Ferozepur News

ਥਾਣਾ ਸਿਟੀ ਪੁਲਸ ਨੇ ਸਿੰਲਡਰਾਂ 'ਚੋਂ ਗੈਸ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ

gasਫਿਰੋਜ਼ਪੁਰ 18 ਅਪ੍ਰੈਲ (ਏ.ਸੀ.ਚਾਵਲਾ) ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਵਲੋਂ ਗਲਤ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ 22 ਸਿਲੰਡਰ ਬਰਾਮਦ ਕੀਤੇ। ਥਾਣਾ ਸਿਟੀ ਪੁਲਸ ਨੇ ਚੋਰ ਗਿਰੋਹ ਦੇ ਦੋ ਮੈਂਬਰ ਖਿਲਾਫ 407 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਉਕਤ ਦੋਵੇਂ ਲੋਕਾਂ ਨੂੰ ਸਲਾਖਾ ਪਿਛੇ ਭੇਜਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਬਾਬਾ ਰਾਮ ਲਾਲ ਗੁਰਦੁਆਰਾ ਦੇ ਕੋਲ ਦੋ ਵਿਅਕਤੀਆਂ ਨੇ ਆਪਣਾ ਗਿਰੋਹ ਬਣਾਇਆ ਹੋਇਆ ਹੈ ਜੋ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਕੇ ਗੈਸ ਵੇਚਦੇ ਹਨ। ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਮੁਖਬਰੀ ਵਲੋਂ ਦਿੱਤੀ ਗਈ ਇਤਲਾਹ ਵਾਲੀ ਜਗ•ਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਮੁਖਤਿਆਰ ਸਿੰਘ ਨਾਂਅ ਦੇ ਵਿਅਕਤੀ ਦੇ ਘਰੋਂ 22 ਸਿਲੰਡਰ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਨੇ ਆਪਣੇ ਨਾਮ ਗੁਲਸ਼ਨ ਬਸਤੀ ਨਿਜਾਮਦੀਨ ਵਾਲੀ ਅਤੇ ਮੁਖਤਿਆਰ ਸਿੰਘ ਵਾਸੀ ਗਲੀ ਨੰਬਰ 1 ਬਾਬਾ ਰਾਮ ਲਾਲ ਗੁਰਦੁਆਰਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਵਿਅਕਤੀ ਗੈਸ ਸਿਲੰਡਰ ਖਰੀਦ ਕੇ ਉਨ•ਾਂ ਵਿਚੋਂ ਗੈਸ ਆਦਿ ਚੋਰੀ ਕਰਕੇ ਸਿਲੰਡਰ ਨੂੰ ਅੱਗੇ ਵੇਚ ਦਿੰਦੇ ਸਨ। ਪੁਲਸ ਨੇ ਦੱਸਿਆ ਕਿ ਉਤਕ ਵਿਅਕਤੀ ਤੋਂ ਹੋਰ ਪੁੱਛਗਿੱਛ ਜਾਰੀ ਹੈ।

Related Articles

Back to top button