Ferozepur News

ਫਿਰੋਜ਼ਪੁਰ ਚਾਈਲਡ ਲਾਈਨ  ਅਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਸਪਤਾਹ ਮੁਹਿੰਮ ਸ਼ੁਰੂ

Child welfare week
ਫਿਰੋਜ਼ਪੁਰ 22 ਨਵੰਬਰ 2016( ) ਫਿਰੋਜ਼ਪੁਰ ਚਾਈਲਡ ਲਾਈਨ  ਅਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਚਲਾਏ ਜਾ ਰਹੇ ਬਾਲ ਸਪਤਾਹ ਦੇ ਮੌਕੇ ਤੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਵਿਖੇ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੀ ਸ਼ਰੂਆਤ ਆਰ.ਪੀ.ਐਫ. ਦੇ ਇੰਸਪੈਕਟਰ ਸ੍ਰ. ਸੁਖਜਿੰਦਰ ਸਿੰਘ ਅਤੇ ਚਾਈਲਡ ਲਾਈਨ ਦੇ ਕੋਆਰਡੀਨੇਟਰ ਚਮਨ ਲਾਲ ਮੋਂਗਾ ਨੇ ਆਪਣੇ ਹਸਤਾਖਰ ਕਰਕੇ ਕੀਤੀ। ਰੇਲਵੇ ਸਟੇਸ਼ਨ ਤੇ ਬੱਚਿਆਂ ਦੀਆਂ ਮੁਸ਼ਕਿਲਾਂ ਜਿਵੇਂ ਕਿ ਬਾਲ ਮਜ਼ਦੂਰੀ ਅਤੇ ਭੀਖ ਮੰਗਾਵਾਉਣਾ ਅਤੇ ਬੱਚਿਆਂ ਨੂੰ ਸਕੂਲ ਨਾ ਭੇਜਣਾ ਆਦਿ ਸਮੱਸਿਆਵਾਂ ਅਤੇ ਬੱਚਿਆ ਦੇ ਅਧਿਕਾਰਾ ਦੀ ਹੋ ਰਹੀ ਉਲੰਘਣਾ ਸਬੰਧੀ ਹੈਲਪ ਲਾਈਨ ਨੰ: 1098 ਤੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਮੁਸੀਬਤ ਵਿੱਚ ਵੇਖੇ ਤਾਂ ਉਹ ਤੁਰੰਤ ਹੈਲਪ ਲਾਈਨ ਨੰਬਰ ਤੇ ਫੋਨ ਕਰੇ ਅਤੇ ਇਸ ਸਮੇਂ ਇੱਥੇ ਪਹੁੰਚੇ ਲੋਕਾਂ ਨੂੰ ਇਸ਼ਤਿਹਾਰ ਵੀ ਵੰਡੇ ਗਏ ।
ਇਸ ਦੌਰਾਨ ਚਾਈਲਡ ਲਾਈਨ ਅਤੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਕਰਮਚਾਰੀ ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਪੰਕਜ, ਰੇਲਵੇ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੇ ਹਸਤਾਖਰ ਮੁਹਿੰਮ ਵਿੱਚ ਹਿੱਸਾ ਲਿਆ।

Related Articles

Back to top button