Ferozepur News

ਹੱਕੀ ਮੰਗਾਂ ਦੇ ਸਬੰਧ &#39ਚ ਪੰਜਾਬ ਅਤੇ ਚੰਡੀਗੜ ਕਾਲਜ਼ ਟੀਚਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

ਹੱਕੀ ਮੰਗਾਂ ਦੇ ਸਬੰਧ &#39ਚ ਪੰਜਾਬ ਅਤੇ ਚੰਡੀਗੜ ਕਾਲਜ਼ ਟੀਚਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
-ਕਾਲਜ ਅਧਿਆਪਕ ਪਿਛਲੇ 6-10 ਮਹੀਨੇ ਦੀ ਤਨਖਾਹ ਤੋਂ ਵਾਂਝੇ
-ਐਨ ਡੀ ਏ ਦੀ ਕੇਂਦਰ ਸਰਕਾਰ ਉਚੇਰੀ ਸਿੱਖਿਆ ਦੀ ਦੁਸ਼ਮਣ ਸਰਕਾਰ: ਪ੍ਰੋ. ਇੰਦਰਜੀਤ, ਪ੍ਰੋ. ਕਸ਼ਮੀਰ

Guru Nanak College teachers protestingਫਿਰੋਜ਼ਪੁਰ: ਪੰਜਾਬ ਅਤੇ ਚੰਡੀਗੜ ਕਾਲਜ਼ ਟੀਚਰ ਯੂਨੀਅਨ ਦੇ ਸੱਦੇ ਤੇ ਗੁਰੂ ਨਾਨਕ ਕਾਲਜ਼ ਫਿਰੋਜ਼ਪੁਰ ਕੈਂਟ ਦੇ ਅਧਿਆਪਕਾਂ ਨੇ 11 ਵਜੇ ਤੋਂ 1 ਵਜੇ ਤੱਕ ਕਾਲਜ਼ ਕੈਂਪਸ ਵਿਚ ਕੰਮਕਾਜ ਠੱਪ ਕਰਕੇ ਕਾਲਜ਼ ਪਿੰ੍ਰਸੀਪਲ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਗੱਲਬਾਤ ਦੌਰਾਨ ਪੰਜਾਬ ਅਤੇ ਚੰਡੀਗੜ ਕਾਲਜ਼ ਟੀਚਰ ਯੂਨੀਅਨ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਪ੍ਰੋ. ਕਸ਼ਮੀਰ ਸਿੰਘ ਭੁੱਲਰ ਅਤੇ ਗੁਰੂ ਨਾਨਕ ਕਾਲਜ਼ ਟੀਚਰ ਯੂਨੀਅਨ ਦੇ ਪ੍ਰਧਾਨ ਪ੍ਰੋ. ਇੰਦਰਜੀਤ ਸਿੰਘ ਨੇ ਦੱਸਿਆ ਕਿ ਐਨ ਡੀ ਏ ਦੀ ਕੇਂਦਰ ਸਰਕਾਰ ਉਚੇਰੀ ਸਿੱਖਿਆ ਦੀ ਦੁਸ਼ਮਣ ਸਰਕਾਰ ਹੈ। ਕੇਂਦਰੀ ਵਜਾਰਤ ਦੀ ਐਮ ਐਚ ਆਰ ਡੀ ਦੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੂੰ ਟੀਚਰ ਯੂਨੀਅਨ ਦੇ ਵਫਦ ਪਿਛਲੇ 6 ਮਹੀਨੇ ਤੋਂ ਮਿਲਣ ਲਈ ਕਾਲਜ਼ ਅਧਿਆਪਕਾਂ ਦੇ ਮਸਲੇ ਤੇ ਬਹਿਸ ਲਈ ਮੀਟਿਗ ਲਈ ਜੱਦੋ ਜਹਿਦ ਕਰ ਰਹੇ ਹਨ, ਪਰ ਉਸ ਨੇ ਅਜੇ ਤਕ ਅਧਿਆਪਕ ਆਗੂਆਂ ਨੂੰ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ। ਕੇਂਦਰ ਦੀ ਐਨ ਡੀ ਏ ਸਰਕਾਰ ਦੀ ਉਚੇਰੀ ਸਿੱਖਿਆ ਪ੍ਰਤੀ ਮਾੜੀ ਸੋਚ ਦਾ ਨਤੀਜਾ ਇਹ ਹੈ ਕਿ ਅਜੇ ਤੱਕ ਅਧਿਆਪਕਾਂ ਲਈ ਸੱਤਵੇਂ ਪੇ ਰਿਵੀਓ ਕਮੇਟੀ ਦਾ ਗਠਨ ਨਹੀਂ ਕੀਤਾ ਜੋ ਕਿ ਲਗਭਗ 1 ਜਨਵਰੀ 2016 ਤੋਂ 1 ਸਾਲ ਪਹਿਲਾਂ ਕਰਨਾ ਬਣਦਾ ਸੀ। ਅਧਿਆਪਕ ਆਗੂਆਂ ਨੇ  ਪੰਜਾਬ ਸਰਕਾਰ ਦੀ ਵੀ ਪੁਰਜੋਰ ਨਿੰਦਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਵੀ ਉਚੇਰੀ ਸਿੱਖਿਆ ਪ੍ਰਤੀ ਨਾਕਾਰਤਮਿਕ ਸੋਚ ਹੈ। ਪੰਜਾਬ ਸਰਕਾਰ ਨੇ ਬਿਨਾਂ ਕਿਸੇ ਕਾਰਨ ਕਾਲਜ਼ਾਂ ਦੀ ਵਿੱਤੀ ਵਰੇ• 2014-15 ਦੀ ਤਿੰਨ ਤਿਮਾਹੀਆਂ ਦੀ 95 ਪ੍ਰਤੀਸ਼ਤ ਘਾਟੇ ਦੀ ਗ੍ਰਾਂਟ ਰੋਕ ਰੱਖੀ ਹੈ ਤੇ ਵਿੱਤੀ ਵਰੇ 2015-16 ਦੀ ਗ੍ਰਾਂਟ ਵੀ ਬਹੁਤ ਲੇਟ ਰਿਲੀਜ਼ ਕੀਤੀ ਜਾਂਦੀ ਹੈ। ਜਿਸ ਦੇ ਫਲਸਰੂਪ ਬਹੁਤ ਸਾਰੇ ਕਾਲਜ ਅਧਿਆਪਕ ਪਿਛਲੇ 6-10 ਮਹੀਨੇ ਦੀ ਤਨਖਾਹ ਤੋਂ ਵਾਂਝੇ ਹਨ। ਕਾਲਜ਼ ਅਧਿਆਪਕਾਂ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਐਨ ਡੀ ਏ ਸਰਕਾਰ ਦੇ ਖਿਲਾਫ ਦੱਬ ਕੇ ਨਾਅਰੇਬਾਜੀ ਕੀਤੀ । ਇਸ ਮੌਕੇ ਤੇ ਮੈਡਮ ਸ਼੍ਰੀਮਤੀ ਇੰਦਰ ਮੋਹਿਨੀ, ਮੈਡਮ ਸ਼੍ਰੀਮਤੀ ਮੀਨੂੰ ਮਲਹੋਤਰਾ, ਮੈਡਮ ਇੰਦੂ ਬਾਲਾ ਅਤੇ ਹੋਰ ਵੀ ਟੀਚਰ ਹਾਜ਼ਰ ਸਨ।

Related Articles

Back to top button