Ferozepur News

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਮੁਫ਼ਤ ਪ੍ਰਦੂਸ਼ਣ ਚੈੱਕਅਪ ਕੈਂਪ ਦਾ ਆਯੋਜਨ

ਫ਼ਿਰੋਜ਼ਪੁਰ 29 ਜੂਨ 2018 ( ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਰੰਭ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਮੁਫ਼ਤ ਪ੍ਰਦੂਸ਼ਣ ਚੈੱਕਅਪ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਪ੍ਰਦੂਸ਼ਣ ਰਹਿਤ ਸਰਟੀਫਿਕੇਟ ਵੀ ਵੰਡੇ ਗਏ । ਇਹ ਜਾਣਕਾਰੀ ਸ੍ਰ ਜਸਵੰਤ ਸਿੰਘ ਢਿੱਲੋਂ ਸੈਕਟਰੀ ਆਰ.ਟੀ.ਏ. ਨੇ ਦਿੱਤੀ। ।

         ਸ੍ਰ. ਜਸਵੰਤ ਸਿੰਘ ਢਿੱਲੋਂ ਨੇ  ਦੱਸਿਆ ਕਿ ਉਨ੍ਹਾਂ ਵੱਲੋਂ ਲਗਾਏ ਗਏ ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਜਾਗਰੂਕ ਕਰਨਾ ਹੈ।  ਉਨ੍ਹਾਂ ਦੱਸਿਆ ਕਿ ਇਹ ਪ੍ਰਦੂਸ਼ਣ ਕੈਂਪ ਮੁਖ਼ਤਿਆਰ ਸਿੰਘ ਐਂਡ ਸੰਨਜ਼ ਪ੍ਰਦੂਸ਼ਣ ਸੈਂਟਰ ਫ਼ਿਰੋਜ਼ਪੁਰ, ਸਿਮਰਨ ਪ੍ਰਦੂਸ਼ਣ ਸੈਂਟਰ ਫ਼ਿਰੋਜ਼ਪੁਰ ਅਤੇ ਪ੍ਰਦੂਸ਼ਣ ਸੈਂਟਰ ਮਖੂ ਵਿਖੇ ਲਗਾਏ ਗਏ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।   

ਉਨ੍ਹਾਂ ਅੱਗੇ ਦੱਸਿਆ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਵਾਹਨਾਂ ਦਾ ਸਮੇਂ ਸਿਰ ਪ੍ਰਦੂਸ਼ਣ ਚੈੱਕਅਪ ਕਰਵਾਈਏ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਰੋਕਥਾਮ ਕਰਨ ਲਈ ਸਾਨੂੰ ਆਪਣੀਆਂ ਗੱਡੀਆਂ ਦਾ ਰੈਗੂਲਰ ਪ੍ਰਦੂਸ਼ਣ ਚੈੱਕਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦਾ ਸਾਡੀ ਸਿਹਤ ਤੇ ਬਹੁਤ ਮਾੜਾ ਅਸਰ ਹੁੰਦਾ ਹੈ।

Related Articles

Back to top button