Ferozepur News

ਧਰਤ ਬਚਾਓ- ਵਾਤਾਵਰਨ ਬਚਾਉ-ਜੀਵਨ ਬਚਾਉ- ਸਰੂਚੀ ਮਹਿਤਾ ਸਾਇੰਸ ਅਧਿਆਪਕਾਂ

ਧਰਤ ਬਚਾਓ- ਵਾਤਾਵਰਨ ਬਚਾਉ-ਜੀਵਨ ਬਚਾਉ- ਸਰੂਚੀ ਮਹਿਤਾ ਸਾਇੰਸ ਅਧਿਆਪਕਾਂ
ਧਰਤ ਬਚਾਓ- ਵਾਤਾਵਰਨ ਬਚਾਉ-ਜੀਵਨ ਬਚਾਉ

ਕੁਦਰਤ ਦੇ ਵਿਗੜਦੇ ਸੰਤੁਲਨ ਸਬੰਧੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ । ਵੱਧਦੇ ਤਾਪਮਾਨ ਨੂੰ ਘੱਟ ਕਰਨ ਲਈ ਧਰਤੀ ਉੱਪਰ ਪੌਦੇ ਲਗਾ ਕੇ ਇਸ ਨੂੰ ਹਰਾ ਭਰਾ ਬਣਾਈਏ । ਹਰ ਦਿਨ ਧਰਤੀ ਦਿਵਸ ਮਨਾਈਏ,ਹਰ ਦਿਨ ਵਾਤਾਵਰਨ ਦਿਵਸ ਮਨਾਈਏ। ਬਿਜਲੀ,ਪਾਣੀ ,ਕੋਲੇ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਆਦਤ ਬਨਾਈਏ। ਵਾਤਾਵਰਨ ਦੀ ਸੰਭਾਲ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਹਵਾ ਪਾਣੀ ਅਤੇ ਧਰਤੀ ਦਾ ਸਤਿਕਾਰ ਕਰੀਏ ।
ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਧਰਤੀ ਸਭ ਤੋਂ ਉੱਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ । । ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ । ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਨਿਰਮਲ ਜਲ, ਅਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ ।ਪ੍ਰੰਤੂ ਮਨੁੱਖ ਨੇ ਜਿਓ ਜਿੳ ਤਰੱਕੀ ਕੀਤੀ, ਕੁਦਰਤ ਨੂੰ ਹੀ ਲੁੱਟਿਆ ਅਤੇ ਹਵਾ ,ਪਾਣੀ ਅਤੇ ਧਰਤੀ ਤਿੰਨਾਂ ਨੂੰ ਹੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਅਤੇ ਕੁਦਰਤ ਦੇ ਸੰਤੁਲਨ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਮਨੁੱਖੀ ਜੀਵਨ ਵਿੱਚ ਜਦੋਂ ਚਮੜੀ ਦੇ ਕੈਂਸਰ ,ਅਲਰਜੀ ,ਅੱਖਾਂ ਦੇ ਭਿਅੰਕਰ ਰੋਗ ਖ਼ਾਰਸ਼ ਅਤੇ ਜਲਣ ਤੋਂ ਇਲਾਵਾ ਜ਼ੁਕਾਮ ਅਤੇ ਨਿਮੋਨੀਆ ਵਰਗੇ ਰੋਗਾਂ ਵਿੱਚ ਜਦੋਂ ਤੇਜ਼ੀ ਨਾਲ ਵਾਧਾ ਹ ਰਿਹਾ ਹੈ । ਸਮੁੱਚੀ ਮਨੁੱਖ ਜਾਤੀ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਰਹੇ ਹਨ ।
ਆਓ, ਸੋਚੀਏ! ਅਸੀਂ ਕੀ ਕਮਾਈ ਕੀਤੀ ? ਕੀ ਅਸੀਂ ਸਿਰਫ਼ ਧੰਨ ਕਮਾਇਆ ਜਾਂ ਫ਼ਿਰ ਧੰਨ ਤੋਹ ਜਿਆਦਾ ਰੋਗ ਕਮਾਏ?? ਸਮਾਂ ਹੈ, ਕੁਝ ਨਵੇਂ ਕਦਮ ਚੁੱਕਣ ਦਾ, ਇਕੱਠੇ ਹੋ ਕੇ ਇਸ ਤੇ ਵਿਚਾਰ ਕਰਨ ਦਾ।
ਜੇ ਵਾਤਾਵਰਨ ਸੰਭਾਲ ਦੇ ਪੱਖ ਦੀ ਗੱਲ ਕਰੀਏ ਤਾਂ ਮੌਜੂਦਾ ਦੌਰ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਦੇ ਬਚਾਅ ਲਈ ਜੇ ਅਸੀਂ ਸਵੈ ਇੱਛਤ ਤੌਰ ਤੇ ਹਫ਼ਤੇ ਵਿੱਚ ਇੱਕ ਦਿਨ ਆਪਣੇ ਆਪ ਹੀ ਤਾਲਾਬੰਦੀ ਕਰਕੇ ਜਾਂ ਟੈਕਨੋਲੋਜੀ ਦਾ ਵਰਤ ਰੱਖ ਕੇ ਇੱਕ ਦਿਨ ਏਅਰ ਕੰਡੀਸ਼ਨਰ, ਫਰਿਜ, ਮੋਬਾਈਲ ਫੋਨ, ਕਾਰ ਜਾਂ ਮੋਟਰ ਵਹੀਕਲ ਦੀ ਵਰਤੋਂ, ਜਾਂ ਹੋਰ ਇਲੈਕਟ੍ਰਾਨਿਕ ਗੈਜੇਟ ਨਾ ਵਰਤਣ ਦਾ ਪ੍ਰਣ ਕਰੀਏ ਤਾਂ ਛੋਟੀ ਸ਼ੁਰੂਆਤ ਨਾਲ ਹੀ ਬਿਹਤਰੀਨ ਨਤੀਜੇ ਨਿਕਲ ਸਕਦੇ ਹਨ ।

ਆਉਣ ਵਾਲੀ ਪੀੜ੍ਹੀ ਬਚਾਈਏ,
ਪ੍ਰਦੂਸ਼ਣ ਮੁਕਤ ਧਰਤ ਬਣਾਈਏ।

ਸਰੂਚੀ ਮਹਿਤਾ ਸਾਇੰਸ ਅਧਿਆਪਕਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਫਿਰੋਜਪੁਰ

Related Articles

Leave a Reply

Your email address will not be published. Required fields are marked *

Back to top button