Ferozepur News

ਤਨਾਅਪੂਰਣ ਹਲਾਤਾਂ ਨੂੰ ਵੇਖਦਿਆਂ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਹੋਈ ਮੀਟਿੰਗ

ਫਿਰੋਜ਼ਪੁਰ 27 ਫਰਵਰੀ (Harish Monga)ਭਾਰਤ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕੀਤੀ ਗਈ 'ਏਅਰ ਸਟਰਾਈਕ' ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਬਣੇ ਤਣਾਅ ਵਾਲੇ ਹਲਾਤਾਂ ਨੂੰ ਵੇਖਦੇ  ਹੋਏ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਇਕ ਹੰਗਾਮੀ ਮੀਟਿੰਗ ਸਿਵਲ ਡਿਫੈਂਸ ਦੇ ਦਫਤਰ ਵਿਖੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਸਿਵਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਅਮਰੀਕ ਸਿੰਘ ਜੰਮੂ ਸਮੇਤ ਸਾਰੇ ਪੋਸਟ ਵਾਰਡਨਜ਼ ਅਤੇ ਵਿਭਾਗੀ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿਚ ਜਿਥੇ ਸਿਵਲ ਡਿਫੈਂਸ ਟਾਊਨ ਦੇ ਤਾਜ਼ਾ ਨਕਸ਼ਿਆਂ ਦੇ ਹਿਸਾਬ ਨਾਲ ਲੋੜੀਂਦੀ ਵਿਚਾਰ ਚਰਚਾ ਕੀਤੀ ਗਈ, ਉਥੇ ਸਮੂਹ ਵਾਰਡਨਜ਼ ਨੂੰ ਉਨ•ਾਂ ਦੇ ਇਲਾਕਿਆਂ ਵਿਚ ਹੋਏ ਵਿਸਥਾਰ ਸਬੰਧੀ ਵੀ ਜਾਣੂ ਕਰਵਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਨੇ ਅਪੀਲ ਕੀਤੀ ਕਿ ਸਰਹੱਦਾਂ ਤੇ ਅਜੇ ਤਣਾਅ ਵਾਲੇ ਕੋਈ ਹਾਲਾਤ ਨਹੀਂ ਹਨ। ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਉਨ•ਾਂ ਸ਼ਹਿਰ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਦਿਆਂ ਆਖਿਆ ਕਿ ਵੱਟਸਐਪ ਜਾਂ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਗੁੰਮਰਾਹਕੁੰਨ ਸੁਨੇਹਿਆਂ ਨੂੰ ਫਾਰਵਰਡ ਕਰਨ ਤੋਂ ਗੁਰੇਜ ਕੀਤਾ ਜਾਵੇ। ਅਜਿਹੇ ਨਾਲ ਸਮਾਜ ਵਿਚ ਅਫਵਾਹਾਂ ਫੈਲਦੀਆਂ ਹਨ ਅਤੇ ਸਮਾਜ ਵਿਚ ਗੈਰ ਸਮਾਜੀ ਅਨਸਰ ਸਰਗਰਮ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਜਾਂਦੇ ਹਨ। ਇਸ ਮੌਕੇ ਵਾਰਡਨਜ਼ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਬਾਜ਼ਾਰਾਂ ਗਲੀਆਂ ਵਿਚ ਖੜੇ ਲਾਵਾਰਿਸ ਵਾਹਨਾਂ ਨੂੰ ਚੁਕਵਾਇਆ ਜਾਵੇ ਤਾਂ ਜੋ ਕਿਸੇ ਅਮਰਜੈਂਸੀ ਹੀ ਹਾਲਤ ਵਿਚ ਰਾਹ ਖਾਲੀ ਮਿਲ ਸਕਣ। ਮੀਟਿੰਗ ਵਿਚ ਸਾਰੀਆਂ ਪੋਸਟਾਂ 'ਤੇ ਲੋੜੀਂਦੇ ਸਮਾਨ ਰੱਖ ਕੇ ਸਾਰੀ ਤਿਆਰੀ ਪੂਰੀ ਕਰ ਲੈਣ 'ਤੇ ਵੀ ਵਿਚਾਰਾਂ ਹੋਈਆਂ। ਇਸ ਮੋਕੇ ਵਿਭਾਗੀ ਅਧਿਕਾਰੀ ਇੰਸਪੈਕਟਰ ਰਵੀਕਾਂਤ ਵਿਜ ਨੇ ਜੰਗ ਦੇ ਹਲਾਤਾਂ ਵਿਚ ਸਿਵਲ ਡਿਫੈਂਸ ਕਿਸ ਤਰਾਂ ਅਪਰੇਟ ਕਰੇਗੀ ਸਬੰਧੀ ਜਾਣਕਾਰੀ ਸਮੂਹ ਵਾਰਡਨਜ਼ ਨਾਲ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੋਸਟ ਵਾਰਡਨ ਪ੍ਰੇਮ ਨਾਥ ਸ਼ਰਮਾ, ਹਰੀ ਰਾਮ ਖਿੰਦੜੀ, ਡਾਕਟਰ ਭਜਨ ਸਿੰਘ, ਅਰੁਣ ਸ਼ਰਮਾ, ਸੁਖਦੇਵ ਸਿੰਘ, ਰਾਜੇਸ਼ ਖੰਨਾ, ਰਜ਼ਨੀਸ਼ ਕੁਮਾਰ, ਗਗਨਦੀਪ  ਸਿੰਘ ਤੋਂ ਇਲਾਵਾ ਇੰਸਪੈਕਟਰ ਪਰਵਿੰਦਰ ਸਿੰਘ ਵੀ ਹਾਜ਼ਰ ਸਨ।

Related Articles

Back to top button