ਰੂਰੀ

DSC_9270ਫਿਰੋਜ਼ਪੁਰ 1 ਫਰਵਰੀ  (ਏ.ਸੀ.ਚਾਵਲਾ) ਪ੍ਰੀਖਿਆਵਾਂ ਵਿਚ ਨਕਲ ਇੱਕ ਅਜਿਹਾ ਕੋਹੜ ਰੋਗ ਹੈ ਜਿਸ ਨਾਲ ਅਧਿਆਪਕਾ ਦੀ ਕਾਰਗੁਜਾਰੀ ਦਾ ਸਹੀ ਮੁਲੰਕਣ ਨਹੀ ਹੋ ਰਿਹਾ ਅਤੇ ਸਮਾਜ ਵਿਚ ਪੜੇ ਲਿਖੇ ਡਿਗਰੀ ਹੋਲਡਰ ਅਨਪੜ•ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀਮਤੀ ਸ਼ਰੂਤੀ ਸ਼ੁਕਲਾ ਸਟੇਟ ਕਨਵੀਨਰ ਨਕਲ ਵਿਰੋਧੀ ਅਭਿਆਨ ਨੇ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਵਿਖੇ ਆਯੋਜਿਤ ਵਿਸ਼ਾਲ ਸਾਈਕਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਉਣ ਮੌਕੇ ਆਯੋਜਿਤ ਉਦਘਾਟਨੀ ਸਮਾਰੋਹ ਮੌਕੇ ਕੀਤਾ, ਉਨ•ਾਂ ਨੇ ਨਕਲ ਵਿਰੋਧੀ ਮੁਹਿੰਮ ਲਈ ਅਧਿਆਪਕਾ, ਮਾਪਿਆ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜਨ:) ਮਿਸ ਜਸਲੀਨ ਕੋਰ ਅਤੇ ਜਗਸੀਰ ਸਿੰਘ ਡੀ.ਈ.ਓ (ਸੈ) ਨੇ ਆਪਣੇ ਸੰਬੋਧਨ ਵਿਚ ਪ੍ਰੀਖਿਆ ਦੌਰਾਨ ਨਕਲ ਨੂੰ ਸਿੱਖਿਆ ਦੇ ਵਿਕਾਸ ਵਿਚ ਵੱਡੀ ਰੁਕਾਵਟ ਦੱਸਿਆ ਅਤੇ ਇਸ ਨੂੰ ਖ਼ਤਮ ਕਰਕੇ ਮਿਹਨਤ ਨਾਲ ਪੜਾਈ ਕਰਨ ਦੀ ਉਤਸ਼ਾਹਿਤ ਪੂਰਵਕ ਉਦਾਰਨ ਦੇ ਕੇ ਨਕਲ ਰਹਿਤ ਪ੍ਰੀਖਿਆ ਦੇਣ ਦੀ ਪ੍ਰੇਰਨਾ ਦਿੱਤੀ। ਨਕਲ ਵਿਰੋਧੀ ਮੁਹਿੰਮ ਦੇ ਜ਼ਿਲ•ਾ ਕੋਆਰਡੀਨੇਟਰ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਪ੍ਰਿੰਸੀਪਲ ਗੁਰਚਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੀ ਜਾਗਰੂਕਤਾ ਰੈਲੀ ਵਿਚ 6 ਸਕੂਲਾਂ ਦੇ 200 ਤੋ ਵੱਧ ਵਿਦਿਆਰਥੀਆਂ, ਐਨ.ਸੀ.ਸੀ.ਵਲੰਟੀਅਰ ਅਤੇ 40 ਅਧਿਆਪਕਾ ਨੇ ਭਾਗ ਲਿਆ ਜੋ ਸ਼ਹਿਰ ਦੀ ਸਰਕੂਲਰ ਰੋਡ ਤੋ ਹੁੰਦੇ ਹੋਏ ਸਥਾਨਕ ਮਾਨਵਤਾ ਮਾਡਲ ਸਕੂਲ, ਸਾਂਈ ਪਬਲਿਕ ਸਕੂਲ, ਦੇਵ ਸਮਾਜ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਅਤੇ ਐਸ.ਡੀ ਸੀਨੀਅਰ ਸਕੈਂਡਰੀ ਸਕੂਲ ਵਿਚ ਪਹੁੰਚ ਕੇ ਵਿਦਿਆਰਥੀਆਂ ਅਤੇ ਸਮਾਜ ਨੂੰ ਨਕਲ ਦੇ ਪੈ ਰਹੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਇਆ, ਇਨ•ਾਂ ਸਕੂਲਾਂ ਵੱਲੋਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ।

Related Articles

Back to top button