ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਪੂਰਵਾਂਚਲ ਸੋਸਾਇਟੀ ਜ਼ੀਰਾ ਦੁਆਰਾ ਚਲਾਏ ਜਾ ਰਹੇ ਸਵੈ-ਰੋਜ਼ਗਾਰ ਦੇ ਪ੍ਰੋਜੈਕਟਾਂ ਦੀ ਸ਼ਲਾਘਾ
ਫਿਰੋਜਪੁਰ 17 ਨਵੰਬਰ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ. ਐਸ ਖਰਬੰਦਾ ਵੱਲੋਂ ਜ਼ੀਰਾ ਵਿਖੇ ਪੂਰਵਾਂਚਲ ਮਲਟੀ-ਪਰਪਰਜ਼ ਮਲਟੀ ਸਟੇਟ ਕੋ- ਆਪਰੇਟਿਵ ਸੁਸਾਇਟੀ ਜ਼ੀਰਾ ਦੇ ਰਿਜਨਲ ਦਫ਼ਤਰ ਦਾ ਦੌਰਾ ਕੀਤਾ ਗਿਆ ਅਤੇ ਸੁਸਾਇਟੀ ਦੇ ਚੇਅਰਮੈਨ ਸ੍ਰ: ਗੁਰਸੇਵਕ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਪੂਰਵਾਂਚਲ ਵੱਲੋਂ ਸਵੈ-ਰੋਜ਼ਗਾਰ ਦੀਆਂ ਵੱਖ- ਵੱਖ ਤਰ•ਾਂ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ । ਜਿਨ•ਾਂ ਦਾ ਲਾਭ ਬੇ-ਰੋਜ਼ਗਾਰ ਲੜਕੇ-ਲੜਕੀਆਂ ਪ੍ਰਾਪਤ ਕਰ ਰਹੇ ਹਨ । ਇਸ ਸਮੇਂ ਦੌਰਾਨ ਡਿਪਟੀ-ਕਮਿਸ਼ਨਰ ਨੇ ਪ੍ਰੋਜੈਕਟਾਂ ਵਿੱਚ ਗਹਿਰੀ ਦਿਲਚਸਪੀ ਦਿਖਾਈ ਅਤੇ ਉਨ•ਾਂ ਦਾ ਮੁਆਇਨਾ ਕੀਤਾ ਗਿਆ ਜਿਸ ਵਿੱਚ ਇਲੋਟਰੋਨਿਕ ਦੀ ਟਰੇਨਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਤਕਰੀਬਨ 12 ਲੜਕੇ ਫ਼ਰੀ ਟਰੇਨਿੰਗ ਪ੍ਰਾਪਤ ਕਰ ਰਹੇ ਹਨ । ਸੁਸਾਇਟੀ ਵੱਲੋਂ ਬਣਾਏ ਜਾਣ ਵਾਲੇ ਪ੍ਰੋਡਕਟ ਜਿਵੇਂ ਕਿ ਸਰਫ , ਸਾਬਣ , ਫਨਾਇਲ ਆਦਿ ਦੀ ਜਾਣਕਾਰੀ ਦਿੰਦੇ ਹੋਏ ਗੁਰਬਾਜ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸਾਰੇ ਪ੍ਰੋਡੈਕਟਾਂ ਦੀ ਜਾਣਕਾਰੀ ਡੀ.ਸੀ. ਸਾਹਿਬ ਨੂੰ ਦਿੱਤੀ,ਲੜਕੀਆਂ ਲਈ ਚਲਾਏ ਜਾ ਰਹੇ ਪੂਰਵਾਂਚਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵੱਖ-2 ਤਰ•ਾਂ ਦੇ ਘਰੇਲੂ ਸਜਾਵਟ ਅਤੇ ਜ਼ਰੂਰੀ ਵਸਤਾਂ ਕਿਵੇਂ ਘੱਟ ਕੀਮਤ ਤੇ ਤਿਆਰ ਕੀਤੀਆਂ ਜਾਂਦੀਆਂ ਹਨ ਜਿੰਨਾ ਦੀ ਜਾਣਕਾਰੀ ਮੈਡਮ ਸ਼ਰਨਜੀਤ ਕੌਰ ਅਤੇ ਅਮਰਜੀਤ ਕੌਰ ਨੇ ਦਿੱਤੀ । ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਇਸ ਪ੍ਰੋਜੈਕਟਾਂ ਵਿੱਚ ਪੂਰਵਾਂਚਲ ਦੇ ਚੇਅਰਮੈਨ ਸ਼੍ਰ: ਗੁਰਸੇਵਕ ਸਿੰਘ ਢਿੱਲੋਂ ਨੂੰ ਇਨ•ਾਂ ਪ੍ਰੋਜੈਕਟਾਂ ਨੂੰ ਬਾਰਡਰ ਏਰੀਏ ਵਿੱਚ ਪ੍ਰਫੁੱਲਿਤ ਕਰਨ ਲਈ ਕਿਹਾ ਤਾਂ ਜੋ ਬਾਰਡਰ ਏਰੀਏ ਵਾਸਤੇ ਚਲਾਈਆ ਜਾ ਰਹਿਆਂ ਸਕੀਮਾਂ ਆਮ ਲੋਕਾਂ ਤੱਕ ਪਹੁੰਚ ਸਕਣ । ਪੂਰਵਾਂਚਲ ਵੱਲੋਂ ਕਿਸੇ ਫ਼ੀਸ ਲਏ ਬਿਨਾਂ ਬੇਰੁਜ਼ਗਾਰਾਂ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਤੇ ਇਸ ਨੂੰ ਇੱਕ ਸਮਾਜ ਸੇਵਾ ਦਾ ਕੰਮ ਦੱਸਿਆਂ ਅਤੇ ਇਸ ਸਮੇਂ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਟਰੇਨਿੰਗ ਸੈਂਟਰ ਬਲਾਕ ਫਿਰੋਜ਼ਪੁਰ ਵਿੱਚ ਪੂਰਵਾਂਚਲ ਸੋਸਾਇਟੀ ਨੂੰ ਦੇਣ ਦਾ ਵਾਧਾ ਕੀਤਾ । ਇਸ ਮੌਕੇ ਤੇ ਉਨ•ਾਂ ਦੇ ਨਾਲ ਸ.ਜਰਨੈਲ ਸਿੰਘ ਐਸ .ਡੀ. ਐਮ ਜ਼ੀਰਾ ਤੇ ਡਿਪਟੀ ਸੀ.ਓ. ਜ਼ਿਲ•ਾ ਪਰਿਸ਼ਦ ਫਿਰੋਜ਼ਪੁਰ ਵੀ ਹਾਜ਼ਰ ਸਨ । ਇਨ•ਾਂ ਦੇ ਦਫ਼ਤਰ ਵਿਖੇ ਪਹੁੰਚਣ ਤੇ ਮੈਡਮ ਜਸਵਿੰਦਰ ਕੌਰ , ਸ੍ਰੀ ਤੇਜਪਾਲ ਸਿੰਘ , ਸ੍ਰ: ਭੁਪਿੰਦਰ ਸਿੰਘ ਵਧਵਾ, ਸਮੀਰ ਖਾਨ , ਮੁਕੇਸ਼ ਰਾਣਾ ਆਦਿ ਨੇ ਸਵਾਗਤ ਕੀਤਾ ।