Ferozepur News

ਧਰਤੀ ਦਿਵਸ ਤੇ ਸਰਕਾਰੀ ਹਾਈ ਸਕੂਲ ਤੂਤ ਵਿਚ ਲਗਾਏ ਪੌਦੇ

22FZR02ਫਿਰੋਜ਼ਪੁਰ 22 ਅਪ੍ਰੈਲ (ਏ. ਸੀ. ਚਾਵਲਾ) ਧਰਤੀ ਦਿਵਸ ਦੇ ਮੌਕੇ ਤੇ ਸਰਕਾਰੀ ਹਾਈ ਸਕੂਲ ਤੂਤ ਵਿਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਰੋਬਿਨ ਬਰਾੜ ਪ੍ਰਧਾਨ ਐਸ. ਓ. ਆਈ. ਮਾਲਵਾ ਜੋਨ ਅਤੇ ਮੈਡਮ ਅਮਨ ਬਜਾਜ ਅਤੇ ਅਸੀਸ ਫੀਡ ਫੈਕਟਰੀ ਦੇ ਮੈਨੇਜਰ ਅਭੀਮਨਿਊ ਬਤੌਰ ਮੁੱਖ ਮਹਿਮਾਨ ਪਹੁੰਚੇ। ਈਕੋ ਕਲੱਬ ਦੇ ਇੰਚਾਰਜ਼ ਮਾਸਟਰ ਜਸਵੀਰ ਸਿੰਘ ਨੇ ਦੱਸਿਆ ਕਿ ਪਾਲੀਥੀਨ ਦੀ ਵਰਤੋਂ, ਘਰਾਂ ਵਿਚ ਬਣਾਏ ਕੱਚੇ ਟੁਆਇਲਟ, ਪੈਸਟੀਸਾਈਡਾਂ ਦੀ ਲੋੜ ਤੋਂ ਵੱਧ ਤੋਂ ਵੱਧ ਵਰਤੋਂ ਅੱਜ ਸਾਡੀ ਧਰਤੀ ਨੂੰ ਬੇਹੱਦ ਪ੍ਰਦੂਸ਼ਿਤ ਕਰ ਚੁੱਕੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਵਿਚ ਤਕਰੀਬਨ 65 ਲੱਖ ਏਕੜ ਰਕਬੇ ਵਿਚ ਝੋਨੇ ਦੀ ਖੇਤੀ ਹੁੰਦੀ ਹੈ। ਇਕ ਕਿੱਲੇ ਵਿਚ 2.5 ਤੋਂ 3.0 ਟਨ ਪਰਾਲੀ ਪੈਦਾ ਹੁੰਦੀ ਹੈ। ਇਕ ਕਿੱਲੇ ਦੀ ਪਰਾਲੀ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ. ਏ. ਪੀ. ਅਤੇ 51 ਕਿਲੋ ਪੋਟਾਸ਼ ਸੜ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਝੋਨੇ ਦੇ ਖੇਤਾਂ ਵਿਚ ਲੱਗੀ ਅੱਗ ਦੇ ਧੂੰਏਂ ਵਿਚੋਂ ਤਕਰੀਬਨ 26 ਲੱਖ ਟਨ ਕਾਰਬਨ ਮੋਨੋਆਕਸਾਈਡ, 2 ਹਜ਼ਾਰ ਟਨ ਨਾਈਟਰਸ ਆਕਸਾਈਡ, 3 ਹਜ਼ਾਰ ਟਨ ਮੀਥੇਨ, 60 ਹਜ਼ਾਰ ਟਨ ਮਹੀਨ ਪਾਰਟੀਕਲ ਵਾਤਾਵਰਨ ਵਿਚ ਮਿਲਦੇ ਹਨ। ਇਹ ਗੈਸਾਂ ਅਤੇ ਕਣ ਧਰਤੀ ਦੇ ਜੀਵਨ ਲਈ ਬਹੁਤ ਹੀ ਹਾਨੀਕਾਰਕ ਹਨ। ਐਸ. ਓ. ਆਈ. ਪ੍ਰਧਾਨ ਰੋਬਿਨ ਬਰਾੜ ਨੇ ਕਿਹਾ ਕਿ ਇਸ ਸਾਲ ਪੰਜਾਬ ਵਿਚ ਇਕ ਹੀ ਦਿਨ 1 ਕਰੋੜ ਪੌਦੇ ਲਗਾਏ ਜਾਣਗੇ। ਉਨ•ਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਹਰੇਕ ਬੱਚਾ ਆਪਣੇ ਜਨਮ ਦਿਨ ਤੇ 1 ਪੌਦਾ ਲਾ ਕੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਏ। ਇਸ ਮੌਕੇ ਸਮੂਹ ਪੰਚਾਇਤ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਪ੍ਰਧਾਨ ਰੋਟਰੀ ਕਲੱਬ, ਮੱਖਣ ਸਿੰਘ ਪ੍ਰਧਾਨ ਗੁਰੂ ਤੇਗ ਬਹਾਦਰ ਵੈਲਫੇਅਰ ਸੋਸਾਇਟੀ, ਸਮੂਹ ਸਕੂਲ ਸਟਾਫ ਮੈਡਮ ਰਜਨੀ ਬਾਲਾ, ਸੰਦੀਪ ਰਾਣੀ, ਪੂਜਾ, ਸੁਖਪ੍ਰ੍ਰੀਤ ਕੌਰ, ਸੁਖਵਿੰਦਰ ਕੌਰ, ਮੀਨਾਕਸ਼ੀ ਸ਼ਰਮਾ, ਚਰਨਜੀਤ ਕੌਰ, ਜਸਪਾਲ ਕੌਰ, ਜਸਵੀਰ ਸਿੰਘ, ਰਜਨੀਸ਼ ਕੁਮਾਰ ਆਦਿ ਨੇ ਪੌਦੇ ਲਗਾ ਕੇ ਧਰਤੀ ਦਿਵਸ ਮਨਾਇਆ।

Related Articles

Back to top button