Ferozepur News

ਧਾਰਮਿਕ ਦਰਸ਼ਨ ਦਿਦਾਰ ਯਾਤਰਾ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਅਗਲੇ ਪੜਾਅ ਲਈ ਰਵਾਨਾ

DSC02028ਫਿਰੋਜ਼ਪੁਰ 16 ਮਈ (ਏ. ਸੀ. ਚਾਵਲਾ) ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਦਿਦਾਰ ਯਾਤਰਾ ਅੱਜ ਸਵੇਰ ਗੁਰਦੁਆਰਾ ਜਾਮਣੀ ਸਾਹਿਬ ਪਾ: 10ਵੀਂ ਬਜੀਦਪੁਰ ਤੋਂ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਅਗਲੇ ਪੜਾਅ ਲਈ ਰਵਾਨਾ ਹੋਈ। ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਨੇ ਅਗਲੇ ਪੜਾਅ ਲਈ ਉਤਸ਼ਾਹ ਨਾਲ ਇਸ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ. ਖਰਬੰਦਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਐਸ.ਪੀ. ਸ: ਲਖਬੀਰ ਸਿੰਘ, ਐਸ.ਡੀ.ਐਮ. ਸ: ਜਸਪਾਲ ਸਿੰਘ, ਹਲਕਾ ਗੁਰੂਹਰਸਾਏ ਦੇ ਇੰਚਾਰਜ ਸ: ਵਰਦੇਵ ਸਿੰਘ ਮਾਨ, ਸ: ਅਵਤਾਰ ਸਿੰਘ ਮਿੰਨਾ ਚੇਅਰਮੈਨ ਪੰਜਾਬ ਲੈਂਡ ਮਾਰਗੇਜ਼ ਬੈਂਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕ੍ਰਮਵਾਰ ਸ: ਦਰਸ਼ਨ ਸਿੰਘ ਸੇਰ ਖਾਂ, ਸ: ਪ੍ਰੀਤਮ ਸਿੰਘ ਮਲਸੀਆਂ, ਸ: ਸਤਪਾਲ ਸਿੰਘ ਤਲਵੰਡੀ, ਸ: ਬਲਵਿੰਦਰ ਸਿੰਘ ਭੰਮਾ ਲੰਡਾ, ਸ: ਦਰਸ਼ਨ ਸਿੰਘ ਮੋਠਾਂਵਾਲਾ, ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਦੇ ਮੈਨੇਜਰ ਸ: ਜਰਨੈਲ ਸਿੰਘ, ਗੁਰਦੁਆਰਾ ਜਾਮਣੀ ਸਾਹਿਬ ਦੇ ਮੈਨੇਜਰ ਸ: ਕੁਲਵੰਤ ਸਿੰਘ, ਮੀਤ ਮੈਨੇਜਰ ਸ: ਜਸਪਾਲ ਸਿੰਘ, ਹੈੱਡ ਗੰ੍ਰਥੀ ਬਲਵਿੰਦਰ ਸਿੰਘ ਆਦਿ ਨੇ ਇਸ ਮੌਕੇ ਅਰਦਾਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇੱਥੋਂ ਇਹ ਯਾਤਰਾ ਤਲਵੰਡੀ ਭਾਈ ਹੁੰਦੇ ਹੋਏ ਜ਼ਿਲ•ਾ ਮੋਗਾ ਵਿਚ ਜਾਵੇਗੀ। ਇਸ ਮੌਕੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਜੈਕਾਰਿਆਂ ਨਾਲ ਪੁਰੇ ਵਾਤਾਵਰਨ ਨੂੰ ਗੁੰਜਾਇਮਾਨ ਕਰ ਦਿੱਤਾ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਇਸ ਧਾਰਮਿਕ ਦਰਸ਼ਨ ਯਾਤਰਾ ਵਿਚ ਸ਼ਾਮਿਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਤੇ ਦੁਰਲੱਭ ਨਿਸ਼ਾਨੀਆਂ, ਜਿਨ•ਾਂ ਵਿਚ ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, ਕਿਰਪਾਨਾਂ, ਸਾਢੇ ਤਿੰਨ ਇੰਚ ਲੰਮੀ ਸਿਰੀ ਸਾਹਿਬ, 36 ਇੰਚ ਲੰਮਾ ਲੱਕੜ ਦੇ ਦਸਤੇ ਵਾਲਾ ਬਰਛਾ ਅਤੇ ਦਸਮ ਪਾਤਸ਼ਾਹ ਦੇ ਤੀਰਾਂ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਸਰਧਾਲੂਆਂ ਨੇ ਯਾਤਰਾ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੇ ਵੀ ਦਰਸ਼ਨ ਕੀਤੇ।  ਇਸ ਤੋਂ ਪਹਿਲਾਂ ਇਹ ਧਾਰਮਿਕ ਯਾਤਰਾ ਬੀਤੀ ਸਾਰੀ ਰਾਤ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਉਪਰੰਤ ਸਵੇਰੇ 4 ਵਜੇ ਗੁਰਦੁਆਰਾ ਜਾਮਣੀ ਸਾਹਿਬ ਵਿਖੇ ਪਹੁੰਚੀ ਜਿੱਥੇ ਸ਼ਹਿਰ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਇਸ ਯਾਤਰਾ ਦੌਰਾਨ ਰਸਤੇ ਵਿਚ ਸੰਗਤਾਂ ਵੱਲੋਂ ਥਾਂ ਥਾਂ ਤੇ ਯਾਤਰਾ ਦਾ ਫੁੱਲਾਂ ਦੀ ਵਰਖਾ ਅਤੇ ਪੂਰੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ।

Related Articles

Back to top button