Ferozepur News

ਪਰਮਿੰਦਰ ਸਿੰਘ ਪਿੰਕੀ ਦਾ ਦੇਸ਼ ਭਗਤੀ  ਦਾ ਜਜ਼ਬਾ ਸਾਨੂੰ  ਕਰਦਾ ਹੈ ਪ੍ਰੇਰਿਤ.ਜੀਓਜੀ 

ਖੁਸ਼ਹਾਲੀ ਦੇ ਰਾਖਿਆਂ ਵਿਧਾਇਕ ਪਿੰਕੀ ਨਾਲ ਕੀਤੀ ਮੀਟਿੰਗ

ਪਰਮਿੰਦਰ ਸਿੰਘ ਪਿੰਕੀ ਦਾ ਦੇਸ਼ ਭਗਤੀ  ਦਾ ਜਜ਼ਬਾ ਸਾਨੂੰ  ਕਰਦਾ ਹੈ ਪ੍ਰੇਰਿਤ.ਜੀਓਜੀ
ਖੁਸ਼ਹਾਲੀ ਦੇ ਰਾਖਿਆਂ ਵਿਧਾਇਕ ਪਿੰਕੀ ਨਾਲ ਕੀਤੀ ਮੀਟਿੰਗ
ਪਰਮਿੰਦਰ ਸਿੰਘ ਪਿੰਕੀ ਦਾ ਦੇਸ਼ ਭਗਤੀ  ਦਾ ਜਜ਼ਬਾ ਸਾਨੂੰ  ਕਰਦਾ ਹੈ ਪ੍ਰੇਰਿਤ.ਜੀਓਜੀ 
ਫਿਰੋਜ਼ਪੁਰ , 8 ਫਰਵਰੀ, 2021 :    ਜੀਓਜੀ ਦੇ  ਜ਼ਿਲ੍ਹਾ ਮੁੱਖੀ ਸਾਬਕਾ ਮੇਜ਼ਰ ਜਰਨਲ ਐਸ, ਐਸ, ਚੌਹਾਨ,  ਫਿਰੋਜ਼ਪੁਰ ਤਹਿਸੀਲ ਕਮਾਂਡਰ ਵਿੰਗ  ਆਰ, ਐਸ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਕੈਪਟਨ  ਹਰਦਿਆਲ ਸਿੰਘ  ਭੁੱਲਰ ਸੁਪਰਵਾਈਜ਼ਰ ਜੀਓਜੀ ਫਿਰੋਜ਼ਪੁਰ ਦੀ ਅਗਵਾਈ ਵਿੱਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਬੋਲਦਿਆਂ  ਜੀਓਜੀ ਦੇ ਸਾਬਕਾ ਕੈਪਟਨ ਹਰਦਿਆਲ ਸਿੰਘ ਭੁੱਲਰ ਨੇ ਕਿਹਾ  ਕਿ ਅਸੀਂ ਬਹੁਤ ਸਾਰੇ ਲੀਡਰਾਂ ਨਾਲ ਜਿੰਦਗੀ ਵਿੱਚ ਮਿਲੇ ਹਾਂ ਅਤੇ ਬਹੁਤ ਸਾਰੇ ਲੀਡਰਾਂ ਨੂੰ ਕੰਮ ਕਰਦੇ ਦੇਖਿਆ ਹੈ ਪਰ ਪਿੰਕੀ ਜੀ ਦਾ ਆਪਣੀ ਜਨਮ ਭੂਮੀ ਨੂੰ ਕਰਮ ਭੂਮੀ ਵਿੱਚ ਬਦਲਣ ਦਾ ਜੋ ਜਜ਼ਬਾ ਹੈ ਅਸੀਂ ਉਸ ਨੂੰ ਸਲਾਮ ਕਰਦੇ ਹਾਂ ਓਹ ਅਗਰ ਕੋਈ ਕੰਮ ਸੋਚ ਲੈਂਦੇ ਹਨ ਤਾਂ ਵੱਡੀ ਤੋਂ ਵੱਡੀ ਔਕੜ ਉਨ੍ਹਾਂ ਦਾ ਰਾਹ ਨਹੀਂ ਰੋਕ ਸਕਦੀ। ਫਿਰੋਜ਼ਪੁਰ ਦੀ ਤਰੱਕੀ ਇਸ ਗੱਲ ਦੀ ਮੂੰਹ ਬੋਲਦੀ ਤਸਵੀਰ ਹੈ ਫਿਰੋਜ਼ਪੁਰ ਪੰਜਾਬ ਵਿੱਚ ਪੀਜੀਆਈ ਵਰਗਾ ਵੱਡਾ  ਪ੍ਰੋਜੈਕਟ ਲੈ ਕੇ  ਆਉਣਾ ਹਰ ਕਿਸੇ ਲੀਡਰ ਦੇ ਵੱਸ ਦੀ ਗੱਲ ਨਹੀਂ ਹੈ ਇਹ ਉਹਨਾਂ ਦੀ ਫਿਰੋਜਪੁਰ  ਨੂੰ ਅੱਗੇ ਵਧਾਊ ਸੋਚ ਦਾ ਨਤੀਜਾ ਹੈ।
            ਵਿਧਾਇਕ ਪਰਮਿੰਦਰ ਸਿੰਘ ਪਿੰਕੀ  ਨੇ  ਮੀਟਿੰਗ ਨੂੰ ਸੰਬੋਧਨ ਕਰਦਿਆਂ ਖੁਸ਼ਹਾਲੀ ਦੇ ਰਾਖਿਆਂ ਬਾਰੇ ਕਿਹਾ ਕਿ ਫੌਜ ਹੀ ਇੱਕ ਬਹੁਤ ਵਧੀਆ ਆਰਗਨਾਈਜੇਸ਼ਨ ਹੈ ਜਿਸ ਤੇ ਪੂਰੇ ਦੇਸ਼ ਨੂੰ ਮਾਣ ਹੈ ਅਤੇ ਮੈਨੂੰ ਫ਼ਿਰੋਜ਼ਪੁਰ ਦਾ ਵਿਧਾਇਕ ਹੁੰਦਿਆਂ ਹੋਇਆ ਖੁਸ਼ਹਾਲੀ ਦੇ ਰਾਖਿਆਂ ਤੇ ਪੂਰਾ ਫ਼ਖ਼ਰ ਹੈ। ਉਹਨਾਂ ਨੇ ਖੁਸ਼ਹਾਲੀ ਦੇ ਰਾਖਿਆਂ ਬਾਰੇ ਕਿਹਾ ਕਿ ਤੁਸੀਂ ਜੋ ਸੇਵਾਵਾਂ ਨਿਭਾ ਰਹੇ ਹੋ ਉਸ ਨਾਲ ਮੇਰਾ ਮਾਣ-ਸਤਿਕਾਰ ਬਹੁਤ ਵਧਿਆ ਹੈ। ਤੁਸੀਂ ਸਮੇਂ ਸਿਰ ਪੰਜਾਬ ਸਰਕਾਰ ਨੂੰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਇਸ ਕਰਕੇ ਮੈਨੂੰ ਇਲਾਕੇ  ਦਾ ਵਿਧਾਇਕ ਹੁੰਦਿਆਂ ਹੋਇਆ ਤੁਹਾਡੇ ਤੇ ਬਹੁਤ ਮਾਣ ਹੈ।
            ਵਿਧਾਇਕ ਪਿੰਕੀ ਨੇ ਕਿਹਾ ਕਿ ਉਹਨਾਂ ਨੂੰ  ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਵੇ  ਤਾਂ ਉਹ ਮੈਨੂੰ  ਸਿੱਧੇ ਤੌਰ ਤੇ ਆ ਕੇ ਮਿਲ ਸਕਦੇ ਹਨ। ਮੀਟਿੰਗ ਵਿੱਚ ਸਾਬਕਾ ਜੀਉਜੀ ਕੈਪਟਨ ਹਰਦਿਆਲ ਸਿੰਘ ਭੁੱਲਰ ਨੇੰ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਜੀ ਨਾਲ ਅਗਲੀ ਮੀਟਿੰਗ  ਬੀ,ਡੀ,ਪੀ,ਓ ਅਤੇ ਪਿੰਡਾਂ ਦੇ ਸਾਰੇ ਡਿਪੂ ਹੋਲਡਰਾ ਨੂੰ ਨਾਲ ਲੈਕੇ ਕੀਤੀ ਜਾਵੇਗੀ। ਜਿਸ ਨਾਲ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਹੋਰ ਵੀ ਵਿਕਾਸ ਹੋ ਸਕੇ।
           ਇਸ ਮੌਕੇ  ਸਾਬਕਾ ਕੈਪਟਨ ਬਗੀਚਾ ਸਿੰਘ, ਸਾਬਕਾ ਸੂਬੇਦਾਰ ਜਗੀਰ ਸਿੰਘ,   ਸਾਬਕਾ ਸੂਬੇਦਾਰ  ਸੁਖਵੰਤ ਸਿੰਘ,  ਸਾਬਕਾ ਹੌਲਦਾਰ ਨਿਹਾਲ ਸਿੰਘ, ਸਾਬਕਾ ਹੌਲਦਾਰ ਹੀਰਾ ਲਾਲ, ਸਾਬਕਾ ਨਾਇਬ ਸੂਬੇਦਾਰ ਅਮਰੀਕ ਸਿੰਘ, ਸਾਬਕਾ ਹੌਲਦਾਰ ਮਹਿਤਾਬ ਸਿੰਘ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button