Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਅੰਗਰੇਜੀ ਵਿਭਾਗ ਵੱਲੋਂ ਰਿਸਰਚ ਮੈਥੋਡੋਲੋਜੀ ਵਿਸ਼ੇ ਤੇ ਇੱਕ ਰੌਜਾ ਵੈਬੀਨਾਰ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਅੰਗਰੇਜੀ ਵਿਭਾਗ ਵੱਲੋਂ ਰਿਸਰਚ ਮੈਥੋਡੋਲੋਜੀ ਵਿਸ਼ੇ ਤੇ ਇੱਕ ਰੌਜਾ ਵੈਬੀਨਾਰ ਦਾ ਆਯੋਜਨ

ਫ਼ਿਰੋਜ਼ਪੁਰ, 1.4.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | 1934 ਤੋਂ ਕਾਲਜ ਨਾਰੀ ਦੇ ਸਸ਼ਕਤੀਕਰਨ ਲਈ ਲਗਾਤਾਰ ਯਤਨ ਕਰਦਾ ਆ ਰਿਹਾ ਹੈ। ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ ਅਤੇ ਇੱਕ ਅਮੀਰ ਇਤਿਹਾਸ ਦੇ ਨਾਲ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ। ਇਸ ਸੰਸਥਾ ਦੇ ਪੜ੍ਹੇ-ਲਿਖੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ।

 

ਇਸੇ ਲੜੀ ਵਿੱਚ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਰਿਸਰਚ ਮੈਥੋਡੋਲੋਜੀ ਵਿਸ਼ੇ ਤੇ (ਆਈ.ਕਿਉ.ਏ.ਸੀ) ਦੇ ਅੰਤਰਗਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਵੈਬੀਨਾਰ ਵਿੱਚ ਪ੍ਰੋ: ਰਾਣਾ ਨਈਅਰ, ਸਾਬਕਾ ਚੇਅਰਪਰਸਨ, ਪੋਸਟ ਗ੍ਰੇਜੂਏਟ ਅੰਗਰੇਜ਼ੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਮੁੱਖ ਵਕਤਾਂ ਦੇ ਤੌਰ ਤੇ ਸ਼ਿਰਕਤ ਕੀਤੀ । ਇਸ ਵੈਬੀਨਾਰ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਸਰਗਰਮੀ ਨਾਲ ਭਾਗ ਲਿਆ।  ਮੁੱਖ ਵਕਤਾਂ ਪ੍ਰੌ. ਰਾਣਾ ਨਈਅਰ ਨੇ ਰਿਸਰਚ ਮੈਥੋਡੋਲੋਜੀ ਦੇ ਕਈ ਪਹਿਲੂਆਂ ‘ਤੇ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਖੋਜ ਵਿਧੀ ਦੇ ਮੁੱਢਲੇ ਗਿਆਨ ਨਾਲ ਜਾਣੂ ਕਰਵਾਇਆ। ਵੈਬੀਨਾਰ ਦੇ ਅੰਤ ਵਿੱਚ  ਵਿਦਿਆਰਥਣਾਂ ਨੇ ਉਕਤ ਵਿਸ਼ੇ  ਅਨੁਸਾਰ ਆਪਣੇ ਪ੍ਰਸ਼ਨਾਂ ਤੇ ਉੱਤਰ ਤਸੱਲੀਬਖਸ਼ ਪ੍ਰਾਪਤ ਕਰਕੇ ਆਪਣੀ ਜਗਿਆਸਾ ਨੂੰ ਸ਼ਾਂਤ ਕੀਤਾ । ਇਸ ਮੌਕੇ ਡਾ: ਸੰਗੀਤਾ ਨੇ ਪ੍ਰੌਗਰਾਮ ਦੇ ਕੋਆਰਡੀਨੇਟਰ ਡਾ. ਭੂਮਿਦਾ ਸ਼ਰਮਾ, ਸੰਚਾਲਕ ਸ਼੍ਰੀ ਮਸਤਾਨ ਸਿੰਘ ਅਤੇ ਵਿਭਾਗ ਦੇ ਹੌਰ ਅਧਿਆਪਕ ਸਹਿਬਾਨ ਦਾ ਧੰਨਵਾਦ ਕੀਤਾ  ਅਤੇ ਉਹਨਾਂ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ ।  ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button