Ferozepur News

ਡਾਕ ਸੇਵਕ ਵਲੋਂ ਮੰਗਾਂ ਸਬੰਧੀ ਅਣਮਿਥੇ ਸਮੇਂ ਲਈ ਹੜ•ਤਾਲ ਸ਼ੁਰੂ

ਗੁਰੂਹਰਸਹਾਏ, 16 ਅਗਸਤ (ਪਰਮਪਾਲ ਗੁਲਾਟੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ 
ਸਮੂਹ ਮੁਲਾਜਮਾਂ ਨੇ ਅਣਮਿੱਥੇ ਸਮੇਂ ਲਈ ਅੱਜ ਤੋਂ ਪ੍ਰਧਾਨ ਜੋਗਿੰਦਰ ਸਿੰਘ ਛਾਂਗਾ ਰਾਏ ਦੀ ਅਗਵਾਈ ਹੇਠ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੱਤਵੇਂ ਪੇ-ਕਮਿਸ਼ਨ ਦੀ ਰਿਪੋਰਟ ਸਬੰਧੀ ਫੈਸਲੇ ਨੂੰ ਅਤੇ ਸੁਪਰੀਮ ਕੋਰਟ 1977 ਦੇ ਫੈਸਲੇ ਨੂੰ ਨਾ ਮੰਨਣ ਸਬੰਧੀ ਅਤੇ ਹੋਰ ਮੰਗਾਂ ਨਾ ਮੰਨਣ ਕਾਰਨ ਏ.ਆਈ.ਜੀ.ਡੀ.ਐਸ. ਯੂਨੀਅਨ ਦੇ ਸਾਰੇ ਮੁਲਾਜਮ ਅਣਮਿੱਥੇ ਸਮੇਂ ਲਈ ਹੜ•ਤਾਲ 'ਤੇ ਰਹਿਣਗੇ। ਉਹਨਾਂ ਕਿਹਾ ਕਿ ਜਦ ਤੱਕ ਕਰਮਚਾਰੀਆਂ ਦੀਆਂ ਮੰਗਾਂ ਮੰਨ•ੀਆਂ ਨਹੀਂ ਜਾਂਦੀਆਂ ਤਦ ਤੱਕ ਹੜ•ਤਾਲ ਜਾਰੀ ਰਹੇਗੀ। ਇਸ ਮੌਕੇ ਬਲਵਿੰਦਰ ਸਿੰਘ, ਬਲਵੀਰ ਸਿਘ, ਨੰਦ ਲਾਲ, ਗੁਰਬਚਨ ਸਿੰਘ, ਗੁਰਦੀਪ ਸਿੰਘ, ਕੁਲਵੰਤ ਰਾਏ, ਪੂਰਨ ਚੰਦ, ਮੇਜਰ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਰਛਪਾਲ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਜੁਗਨੂੰ, ਰਾਉਲ, ਨਵੀਸ਼ ਰਾਣੀ ਆਦਿ ਕਰਮਚਾਰੀ ਹਾਜ਼ਰ ਸਨ। 

Related Articles

Back to top button