Ferozepur News

ਵਿਧਾਇਕ ਪਿੰਕੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦੀਵਾਲੀ, ਬੱਚਿਆਂ ਨਾਲ ਮਿਲ ਕੇ ਕੱਟਿਆ ਕੇਕ ਅਤੇ ਪਾਇਆ ਭੰਗੜਾ

ਵਿਧਾਇਕ ਪਿੰਕੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦੀਵਾਲੀ, ਬੱਚਿਆਂ ਨਾਲ ਮਿਲ ਕੇ ਕੱਟਿਆ ਕੇਕ ਅਤੇ ਪਾਇਆ ਭੰਗੜਾ
ਸਪੈਸ਼ਲ ਬੱਚਿਆਂ ਦੇ ਰਿਸੋਰਸ ਸੈਂਟਰ ਦੇ ਵਿਕਾਸ ਲਈ ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਨੂੰ ਦਿੱਤਾ 5 ਲੱਖ ਦਾ ਚੈੱਕ
ਫ਼ਿਰੋਜ਼ਪੁਰ 24 ਅਕਤੂਬਰ 2019 ( ) ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਜੋ ਕਿ ਸਪੈਸ਼ਲ ਬੱਚਿਆਂ (ਡੈਫ ਅਤੇ ਡੰਭ) ਦੀ ਦੇਖ-ਰੇਖ ਅਤੇ ਉਨ੍ਹਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਸੁਸਾਇਟੀ ਵੱਲੋਂ ਸਪੈਸ਼ਲ ਰਿਸੋਰਸ ਸੈਂਟਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਨ੍ਹਾਂ ਬੱਚਿਆਂ ਲਈ ਦੀਵਾਲੀ ਦੇ ਤਿਉਹਾਰ ਦੇ ਸਬੰਧ ਵਿਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਟੋਰਾ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਵੀ ਹਿੱਸਾ ਲਿਆ। ਇਨ੍ਹਾਂ ਬੱਚਿਆ ਦੀ ਹੌਂਸਲਾ-ਅਫਜਾਈ ਕਰਨ ਅਤੇ ਉਨ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਦੌਰਾਨ ਸਭ ਤੋਂ ਪਹਿਲਾਂ ਵਿਧਾਇਕ ਪਿੰਕੀ ਨੇ ਬੱਚਿਆਂ ਕੋਲੋਂ ਦੀਵਾਲੀ ਦਾ ਦੀਵਾ ਜਗਵਾਉਂਦੇ ਹੋਏ ਕਿਹਾ ਕਿ ਅੱਜ ਦਾ ਮੁੱਖ ਮਹਿਮਾਨ ਮੈਂ ਨਹੀਂ ਇਹ ਬੱਚੇ ਹਨ ਅਤੇ ਨਾਲ ਹੀ ਇਨ੍ਹਾਂ ਸਪੈਸ਼ਲ ਬੱਚਿਆਂ ਵੱਲੋਂ ਖ਼ੁਦ ਤਿਆਰ ਕੀਤੇ ਗਏ ਦੀਵੇ, ਮੋਮਬਤੀਆਂ, ਪੈਨ ਆਦਿ ਦੇਖੇ ਅਤੇ ਖੁੱਲ ਕੇ ਉਨ੍ਹਾਂ ਦੀ ਕਲਾ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਇਨ੍ਹਾਂ ਸਪੈਸ਼ਲ ਬੱਚਿਆਂ ਨੇ ਆਪਣੇ ਗੀਤਾਂ ਅਤੇ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅੱਜ ਇਨ੍ਹਾਂ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲੀ ਹੈ ਤੇ ਉਨ੍ਹਾਂ ਲਈ ਇਹ ਬਹੁਤ ਵੱਡਾ ਖ਼ੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਜੋ ਬੱਚੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ ਉਨ੍ਹਾਂ ਨੇ ਇਨ੍ਹਾਂ ਸ਼ਾਨਦਾਰ ਭੰਗੜਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਫ਼ਿਰੋਜ਼ਪੁਰ ਦੇ ਬੱਚੇ ਹਨ ਇਨ੍ਹਾਂ ਵਿਚ ਬਹੁਤ ਟੈਲੈਂਟ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇੱਕ ਦਿਨ ਜ਼ਰੂਰ ਸਾਡੇ ਸ਼ਹਿਰ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਮੈਡਮ ਸੁਨੀਤਾ ਜੋ ਕਿ ਖ਼ੁਦ ਬੋਲ ਅਤੇ ਸੁਣ ਨਹੀਂ ਸਕਦੇ ਸਨ ਵੱਲੋਂ ਵਿਧਾਇਕ ਕੋਲ ਕੁੱਝ ਮੰਗਾਂ ਰੱਖੀਆਂ ਗਈਆਂ, ਇਨ੍ਹਾਂ ਮੰਗਾਂ ਨੂੰ ਮੈਡਮ ਹਰਵਿੰਦਰ ਕੌਰ ਜਿਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਸਮਝ ਕੇ ਵਿਧਾਇਕ ਨੂੰ ਦੱਸਿਆ। ਇਸ ਉਪਰੰਤ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਹੁਣ ਤੋ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਲਈ ਸਪੈਸ਼ਲ ਬੱਸਾਂ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਲਈ ਸਕੂਲ ਕੋਲ ਬਣੇ ਬੱਸ ਸਟਾਪ ਤੇ ਰੁਕਣ ਕਰਨਗੀਆਂ ਜੋ ਕਿ ਪਹਿਲਾਂ ਨਹੀਂ ਸੀ ਰੁਕਦੀਆਂ ਤੇ ਨਾਲ ਹੀ ਜਲਦ ਹੀ ਉਨ੍ਹਾਂ ਦੇ ਸਕੂਲ ਵਾਲੀ ਸੜਕ ਦਾ ਕੰਮ ਵੀ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆ ਦੀ ਸੇਵਾ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਉਪਰੰਤ ਵਿਧਾਇਕ ਪਿੰਕੀ ਨੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਦੀਵਾਲੀ ਦਾ ਕੇਕ ਕੱਟਿਆ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਦੀਵਾਲੀ ਦੇ ਤੋਹਫ਼ੇ ਵਜੋਂ ਸੁਸਾਇਟੀ ਨੂੰ ਇਨ੍ਹਾਂ ਬੱਚਿਆਂ ਦੇ ਸੈਂਟਰ ਵਿਚ ਹਾਲ ਕਮਰੇ ਤੇ ਹੋਰ ਵਿਕਾਸ ਲਈ 5 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਲਈ ਕੁੱਝ ਵੀ ਕਰ ਸਕਦੇ ਹਨ ਕਿਉਂਕਿ ਇਹ ਬੱਚੇ ਸੰਸਾਰ ਦਾ ਇੱਕ ਅਹਿਮ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਬੱਚਿਆ ਦੀ ਮੈਡੀਕਲ ਸਹੂਲਤਾਂ ਲਈ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਤੋਂ ਬਾਅਦ ਵਿਧਾਇਕ ਪਿੰਕੀ ਨੇ ਖ਼ੁਦ ਇਨ੍ਹਾਂ ਬੱਚਿਆਂ ਨਾਲ ਡਾਂਸ ਕੀਤਾ ਤੇ ਫ਼ੋਟੋਆਂ ਖਿਚਵਾਈਆਂ ਤੇ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਦੋਗੁਣਾ ਕੀਤਾ। ਇਸ ਦੇ ਨਾਲ ਹੀ ਵਿਧਾਇਕ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ ਜੋ ਕਿ ਇਹ ਬੱਚਿਆਂ ਦੀ ਦੇਖ-ਰੇਖ ਦਾ ਕੰਮ ਕਰ ਰਹੀ ਹੈ ਤੇ ਉਨ੍ਹਾਂ ਨੂੰ ਇਨ੍ਹਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਵਿਧਾਇਕ ਪਿੰਕੀ ਨੇ ਉਨ੍ਹਾਂ ਨੂੰ ਇਹ ਵੀ ਆਖਿਆ ਕਿ ਗੁਰੂਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਵੀ ਇਨ੍ਹਾਂ ਬੱਚਿਆਂ ਨੂੰ ਜਰੁਰ ਲੈ ਕੇ ਆਉਣ।
ਇਸ ਮੌਕੇ ਡਿਪਟੀ ਡੀਈਓ ਸੁਖਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ, ਪ੍ਰਿੰਸੀਪਲ ਰਾਜੇਸ਼ ਮਹਿਤਾ, ਕਾਰਜਕਾਰੀ ਇੰਜੀਨੀਅਰ ਡੇਅਰੀ ਬੀਰਪ੍ਰਤਾਪ ਸਿੰਘ ਗਿੱਲ, ਸੁਸਾਇਟੀ ਦੇ ਪ੍ਰਧਾਨ ਸ਼ੈਲੀ ਕੰਬੋਜ, ਸਕੱਤਰ ਸੁਨਿਤਪਾਲ ਕੌਰ, ਤਰਲੋਚਨ ਸਿੰਘ, ਰਾਮ ਕ੍ਰਿਸ਼ਨ, ਮੈਡਮ ਅਰਾਧਨਾ, ਮੈਡਮ ਪੁਨੀਤਾ, ਮੈਡਮ ਕੁਲਜੀਤ ਕੌਰ, ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ, ਬਲਵੀਰ ਬਾਠ, ਪਰਮਿੰਦਰ ਹਾਂਡਾ, ਰਿਸ਼ੀ ਸ਼ਰਮਾ, ਬੰਟੀ ਬਾਜਾਜ, ਪ੍ਰਿੰਸ ਭਾਊ ਆਦਿ ਹਾਜ਼ਰ ਸਨ

Related Articles

Back to top button