Ferozepur News
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਪੁਲਿਸ ਨਾਕਿਆਂ ਤੇ ਆਪਣੀਆਂ ਗੱਡੀਆਂ ਚੈੱਕ ਕਰਵਾਈਆਂ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਪੁਲਿਸ ਨਾਕਿਆਂ ਤੇ ਆਪਣੀਆਂ ਗੱਡੀਆਂ ਚੈੱਕ ਕਰਵਾਈਆਂ
4 ਫਰਵਰੀ ਨੂੰ ਹੋਣ ਵਾਲਿਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਬਿਨਾਂ ਡਰ ਅਤੇ ਲਾਲਚ ਦੇ ਕਰਵਾਉਣ ਲਈ ਸੁਰੱਖਿਆ ਦਲਾਂ ਵੱਲੋਂ ਪੂਰੇ ਜ਼ਿਲ੍ਹੇ ਵਿਚ ਵਿਸ਼ੇਸ਼ ਚੈਕਿੰਗ ਤੇ ਵੱਡੀ ਗਿਣਤੀ ਵਿੱਚ ਨਾਕੇਬੰਦੀ ਕੀਤੀ ਜਾ ਰਹੀ ਹੈ। ਅੱਜ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਗੌਰਵ ਗਰਗ ਨੇ ਆਪਣੇ ਗੁਰੂਹਰਸਹਾਏ ਦੌਰੇ ਜਾਂਦਿਆਂ ਸਮੇਂ ਥਾਣਾ ਲੱਖੋਂ ਕੇ ਬਹਿਰਾਮ ਨਜ਼ਦੀਕ ਪੁਲਿਸ ਨਾਕੇ ਤੇ ਰੁਕ ਕੇ ਆਪਣੇ ਵਾਹਨਾਂ ਦੀ ਚੈਕਿੰਗ ਕਰਵਾਈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਲਾਂ ਵੱਲੋਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਪ੍ਰਾਈਵੇਟ ਵਾਹਨਾਂ ਤੇ ਨਾਲ ਗੱਡੀਆਂ ਜਿਨ੍ਹਾਂ ਤੇ ਨੀਲੀ ਜਾਂ ਲਾਲ ਬੱਤੀ ਲੱਗੀ ਹੈ ਉਨ੍ਹਾਂ ਦੀ ਵੀ ਚੈਕਿੰਗ ਕੀਤੀ ਜਾਵੇ।