Ferozepur News

ਥਾਣਾ ਘੱਲ ਖੁਰਦ ਦੀ ਪੁਲਸ ਨੇ ਠੇਕਾ ਦੇਸੀ ਮਾਰਕਾ ਖਾਸਾ ਮੋਟਾ ਸੰਤਰਾ ਸ਼ਰਾਬ ਸਮੇਤ ਇਕ ਗ੍ਰਿਫਤਾਰ ਕੀਤਾ

crimeਫਿਰੋਜ਼ਪੁਰ 16 ਅਪ੍ਰੈਲ (ਏ.ਸੀ.ਚਾਵਲਾ) ਥਾਣਾ ਘੱਲ ਖੁਰਦ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਠੇਕਾ ਦੇਸੀ ਮਾਰਕਾ ਖਾਸਾ ਮੋਟਾ ਸੰਤਰਾ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡਕਾਂਟੇਬਲ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਪਿੰਡ ਕਰਮਿੱਤੀ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਰਜੇਸ਼ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਝੰਜੀਆਂ ਥਾਣਾ ਘੱਲਖੁਰਦ ਸ਼ਰਾਬ ਵੇਚਣ ਦਾ ਆਦੀ ਹੈ ਤੇ ਹੁਣ ਵੀ ਸ਼ਰਾਬ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਖਾਸ ਮੁਖਬਰ ਵਲੋਂ ਦਿੱਤੀ ਗਈ ਇਤਲਾਹ ਤੇ ਛਾਪੇਮਾਰੀ ਕਰਕੇ ਰਜੇਸ਼ ਕੁਮਾਰ ਨੂੰ 105 ਬੋਤਲਾਂ ਠੇਕਾ ਦੇਸੀ ਮਾਰਕਾ ਖਾਸਾ ਮੋਟਾ ਸੰਤਰਾ ਬਰਾਮਦ ਕੀਤੀ ਹੈ। ਜਾਂਚਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button