Ferozepur News

ਦਫਤਰੀ ਕਰਮਚਾਰੀ ਮਾਸ ਡੈਪੁਟੇਸ਼ਨ ਦੇ ਰੂਪ `ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਪੁੱਜੇ

ਦਫਤਰੀ ਕਰਮਚਾਰੀ ਮਾਸ ਡੈਪੁਟੇਸ਼ਨ ਦੇ ਰੂਪ `ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਪੁੱਜੇ
ਸਿੱਖਿਆ ਮੰਤਰੀ ਨਾਲ ਹੋਈ ਮੁਲਾਕਾਤ, ਸਿੱਖਿਆ ਮੰਤਰੀ ਵੱਲੋਂ ਰੈਸ਼ਨੇਲਾਈਜੇਸ਼ਨ ਹਾਲ ਦੀ ਘੜੀ ਰੋਕ ਕੇ ਮੁੜ ਵਿਚਾਰ ਕਰਨ ਦਾ ਫੈਸਲਾ

ਮਿਤੀ 15 ਸਤੰਬਰ 2019(ਸੰਗਰੂਰ) ਅੱਜ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਸਿਟੀ ਪਾਰਕ ਵਿਚ ਇਕੱਠੇ ਹੋਣ ਉਪਰੰਤ ਮਾਸ ਡੈਪੁਟੇਸ਼ਨ ਦੇ ਰੂਪ ਵਿਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਪੁੱਜੇ। ਕਰਮਚਾਰੀ ਬੀਤੇ ਦਿਨੀ ਵਿਭਾਗ ਵੱਲੋਂ ਕਰਮਚਾਰਅਿਾ ਦੀ ਦੂਰ ਦੁਰਾਡੇ ਕੀਤੀ ਗਈ ਰੈਸ਼ਨੇਲਾਈਜੇਸ਼ਨ ਦੇ ਸਬੰਧ ਵਿਚ ਮਿਲਣ ਪੁੱਜੇ ਸਨ। ਕਰਮਚਾਰੀਆ ਵਿਚ ਵੱਡੀ ਗਿਣਤੀ ਵਿਚ ਮਹਿਲਾ ਕਰਮਚਾਰੀ ਮੋਜੂਦ ਸਨ।
ਪ੍ਰਸਾਸ਼ਨ ਵੱਲੋਂ ਲੰਬੀ ਜੱਦ ਿਜਹਿਦ ਤੋਂ ਬਾਅਦ ਮੁਲਾਜ਼ਮਾਂ ਦੇ ਵਫਦ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਘਲਾ ਨਾਲ ਰੈਸਟ ਹਾਉਸ ਵਿਖੇ ਮੀਟਿੰਗ ਕਰਵਾਈ। ਮੀਟਿੰਗ ਉਪਰੰਤ ਪ੍ਰੈਸ ਨੂੰ ਜ਼ਾਣਕਾਰੀ ਦਿੰਦੇ ਹੋਏ ਆਗੂਆ ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ, ਅਸ਼ੀਸ਼ ਜੁਲਹਾ ਰਜਿੰਦਰ ਸਿੰਘ ਸੰਧਾ, ਚਮਕੋਰ ਸਿੰਘ,ਸਰਬਜੀਤ ਸਿੰਘ, ਜਤਿਨ ਮਹਿਤਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਰੈਸ਼ਨੇਲਾਈਜੇਸ਼ਨ ਹਾਲ ਦੀ ਘੜੀ ਰੋਕ ਕੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਸਬੰਧ ਵਿਚ ਸਿੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ ਅਗਲੀ ਦੂਜੀ ਕੈਬਿਨਟ ਵਿਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਅਜੰਡਾ ਪਾਸ ਕਰ ਦਿੱਤਾ ਜਾਵੇਗਾ।
ਬੀਤੇ ਦਿਨੀ ਵਿਭਾਗ ਵੱਲੋਂ ਜ਼ਾਰੀ ਬਦਲੀਆ ਦੇ ਆਰਡਰ ਵਿਚ ਕਰਮਚਾਰੀਆ ਦੀਆ 150 ਤੋਂ 300 ਕਿਲੋਮੀਟਰ ਦੂਰ ਬਦਲੀਆ ਕੀਤੀਆ ਗਈਆ ਸਨ।ਵਿਭਾਗ ਵੱਲੋਂ ਕੀਤੀ ਗਈ ਰੈਸ਼ਨੇਲਾਈਜੇਸ਼ਨ ਵਿਚ ਕੁੜੀਆ ਨੂੰ ਵੀ ਦੂਰ ਸਟੇਸ਼ਨ ਦਿੱਤੇ ਗਏ ਹਨ। ਫਾਜ਼ਿਲਕਾਂ ਦੀਆ ਲੜਕੀਆ ਨੂੰ ਰੋਪੜ ਅਤੇ ਪਟਿਆਲਾ, ਬਠਿੰਡਾ ਦੀਆ ਲੜਕੀਆ ਨੂੰ ਤਰਨਤਾਰਨ, ਫਿਰੋਜ਼ਪੁਰ ਦੀਆ ਲੜਕੀਆ ਤਰਨਤਾਰਨ ਦੇ ਸਟੇਸ਼ਨ ਦਿੱਤੇ ਗਏ ਹਨ ਜਿਸ ਕਰਕੇ ਬੱਚਿਆ ਅਤੇ ਪਰਿਵਾਰਾਂ ਲਈ ਬਹੁਤ ਮੁਸ਼ਕਿਲ ਦਾ ਸਮਾਂ ਹੈ

Related Articles

Back to top button