Ferozepur News

ਵਿਧਾਇਕ ਆਵਲਾ ਨੇ ਜਿੱਤ ਦਾ ਸਾਲ ਪੂਰਾ ਹੋਣ ਖੁਸ਼ੀ ਬੱਚੀ ਨੂੰ ਕੇਕ ਖਿਲਾ ਕੇ ਮਨਾਈ

ਵਿਧਾਇਕ ਆਵਲਾ ਨੇ ਜਿੱਤ ਦਾ ਸਾਲ ਪੂਰਾ ਹੋਣ ਖੁਸ਼ੀ ਬੱਚੀ ਨੂੰ ਕੇਕ ਖਿਲਾ ਕੇ ਮਨਾਈ

ਵਿਧਾਇਕ ਆਵਲਾ ਨੇ ਜਿੱਤ ਦਾ ਸਾਲ ਪੂਰਾ ਹੋਣ ਖੁਸ਼ੀ ਬੱਚੀ ਨੂੰ ਕੇਕ ਖਿਲਾ ਕੇ ਮਨਾਈ

ਜਲਾਲਾਬਾਦ, 15 ਨਵੰਬਰ, 2020: ਹਲਕਾ ਜਲਾਲਾਬਾਦ ਤੋਂ ਬਤੌਰ ਵਿਧਾਇਕ ਬਣਨ ਤੋਂ ਬਾਅਦ ਇਕ ਸਾਲ ਦਾ ਸਮਾਂ ਪੂਰਾ ਹੋਣ ਦੀ ਖੁਸ਼ੀ ‘ਚ ਉਦਯੋਗਪਤੀ ਅਸ਼ਵਨੀ ਸਿਡਾਨਾ ਵਲੋਂ ਆਪਣੇ ਗ੍ਰਹਿ ਵਿਖੇ ਇਕ ਪ੍ਰੋਗਰਾਮ ਰੱਖਿਆ ਗਿਆ ਅਤੇ ਇਸ ਪ੍ਰੋਗਰਾਮ ਦੌਰਾਨ ਵਿਧਾਇਕ ਰਮਿੰਦਰ ਆਵਲਾ ਤੇ ਉਨ੍ਹਾਂ ਦੇ ਵੱਡੇ ਤੇ ਉਦਯੋਗਪਤੀ ਭਰਾ ਜਸਬੀਰ ਸਿੰਘ ਆਵਲਾ ਨੂੰ ਵਿਸ਼ੇਸ਼ ਤੌਰ ਤੇ ਭੇਜੇ ਗਏ ਬੁਲਾਵੇ ਤੋਂ ਬਾਅਦ ਉਨ੍ਹਾਂ ਦੇ ਪਹੁੰਚਣ ਤੇ ਅਸ਼ਵਨੀ ਸਿਡਾਨਾ ਤੇ ਉਨ੍ਹਾਂ ਦੀ ਧਰਮਪਤਨੀ ਰੰਜੂ ਸਿਡਾਨਾ, ਸੁਮਿਤ ਸਿਡਾਨਾ ਸ਼ਿਵਾਨੀ ਸਿਡਾਨਾ ,ਸ਼ਿਵਮ ਸਿਡਾਨਾ,ਸ਼ਿਵਾਨੀ ਸਿਡਾਨਾ ਨੇ ਸਵਾਗਤ ਕੀਤਾ। ।

ਇਸ ਦੌਰਾਨ ਵਿਸ਼ੇਸ਼ ਤੌਰ ਤੇ ਕੇਕ ਬਣਵਾਇਆ ਗਿਆ ਅਤੇ ਵਿਧਾਇਕ ਰਮਿੰਦਰ ਆਵਲਾ ਨੇ ਇਹ ਕੇਕ ਕੱਟ ਕੇ ਪਹਿਲਾਂ ਬੱਚੀ ਨੂੰ ਖਿਲਾਇਆ ਅਤੇ ਬਾਅਦ ‘ਚ ਸਿਡਾਨਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਜਗਦੀਸ਼ ਘੀਕ ਰਾਜਿੰਦਰ ਘੀਕ,ਅਸ਼ੋਕ ਨਰੂਲਾ, ਇੰਦਰਜੀਤ ਸਿੰਘ ਮਦਾਨ,ਜੋਨੀ ਆਵਲਾ, ਸੁਮਿਤ ਆਵਲਾ, ਪ੍ਰਮੋਦ ਚੌਧਰੀ, ਵਿਕਾਸਦੀਪ ਗਗਨੇਜਾ,ਕਵਿੰਦਰ ਭਠੇਜਾ, ਡਾ. ਅਮਰਜੀਤ ਸਿੰਘ ਠੱਕਰ, ਡਾ. ਬਿਮਲ ਖੰਨਾ, ਰਾਕੇਸ਼ ਮਿੱਡਾ,ਹਰੀਸ਼ ਸੇਤੀਆ,ਸੰਜੀਵ ਗਿਰਧਰ,ਸਾਹਿਲ ਮਿੱਡਾ,ਰਾਜੇਸ਼ ਨਾਗਪਾਲ, ਸਾਜਨ ਘੀਕ, ਅਨਿਲ ਘੀਕ, ਕੁਲਵੰਤ ਬਜਾਜ, ਨੀਟਾ ਬਜਾਜ ਮੌਜੂਦ ਸਨ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਜਿੱਥੇ ਸਿਡਾਨਾ ਪਰਿਵਾਰ ਦਾ ਧੰਨਵਾਦ ਕੀਤਾ ਉਥੇ ਹੀ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਲੋਕ ਉਨ੍ਹਾਂ ਨੂੰ ਮਾਨ ਸਤਿਕਾਰ ਦੇ ਰਹੇ ਹਨ ਅਤੇ ਉਹ ਵੀ ਲੋਕਾਂ ਦੇ ਕੰਮ ਕਰਵਾ ਕੇ ਉਨ੍ਹਾਂ ਦੀਆਂ ਉਮੀਂਦਾਂ ਤੇ ਖਰਾ ਉਤਰਣਗੇ।

Related Articles

Leave a Reply

Your email address will not be published. Required fields are marked *

Back to top button