Ferozepur News

ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਇਤਿਹਾਸਿਕ ਗੁਰਦੁਆਰਾ ਬਾਜੀਦਪੁਰ ਸਾਹਿਬ ਵਿਖੇ ਗ੍ਰੀਨ ਪਾਰਕ, ਪਾਰਕਿੰਗ ਅਤੇ ਫੁਹਾਰੇ ਆਦਿ ਦਾ ਉਦਘਾਟਨ

wazidpurਫਿਰੋਜ਼ਪੁਰ 12 ਮਾਰਚ (ਏ. ਸੀ. ਚਾਵਲਾ) : ਇਤਿਹਾਸਿਕ ਗੁਰਦੁਆਰਾ ਬਾਜੀਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਨਵੇਂ ਬਣੇ ਗ੍ਰੀਨ ਪਾਰਕ, ਪਾਰਕਿੰਗ, ਫੁਹਾਰੇ ਅਤੇ ਇੰਟਰਲਾਕਿੰਗ ਟਾਇਲਾਂ ਨਾਲ ਬਣੇ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ 30 ਮਾਰਚ 2015 ਨੂੰ ਐਸ ਜੀ ਪੀ ਸੀ ਦਾ ਸਲਾਨਾ ਬਜਟ ਕਰੀਬ ਇਕ ਹਜ਼ਾਰ ਕਰੋੜ ਰੁਪਏ ਘੋਸ਼ਿਤ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਕਿ ਐਸ ਜੀ ਪੀ ਸੀ ਵਲੋਂ 120 ਦੇ ਕਰੀਬ ਆਪਣੇ ਸਕੂਲ ਕਾਲਜ ਚਲਾਏ ਜਾ ਰਹੇ ਹਨ, ਜਿੰਨ•ਾਂ ਦੇ ਵਿਚੋਂ  ਮੈਡੀਕਲ, ਇੰਜੀਨੀਰਿੰਗ, ਪਾਲੀਟੈਕਲਿਕ ਕਾਲਜ ਆਦਿ ਅਤੇ ਯੂਨੀਵਰਸਿਟੀ ਵੀ  ਮੌਜ਼ੂਦ ਹੈ ਅਤੇ ਜਿਸ ਵਿਚ ਲੜਕੇ ਅਤੇ ਲੜਕੀਆਂ ਨੂੰ ਹਰ ਤਰ•ਾਂ ਦੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਨੈਤਿਕਤਾ ਦਾ ਪਾਠ ਵੀ ਪੜਾਇਆ ਜਾਂਦਾ ਹੈ। ਉਨ•ਾਂ ਨੇ ਦੱਸਿਆ ਕਿ 4 ਸਾਹਿਬਜਾਦੇ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਈ ਹੈ ਅਤੇ ਇਹ ਫਿਲਮ ਉਹ ਹਰ ਪਿੰਡ, ਹਰ ਸ਼ਹਿਰ, ਹਰ ਸਕੂਲ ਅਤੇ ਹਰ ਕਾਲਜ ਵਿਚ ਵਿਖਾਉਣਗੇ। ਇਸ ਨਾਲ ਨੌਜਵਾਨ ਪੀੜੀ ਨੂੰ ਸਿੱਖ ਧਰਮ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਸਬੰਧੀ ਜਾਣਕਾਰੀ ਮਿਲੇਗੀ। ਉਨ•ਾਂ ਨੇ ਦੱਸਿਆ ਕਿ ਐਸ ਜੀ ਪੀ ਸੀ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ, ਸਮਾਜ ਦੇ ਵਿਚੋਂ ਨਸ਼ਾ ਆਦਿ ਸਮਾਜਿਕ ਬੁਰਾਈਆਂ ਖਤਮ ਕਰਨ, ਨੌਜਵਾਨਾਂ ਨੂੰ ਅਤੇ ਲੜਕੀਆਂ ਨੂੰ ਸਿੱਖਿਆ ਦੇਣ, ਔਰਤਾਂ ਨੂੰ ਰੋਜਗਾਰ ਦੇ ਲਈ ਸਿਲਾਈ ਕਢਾਈ ਦੀ ਸਿੱਖਿਆ ਦੇਣ ਆਦਿ ਦੇ ਵੱਲ ਵਿਸ਼ੇਸ ਧਿਆਨ ਦੇ ਰਹੀ ਹੈ ਅਤੇ ਇਹ ਪ੍ਰੋਜੈਕਟ ਵੀ ਜਾਰੀ ਰਹਿਣਗੇ। ਨਾਨਕਸ਼ਾਹੀ ਕਲੰਡਰ ਤੇ ਮੱਕੜ ਨੇ ਬੋਲਦਿਆਂ ਆਖਿਆ ਕਿ ਅਗਲੇ 4-5 ਦਿਨਾਂ ਅੰਦਰ ਨਾਨਕਸ਼ਾਹੀ ਕਲੰਡਰ ਵੀ ਜਾਰੀ ਕਰ ਦਿੱਤਾ ਜਾਵੇ। ਇਸ ਮੌਕੇ ਇਤਿਹਾਸਿਕ ਗੁਰਦੁਆਰਾ ਬਾਜੀਦਪੁਰ ਸਾਹਿਬ ਦੇ ਮਨੇਜਰ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ ਜ਼ੀਰਾ, ਐਸ ਜੀ ਪੀ ਸੀ ਮੈਂਬਰ ਸਤਪਾਲ ਸਿੰਘ ਤਲਵੰਡੀ ਭਾਈ, ਪ੍ਰੀਤਮ ਸਿੰਘ ਮਲਸੀਆਂ, ਸ੍ਰੀਮਤੀ ਜਸਵਿੰਦਰ ਕੌਰ, ਪ੍ਰਤਾਪ ਸਿੰਘ ਲੱਖੋ ਕੇ ਬਹਿਰਾਮ, ਸ਼ੇਰ ਸਿੰਘ ਮੰਡ, ਗੁਰਮੀਤ ਸਿੰਘ, ਸੁਖਦੇਵ ਸਿੰਘ ਬਾਠ, ਬਾਬਾ ਗੁਰਮੇਲ ਸਿੰਘ, ਪਰਮਜੀਤ ਸਿੰਘ, ਮਨਤਾਰ ਸਿੰਘ ਮੱਕੜ ਕੋਟਕਪੂਰਾ, ਮਾਸਟਰ ਗੁਰਨਾਮ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button