Ferozepur News

ਦੇਸ਼ ਨੂੰ ਧਰਮ ਸੰਕਟ ਚੋ ਕੱਢਣ ਅਤੇ ਸਰਬ ਪੱਖੀ ਵਿਕਾਸ ਕਰਵਾਉਣ ਲਈ ਬੀ ਜੇ ਪੀ ਨੂੰ ਸੱਤਾ ਚੋ ਬਾਹਰ ਕਰਨਾ ਜਰੂਰੀ – ਸਿੰਧੀ

ਦੇਸ਼ ਨੂੰ ਧਰਮ ਸੰਕਟ ਚੋ ਕੱਢਣ ਅਤੇ ਸਰਬ ਪੱਖੀ ਵਿਕਾਸ ਕਰਵਾਉਣ ਲਈ ਬੀ ਜੇ ਪੀ ਨੂੰ ਸੱਤਾ ਚੋ ਬਾਹਰ ਕਰਨਾ ਜਰੂਰੀ – ਸਿੰਧੀਦੇਸ਼ ਨੂੰ ਧਰਮ ਸੰਕਟ ਚੋ ਕੱਢਣ ਅਤੇ ਸਰਬ ਪੱਖੀ ਵਿਕਾਸ ਕਰਵਾਉਣ ਲਈ ਬੀ ਜੇ ਪੀ ਨੂੰ ਸੱਤਾ ਚੋ ਬਾਹਰ ਕਰਨਾ ਜਰੂਰੀ - ਸਿੰਧੀ

ਫਿਰੋਜਪੁਰ 11 ਅਗਸਤ 2023 : ਦੇਸ਼ ਦੇ ਲੋਕਾਂ ਨੂੰ ਧਰਮ ਸੰਕਟ ਚੋ ਕੱਢਣ ਅਤੇ ਦੇਸ਼ ਦਾ ਸਰਬਪੱਖੀ ਵਿਕਾਸ ਕਰਵਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਚੋ ਬਾਹਰ ਕੱਢਣਾ ਜਰੂਰੀ ਹੋ ਗਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਫਿਰੋਜਪੁਰ ਤੋਂ ਸੀਨੀਅਰ ਆਗੂ ਅਤੇ ਜਿਲਾ ਫਿਰੋਜਪੁਰ ਤੋਂ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੇ ਕੀਤਾ | ਇਸ ਮੌਕੇ ਓਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀ ਹਮੇਸ਼ਾਂ ਧਰਮ ਦੇ ਨਾਮ ਦੇਸ਼ ਦੇ ਲੋਕਾਂ ਨੂੰ ਆਪਸ ਵਿਚ ਲੜਾ ਕੇ ਸੱਤਾ ਹਾਸਲ ਕਰਨ ਵਿਚ ਰਹੀ ਹੈ ਅਤੇ ਦੂਜੇ ਪਾਸੇ ਜਦੋ ਦੇਸ਼ ਦੀ ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਉਸਨੂੰ ਮਜਬੂਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਆਪਣੇ ਕਾਰਪੋਰੇਟ ਮਿੱਤਰਾ ਨੂੰ ਲਾਭ ਪਹੁੰਚਾਉਣ ਵਾਸਤੇ ਓਹਨਾ ਦੇ ਮੋਟੇ ਮੋਟੇ ਕਰਜ ਮਾਫ ਕਰ ਦਿੱਤੇ ਤੇ ਉਲਟਾ ਓਹਨਾ ਨੂੰ ਦੇਸ਼ ਦਾ ਪੈਸੇ ਦੇਸ਼ ਚੋ ਬਾਹਰ ਲਿਜਾਣ ਦਾ ਮੌਕਾ ਦਿੱਤਾ ਜਿੰਨਾ ਖਿਲਾਫ ਅੱਜ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ,ਦੇਸ਼ ਦੇ ਲੋਕਾਂ 15-15 ਲੱਖ ਖਾਤਿਆਂ ਚ ਆਉਣ ਅਤੇ ਕਾਲਾ ਧਨ ਵਾਪਿਸ ਲਿਆਉਣ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਾਸਲ ਕੀਤੀ ,ਮੇਕ ਇਨ ਇੰਡੀਆ ਦੀ ਗੱਲ ਕਰਕੇ ਵਿਦੇਸ਼ੀ ਕੰਪਨੀਆਂ ਨਾਲ ਸਮਝੌਤੇ ਕੀਤੇ ,ਏਅਰ ਇੰਡੀਆ ,ਭਾਰਤ ਪੇਟ੍ਰੋਲਿਯਮ ,ਐੱਲ ਆਈ ਸੀ ਅਤੇ ਹੋਰ ਅਨੇਕਾਂ ਕੰਪਨੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਆਪਣੇ ਮਿਤੱਰਾ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਸਿੱਧੇ ਅਸਿੱਧੇ ਤੋਰ ਤੇ ਵੇਚ ਕੇ ਦੇਸ਼ ਨੂੰ ਵੱਡੇ ਆਰਥਿਕ ਸੰਕਟ ਵਿਚ ਸੁੱਟ ਦਿੱਤਾ ਹੈ | ਓਹਨਾ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2024 ਦੀ ਲੋਕ ਸਭਾ ਚੋਣਾਂ ਵਿਚ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ ਤਾਂ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ |

Related Articles

Leave a Reply

Your email address will not be published. Required fields are marked *

Back to top button