Ferozepur News

 ਨਵੇਂ ਸਾਲ ਮੌਕੇ ਵਿਧਾਇਕ ਪਿੰਕੀ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖ ਕੇ  ਫਿਰੋਜ਼ਪੁਰ ਦੇ ਇਤਿਹਾਸ ਦੇ ਨਵੇਂ ਚੈਪਟਰ ਦੀ ਕੀਤੀ ਸ਼ੁਰੂਆਤ

ਨਵੇਂ ਸਾਲ ਮੌਕੇ ਵਿਧਾਇਕ ਪਿੰਕੀ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖ ਕੇ  ਫਿਰੋਜ਼ਪੁਰ ਦੇ ਇਤਿਹਾਸ ਦੇ ਨਵੇਂ ਚੈਪਟਰ ਦੀ ਕੀਤੀ ਸ਼ੁਰੂਆਤ

  • ਫਿਰੋਜ਼ਪੁਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ, ਲੱਡੂ ਵੰਡ ਕੇ ਇੱਕ ਦੂਜੇ ਨੂੰ ਦਿੱਤੀ ਵਧਾਈ
  • ਕਰੀਬ 2000 ਕਰੋੜ ਦੀ ਲਾਗਤ ਨਾਲ 500 ਬੈੱਡ ਵਾਲਾ ਬਣੇਗਾ ਸੈਟੇਲਾਈਟ ਸੈਂਟਰ
  • ਸ਼ਹਿਰ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਦੇ ਨਾਲ ਨਾਲ, ਵੱਡੇ ਪੱਧਰ ਤੇ ਮਿਲੇਗਾ ਰੁਜ਼ਗਾਰ
  •  ਨਵੇਂ ਸਾਲ ਮੌਕੇ ਵਿਧਾਇਕ ਪਿੰਕੀ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖ ਕੇ  ਫਿਰੋਜ਼ਪੁਰ ਦੇ ਇਤਿਹਾਸ ਦੇ ਨਵੇਂ ਚੈਪਟਰ ਦੀ ਕੀਤੀ ਸ਼ੁਰੂਆਤ

ਫਿਰੋਜ਼ਪੁਰ 01 ਜਨਵਰੀ 2020 ( ) ਨਵੇਂ ਸਾਲ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ  ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟa ਸੈਂਟਰ ਦਾ ਨੀਂਹ ਪੱਥਰ ਰੱਖ ਕੇ ਫਿਰੋਜ਼ਪੁਰ ਦੇ ਇਤਿਹਾਸ ਦੇ ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਕੀਤੀ। ਪੀਜੀਆਈ ਸੈਟੇਲਾਈਟ ਸੈਂਟਰ ਦੇ ਨੀਂਹ ਪੱਥਰ ਰੱਖਣ ਨਾਲ ਫਿਰੋਜ਼ਪੁਰ ਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਇਸ ਦੀ ਖੁਸ਼ੀ ਵਿਚ ਲੋਕਾਂ ਵੱਲੋਂ ਆਪਣੇ ਆਪਣੇ ਇਲਾਕਿਆਂ ਵਿਚ ਲੱਡੂ ਵੰਡ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅੱਜ ਨਵੇਂ ਸਾਲ ਮੌਕੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਕਿਉਂਕਿ ਇਹ ਨਾ ਸਿਫਰ ਉਨ੍ਹਾਂ ਦਾ ਸੁਫਨਾ ਹੈ ਬਲਕਿ ਪੂਰੇ ਫਿਰੋਜ਼ਪੁਰ ਵਾਸੀਆਂ ਦਾ ਸੁਫਨਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਸਾਲਾ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਕੰਮ ਪੂਰਾ ਹੋ ਜਾਏਗਾ ਤੇ ਫਿਰੋਜ਼ਪੁਰ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ ਨਾਲ ਵੱਡੇ ਪੱਧਰ ਤੇ ਰੋਜ਼ਗਾਰ ਵੀ ਮਿਲੇਗਾ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੀਜੀਆਈ ਸੈਂਟਰ ਦੇ ਬਣਨ ਨਾਲ ਨਾ ਸਿਰਫ ਫਿਰੋਜ਼ਪੁਰ ਦੇ ਲੋਕਾਂ ਨੂੰ ਬਲਕਿ ਪੂਰੀ ਮਾਲਵਾ ਬੈਲਟ ਦੇ ਲੋਕਾਂ ਨੂੰ ਫਾਇਦਾ ਮਿਲੇਗਾ ਉਨ੍ਹਾਂ ਕਿਹਾ ਕਿ ਇਸ ਦੇ ਬਣਨ ਨਾਲ 25 ਤੋਂ 45 ਹਜ਼ਾਰ ਤੱਕ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਨੋਕਰੀ ਵੀ ਮਿਲੇਗੀ। ਉਨ੍ਹਾ ਦੱਸਿਆ ਕਿ ਇਸ ਦੇ ਨਾਲ ਹੀ ਲੋਕਾਂ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਜੋ ਕਿ ਜੋ ਪੀਜੀਆਈ ਸੈਟੇਲਾਈਟਰ ਪਹਿਲਾਂ 400 ਕਰੋੜ ਦੀ ਲਾਗਤ ਨਾਲ 100 ਬੈੱਡ ਵਾਲਾ ਤਿਆਰ ਕੀਤਾ ਜਾਣਾ ਸੀ, ਹੁਣ ਇਸ ਵਿਚ ਵਾਧਾ ਕਰਦਿਆਂ ਇਹ ਪੀਜੀਆਈ ਸੈਟੇਲਾਈਟ ਸੈਂਟਰ ਕਰੀਬ 2000 ਕਰੋੜ ਰੁਪਏ ਦੀ ਲਾਗਤ ਨਾਲ 400 ਬੈੱਡ ਵਾਲਾ ਤਿਆਰ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ, ਧਰਮਜੀਤ ਗਿਆਨ ਹਾਂਡਾ ਅਤੇ ਐਡਵੋਕੇਟ ਗੁਲਸ਼ਨ ਮੌਂਗਾ ਨੇ ਕਿਹਾ ਕਿ ਕੋਵਿਡ19 ਵੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਪੀਜੀਆਈ ਸੈਟੇਲਾਈਟ ਸੈਂਟਰ ਦੇ ਕੰਮ ਨੂੰ ਸ਼ੁਰੂ ਕਰਵਾਉਣ ਦੇ ਸੁਫਨੇ ਨੂੰ ਪੁਰਾ ਕਰਨ ਨੂੰ ਨਹੀਂ ਰੋਕ ਸਕਿਆ। ਉਨ੍ਹਾਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦ੍ਰਿੜ ਸਕੰਲਪ ਕਰ ਕੇ ਹੀ ਅੱਜ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਜਲਦ ਹੀ ਲੋਕਾਂ ਨੂੰ ਫਿਰੋਜ਼ਪੁਰ ਵਿਚ ਹੀ ਵਧੀਆ ਮੈਡੀਕਲ ਸਹੂਲਤਾਂ ਮਿਲਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ, ਐਸਐਸਪੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button